ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ ‘ਚੋਂ ਗ੍ਰਿਫ਼ਤਾਰ ਕੀਤੇ ਗਏ 90 ਵਿਦਿਆਰਥੀ, ਜ਼ਿਆਦਾਤਰ ਭਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਫੇਕ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

90 More Students, Mostly From India, Arrested From Fake US University

ਵਾਸ਼ਿੰਗਟਨ: ਅਮਰੀਕਾ ਦੀ ਫੇਕ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵਿਦਿਆਰਥੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਹੁਣ ਤੱਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵਿਭਾਗ ਨੇ ਮਾਰਚ ਵਿਚ 161 ਵਿਦਿਆਰਥੀਆਂ ਨੂੰ ਮਾਰਚ ਮਹੀਨੇ ਇਸ ਨਕਲੀ ਯੂਨੀਵਰਸਿਟੀ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂ ਇਸ ਨੂੰ ਬੰਦ ਕੀਤਾ ਗਿਆ ਤਾਂ ਇਸ ਵਿਚ 600 ਵਿਦਿਆਰਥੀ ਪੜਦੇ ਸਨ, ਜਿਹਨਾਂ ਵਿਚ ਜ਼ਿਆਦਾਤਰ ਭਾਰਤੀ ਸਨ। ਸੰਘੀ ਵਕੀਲਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਇਹ ਪਤਾ ਸੀ ਕਿ ਇਹ ਯੂਨੀਵਰਸਿਟੀ ਫਰਜ਼ੀ ਹੈ ਕਿਉਂਕਿ ਇੱਥੇ ਕੋਈ ਕਲਾਸ ਨਹੀਂ ਹੁੰਦੀ ਸੀ।

ਡੈਮੋਕ੍ਰੇਟਿਕ ਪਾਰਟੀ ਦੀ ਸੀਨੇਟਰ ਐਲੀਜ਼ਾਬੇਥ ਨੇ ਇਸ ਨੂੰ ਬੇਰਹਿਮੀ ਵਾਲਾ ਕਦਮ ਦੱਸਿਆ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਬੇਰਹਿਮ ਫੈਸਲਾ ਹੈ। ਇਹਨਾਂ ਵਿਦਿਆਰਥੀਆਂ ਨੇ ਅਮਰੀਕਾ ਵਿਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਿਆ ਸੀ। ਆਈਸੀਈ ਨੇ ਉਹਨਾਂ ਨੂੰ ਝਾਂਸਾ ਦਿੱਤਾ ਅਤੇ ਜਾਲ ਵਿਚ ਫਸਾਇਆ, ਸਿਰਫ ਇਸ ਲਈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਸਕੇ’।

ਆਈਸੀਈ ਨੇ ਭਰਤੀ ਕਰਵਾਉਣ ਵਾਲੇ ਅੱਠ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਹਨਾਂ ਵਿਚੋਂ 7 ਨੇ ਇਲਜ਼ਾਮ ਸਵਿਕਾਰ ਕਰ ਲਿਆ ਹੈ। ਫਰਜ਼ੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਤੋਂ ਗ੍ਰੈਜੂਏਟ ਪ੍ਰੋਗਰਾਮ ਲਈ ਪ੍ਰਤੀ ਤਿਮਾਹੀ 2500 ਡਾਲਰ ਦੀ ਫੀਸ ਲਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।