ਚੀਨ ਨੇ ਬਣਾਈ ਪਾਣੀ ਤੇ ਜ਼ਮੀਨ 'ਤੇ ਚੱਲਣ ਵਾਲੀ ਡ੍ਰੋਨ ਕਿਸ਼ਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਕੀਤਾ ਸਫ਼ਲ ਪ੍ਰੀਖਣ

China develops world's first armed amphibious drone boat

ਬੀਜਿੰਗ : ਚੀਨ ਨੇ ਵਿਸ਼ਵ ਦੀ ਪਹਿਲੀ ਹਥਿਆਰਬੰਦ ਅਜਿਹੀ ਡ੍ਰੋਨ ਕਿਸ਼ਤੀ ਦਾ ਸਫ਼ਲ ਪ੍ਰੀਖਣ ਕੀਤਾ ਹੈ ਜੋ ਪਾਣੀ ਅਤੇ ਜ਼ਮੀਨ 'ਤੇ ਚੱਲਣ ਵਿਚ ਸਮਰੱਥ ਹੈ। ਇਕ ਰੀਪੋਰਟ ਮੁਤਾਬਕ ਚੀਨੀ ਫ਼ੌਜੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਜ਼ਮੀਨ 'ਤੇ ਵਾਰ ਕਰਨ ਦੀ ਮੁਹਿੰਮ ਲਈ ਕਾਫ਼ੀ ਫ਼ਾਇਦੇਮੰਦ ਹੈ ਅਤੇ ਹਵਾਈ ਡ੍ਰੋਨਾਂ ਅਤੇ ਹੋਰ ਡ੍ਰੋਨ ਸਮੁੰਦਰੀ ਜਹਾਜ਼ਾਂ ਨਾਲ ਮਿਲ ਕੇ ਇਹ ਯੁੱਧ ਵਿਚ ਤ੍ਰਿਕੋਣ ਬਣਾਉਣ ਦੇ ਸਮਰਥ ਹੈ। 

ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਖ਼ਬਰ ਦਿਤੀ ਹੈ ਕਿ ਚੀਨ ਸ਼ਿਪਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ ਤਹਿਤ ਆਉਣ ਵਾਲੇ ਵੁਚਾਂਗ ਸ਼ਿਪਬਿਲਡਿੰਗ ਇੰਡਸਟਰੀ ਗਰੁਪ ਵਲੋਂ ਬਣਾਈ ਗਈ ਮਰੀਨ ਲਿਜ਼ਰਡ ਨਾਂ ਦੀ ਇਸ ਡ੍ਰੋਨ ਕਿਸ਼ਤੀ ਨੇ ਡਿਲੀਵਰੀ ਜਾਂਚ ਸਫ਼ਲਤਾ ਨਾਲ ਪਾਰ ਕੀਤੀ ਅਤੇ ਵੁਹਾਨ ਵਿਚ ਅੱਠ ਅਪ੍ਰੈਲ ਨੂੰ ਫ਼ੈਕਟਰੀ ਤੋਂ ਬਾਹਰ ਆਈ। ਇਕ ਅਧਿਕਾਰੀ ਨੇ ਦਸਿਆ ਕਿ 1200 ਕਿਲੋਮੀਟਰ ਦੀ ਮੁਹਿੰਮ ਰੇਂਜ ਵਾਲੀ ਇਸ ਕਿਸ਼ਤੀ ਨੂੰ ਗ੍ਰਿਹਾਂ ਰਾਹੀਂ ਰਿਮੋਟ ਕੰਟੋਲ ਕੀਤਾ ਜਾ ਸਕਦਾ ਹੈ।

ਸਮੁੰਦਰੀ ਜਹਾਜ਼ ਦੇ ਰੂਪ ਵਿਚ ਵਿਕਸਤ 12 ਮੀਟਰ ਲੰਮੀ ਮਰੀਨ ਲਿਜ਼ਰਡ ਤਿੰਨ ਬਰਾਬਰ ਹਿੱਸਿਆਂ ਵਾਲੀ ਇਕ ਕਿਸ਼ਤੀ ਹੈ ਜੋ ਡੀਜ਼ਲ ਨਾਲ ਚੱਲਣ ਵਾਲੇ ਹਾਈਡ੍ਰੋਜੈਟ ਦੀ ਮਦਦ ਨਾਲ ਅੱਗੇ ਵਧਦੀ ਹੈ ਅਤੇ ਰਡਾਰ ਤੋਂ ਬਚਦੇ ਹੋਏ ਵੱਧ ਤੋਂ ਵੱਧ 50 ਨਾਟ ਦੀ ਰਫ਼ਤਾਰ ਤਕ ਪਹੁੰਚ ਸਕਦੀ ਹੈ। ਜ਼ਮੀਨ 'ਤੇ ਇਹ ਡ੍ਰੋਨ ਕਿਸ਼ਤੀ 20 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਲਗਭਗ 178 ਅਰਬ ਡਾਲਰ ਦੇ ਰਖਿਆ ਬਜਟ ਨਾਲ ਚੀਨੀ ਫ਼ੌਜ ਹਾਲ ਹੀ ਦੇ ਸਾਲਾਂ ਵਿਚ ਨਵੇਂ ਹਥਿਆਰਾਂ ਦੀ ਰੇਂਜ ਵਿਕਸਤ ਕਰਨ 'ਤੇ ਧਿਆਨ ਦੇ ਰਹੀ ਹੈ।  (ਏਜੰਸੀ)