ਸਿੰਗਾਪੁਰ ’ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿਤੀ ਗਈ ਫ਼ਾਂਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਜ਼ਾ ਨੂੰ ਲੈ ਕੇ ਧਰਮਲਿੰਗਮ ਦੀ ਮਾਂ ਦੀ ਇਕ ਅਪੀਲ ਮੰਗਲਵਾਰ ਨੂੰ ‘ਕੋਰਟ ਆਫ਼ ਅਪੀਲ’ ਨੇ ਖ਼ਾਰਜ ਕਰ ਦਿਤੀ ਸੀ।

Indian-origin youth hanged in Singapore

 

ਸਿੰਗਾਪੁਰ : ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਬੁੱਧਵਾਰ ਨੂੰ ਸਿੰਗਾਪੁਰ ਵਿਚ ਫ਼ਾਂਸੀ ਦੇ ਦਿਤੀ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਵਾਰ ਵਾਲਿਆਂ ਨੇ ਮੀਡੀਆ ਨੂੰ ਦਿਤੀ। ਕਿਹਾ ਜਾਂਦਾ ਹੈ ਕਿ ਧਰਮਲਿੰਗਮ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ। ਸਜ਼ਾ ਨੂੰ ਲੈ ਕੇ ਧਰਮਲਿੰਗਮ ਦੀ ਮਾਂ ਦੀ ਇਕ ਅਪੀਲ ਮੰਗਲਵਾਰ ਨੂੰ ‘ਕੋਰਟ ਆਫ਼ ਅਪੀਲ’ ਨੇ ਖ਼ਾਰਜ ਕਰ ਦਿਤੀ ਸੀ।

Indian-origin youth hanged in Singapore

‘ਬਰਨਾਮਾ ਨਿਊਜ਼ ਏਜੰਸੀ’ ਨੇ ਧਰਮਲਿੰਗਮ ਦੇ ਭਰਾ ਨਵੀਨ ਕੁਮਾਰ ਦੇ ਹਵਾਲੇ ਨਾਲ ਦਸਿਆ ਕਿ ਧਰਮਲਿੰਗਮ (34) ਨੂੰ ਬੁੱਧਵਾਰ ਸਵੇਰੇ ਫ਼ਾਂਸੀ ਦਿਤੀ ਗਈ ਅਤੇ ਉਸ ਦੀ ਲਾਸ਼ ਨੂੰ ਇਪੋਹ ਲਿਜਾਇਆ ਜਾਵੇਗਾ। ਧਰਮਲਿੰਗਮ ਨੂੰ 2010 ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਤੋਂ ਬਚਣ ਲਈ ਸਾਰੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰ ਲਿਆ ਸੀ। ਉਸ ਨੂੰ ਪਿਛਲੇ ਸਾਲ 10 ਨਵੰਬਰ ਨੂੰ ਫ਼ਾਂਸੀ ਦਿਤੀ ਜਾਣੀ ਸੀ ਪਰ ਉਸ ਨੇ ਇਸ ਵਿਰੁਧ ਪਟੀਸ਼ਨ ਦਾਇਰ ਕੀਤੀ ਸੀ।

Court

ਧਰਮਲਿੰਗਮ ਨੂੰ 2009 ਵਿਚ 42.72 ਗ੍ਰਾਮ ਹੈਰੋਇਨ ਆਯਾਤ ਕਰਨ ਦੇ ਮਾਮਲੇ ਵਿਚ ਨਵੰਬਰ 2010 ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਸਿੰਗਾਪੁਰ ਵਿਚ ਦਾਖ਼ਲ ਹੁੰਦੇ ਸਮੇਂ ‘ਵੁੱਡਲੈਂਡਜ਼ ਚੈੱਕਪੁਆਇੰਟ’ (ਪ੍ਰਾਇਦੀਪ ਮਲੇਸ਼ੀਆ ਨਾਲ ਇੱਕ ਕਾਜ਼ਵੇਅ ਲਿੰਕ) ’ਤੇ ਫੜਿਆ ਗਿਆ ਸੀ। ਉਸ ਦੇ ਪੱਟ ਨਾਲ ਨਸ਼ੀਲੇ ਪਦਾਰਥਾਂ ਦੇ ਬੰਡਲ ਬੰਨ੍ਹੇ ਹੋਏ ਸਨ। ਉੱਤਰੀ ਮਲੇਸ਼ੀਆ ਤੋਂ ਸਿੰਗਾਪੁਰ ਆਈ ਧਰਮਾਲਿੰਗਮ ਦੀ ਮਾਂ ਨੇ ਅਪਣੇ ਬੇਟੇ ਨੂੰ ਬਚਾਉਣ ਦੀ ਆਖ਼ਰੀ ਕੋਸ਼ਿਸ਼ ’ਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਪਰ ਅਪੀਲ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿਤੀ।