ਐਲੋਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਅੰਬਾਨੀ 10ਵੇਂ ਅਤੇ ਅਡਾਨੀ 32ਵੇਂ ਨੰਬਰ ’ਤੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ

Adani pushed out of the top richest - Ambani stays where he was

 

ਨਵੀਂ ਦਿੱਲੀ: ਐਲੋਨ ਮਸਕ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਦੀ ਕੁੱਲ ਜਾਇਦਾਦ ਲਗਭਗ 187 ਬਿਲੀਅਨ ਡਾਲਰ ਹੋ ਗਈ ਹੈ। ਬਲੂਮਬਰਗ ਦੀ ਰੈਂਕਿੰਗ 'ਚ ਮਸਕ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਦੱਸਿਆ ਗਿਆ ਹੈ। ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਦੇ ਹੋਏ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿਚ ਸਿਖਰ 'ਤੇ ਆ ਗਏ ਹਨ। ਬਲੂਮਬਰਗ ਅਰਬਪਤੀਆਂ ਦੀ ਰੈਂਕਿੰਗ 'ਚ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ 10ਵੇਂ ਨੰਬਰ ’ਤੇ ਹਨ ਜਦਕਿ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ 30ਵੇਂ ਸਥਾਨ ਤੋਂ ਵੀ ਹੇਠਾਂ ਆ ਗਏ ਹਨ।

ਇਹ ਵੀ ਪੜ੍ਹੋ: ਹਿਮਾਚਲ ’ਚ VVIP ਨੰਬਰ ਦੀ ਕਰੋੜਾਂ ਦੀ ਬੋਲੀ ਲਗਾਉਣ ਵਾਲੇ ਨਿਕਲੇ ਫਰਜ਼ੀ, ਟਰਾਂਸਪੋਰਟ ਵਿਭਾਗ ਦਾ ਪੋਰਟਲ ਸਸਪੈਂਡ

10ਵੇਂ ਨੰਬਰ ਤੇ ਅੰਬਾਨੀ ਅਤੇ 32ਵੇਂ ਨੰਬਰ ਤੇ ਗੌਤਮ ਅਡਾਨੀ

ਇਸ ਸਮੇਂ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਅੰਬਾਨੀ ਦੀ ਕੁੱਲ ਜਾਇਦਾਦ ਲਗਭਗ  81.1 ਬਿਲੀਅਨ ਡਾਲਰ ਹੈ। ਇਸ ਰੈਂਕਿੰਗ 'ਚ ਗੌਤਮ ਅਡਾਨੀ 32ਵੇਂ ਸਥਾਨ 'ਤੇ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਇਸ ਸਮੇਂ ਅਡਾਨੀ ਸਮੂਹ ਦੇ ਮਾਲਕ ਦੀ ਕੁੱਲ ਜਾਇਦਾਦ ਲਗਭਗ 37.7 ਬਿਲੀਅਨ ਡਾਲਰ ਹੈ।  

ਇਹ ਵੀ ਪੜ੍ਹੋ: 160 ਕਰੋੜ ਦੇ ਘਾਟੇ ਵਿਚ ਚੱਲ ਰਹੀ ਪੰਜਾਬ ਰੋਡਵੇਜ਼ ਕੋਲ ਡਰਾਈਵਰਾਂ ਦੀ ਕਮੀ, 18 ਡਿਪੂਆਂ ’ਚ ਖੜ੍ਹੀਆਂ 538 ਬੱਸਾਂ 

ਇਹ ਹਨ ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀ

ਐਲੋਨ ਮਸਕ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਦੇ ਹੋਏ ਸਿਖਰ 'ਤੇ ਹਨ। ਬਲੂਮਬਰਗ ਬਿਲੀਅਨੇਅਰ ਰੈਂਕਿੰਗ ਅਨੁਸਾਰ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਲਗਭਗ 185 ਬਿਲੀਅਨ ਡਾਲਰ ਹੈ। ਇਹ ਜਾਇਦਾਦ ਐਲੋਨ ਮਸਕ ਦੀ ਜਾਇਦਾਦ ਤੋਂ ਲਗਭਗ 2 ਬਿਲੀਅਨ ਡਾਲਰ ਘੱਟ ਹੈ।

ਇਹ ਵੀ ਪੜ੍ਹੋ: ਮੁਹਾਲੀ ਵਾਸੀਆਂ ਨੂੰ ਮਿਲੇਗਾ ਲੰਬੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ, ਲਾਈਟ ਪੁਆਇੰਟਾਂ ’ਤੇ ਬਣਨਗੇ ਗੋਲ ਚੱਕਰ

ਖਬਰ ਲਿਖਣ ਸਮੇਂ ਤੱਕ ਬਲੂਮਬਰਗ ਦੀ ਤਾਜ਼ਾ ਰੈਂਕਿੰਗ 'ਤੇ ਨਜ਼ਰ ਮਾਰੀਏ ਤਾਂ ਜੈਫ ਬੇਜੋਸ 117 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਐਲੋਨ ਮਸਕ ਅਤੇ ਬਰਨਾਰਡ ਅਰਨੌਲਟ ਤੋਂ ਬਾਅਦ ਤੀਜੇ ਸਥਾਨ 'ਤੇ ਹਨ। ਇਸ ਤੋਂ ਬਾਅਦ ਇਸ ਸੂਚੀ 'ਚ ਕ੍ਰਮਵਾਰ ਬਿਲ ਗੇਟਸ, ਵਾਰੇਨ ਬਫੇਟ, ਲੈਰੀ ਐਲੀਸਨ, ਸਟੀਵ ਬਾਲਮਰ, ਲੈਰੀ ਪੇਜ, ਕਾਰਲੋਸ ਸਲਿਮ ਅਤੇ 10ਵੇਂ ਨੰਬਰ 'ਤੇ ਭਾਰਤ ਦੇ ਮੁਕੇਸ਼ ਅੰਬਾਨੀ ਦਾ ਨਾਂ ਹੈ।