ਕੈਪਟਨ ਵੱਲੋਂ ਸ਼੍ਰੀ ਗੁਰੂ ਨਾਨਕ ਦੇ ਨਾਮ 'ਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਤ ਕਰਨ ਦਾ ਹੋਇਆ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਯੂਨੀਵਰਸਿਟੀਆਂ ਵਿਚ ਸਥਾਪਤ ਹੋਣ ਵਾਲੀਆਂ ਚੇਅਰਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਖੋਜ ਹੋ ਸਕੇਗੀ

550th prakash purb

ਜਲੰਧਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਈਰਾਨ ਸਮੇਤ 11 ਯੂਨੀਵਰਸਿਟੀਆਂ ਵਿਚ ਪਹਿਲੇ ਸਿੱਖ ਗੁਰੂ ਦੇ ਨਾਮ ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅੱਜ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਆਯੋਜਿਤ ਸਮਾਰੋਹ ਵਿਚ 11 ਯੂਨੀਵਰਸਿਟੀਆਂ ਦੀ ਹਾਜ਼ਰੀ ਵਿਚ ਮਹੱਤਵਪੂਰਨ ਐਲਾਨ ਕੀਤਾ ਹੈ। ਇਹਨਾਂ 11 ਯੂਨੀਵਰਸਿਟੀਆਂ ਵਿਚੋਂ 7 ਪੰਜਾਬ ਵਿਚ ਹਨ ਤੇ 3 ਦੇਸ਼ ਦੇ ਹੋਰ ਹਿੱਸਿਆਂ ਵਿਚ ਹਨ।

ਉਹਨਾਂ ਨੂੰ ਵੀ ਕੱਲ੍ਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਅਤੇ ਉਹਨਾਂ ਦਾ ਪਰਵਾਰ ਦੁਬਾਰਾ ਦਰਸ਼ਨਾਂ ਲਈ ਜਾਣਾ ਚਾਹੇਗਾ।  ਉਹਨਾਂ ਨੇ ਇਸ ਮੌਕੇ ਤੇ ਦਲਬੀਰ ਸਿੰਘ ਪੰਨੂੰ ਵੱਲੋਂ ਲਿਖੀ ਗਈ ਦਿ ਸਿੱਖ ਹੈਰੀਟੇਜ ਬਿਓਂਡ ਬਾਰਡਰਸ ਨਾਂ ਦੀ ਕਿਤਾਬ ਦਾ ਵਿਚਾਰ ਵਟਾਂਦਰਾ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।