ਪੋਸਟਮਾਰਟਮ ਰਿਪੋਰਟ ਅਨੁਸਾਰ ਰੂਸੀ ਸੰਸਦ ਮੈਂਬਰ ਦੀ ਮੌਤ ਡਿੱਗਣ ਕਾਰਨ ਲੱਗੀਆਂ ਅੰਦਰੂਨੀ ਸੱਟਾਂ ਕਾਰਨ ਹੋਈ - ਪੁਲਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਿਦੇਨੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ 'ਦਿਲ ਦਾ ਦੌਰਾ ਪੈਣ ਨਾਲ ਹੋਈ'

Representative Image

 

ਰਾਏਗੜ੍ਹ (ਓਡੀਸ਼ਾ) - ਰੂਸੀ ਸੰਸਦ ਮੈਂਬਰ ਅਤੇ ਕਾਰੋਬਾਰੀ ਪਾਵੇਲ ਐਂਟੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਐਂਟੋਵ ਦੀ ਮੌਤ ਡਿੱਗਣ ਤੋਂ ਬਾਅਦ ਅੰਦਰੂਨੀ ਸੱਟਾਂ ਕਾਰਨ ਹੋਈ, ਜਦੋਂ ਕਿ ਉਸ ਦੇ ਸਹਿ ਯਾਤਰੀ ਵਲਾਦੀਮੀਰ ਬਿਦੇਨੋਵ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। 

ਐਂਟੋਨੋਵ ਦੀ 24 ਦਸੰਬਰ ਨੂੰ ਕਥਿਤ ਤੌਰ 'ਤੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ ਸੀ, ਜਦੋਂ ਕਿ ਬਿਦੇਨੋਵ 22 ਦਸੰਬਰ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਰਾਏਗੜ੍ਹ ਦੇ ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ (ਸੀ.ਡੀ.ਐਮ.ਓ.) ਡਾਕਟਰ ਲਾਲਮੋਹਨ ਰਾਊਤਰੇ ਨੇ ਦੱਸਿਆ ਕਿ 61 ਸਾਲਾ ਵਲਾਦੀਮੀਰ ਬਿਦੇਨੋਵ ਦਾ ਪੋਸਟਮਾਰਟਮ 24 ਦਸੰਬਰ ਨੂੰ ਅਤੇ 65 ਸਾਲਾ ਪਾਵੇਲ ਐਂਟੋਨੋਵ ਦਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ 26 ਦਸੰਬਰ ਨੂੰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿਦੇਨੋਵ ਦਾ ਵਿਸੇਰਾ ਸੁਰੱਖਿਅਤ ਰੱਖਿਆ ਗਿਆ ਹੈ, ਪਰ ਐਂਟੋਵ ਦਾ ਨਹੀਂ।

ਰਾਊਤਰੇ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਪਹਿਲਾਂ ਹੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।

ਵਿਸੇਰਾ ਨੂੰ ਭੁਵਨੇਸ਼ਵਰ ਦੀ ਫ਼ੋਰੈਂਸਿਕ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।

ਐਂਟੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਉਸ ਨੂੰ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ ਸੀ।"
ਪੁਲਿਸ ਨੇ ਕਿਹਾ ਕਿ ਬਿਦੇਨੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ 'ਦਿਲ ਦਾ ਦੌਰਾ ਪੈਣ ਨਾਲ ਹੋਈ।'

ਐਂਟੋਵ ਨੇ ਕਥਿਤ ਤੌਰ 'ਤੇ ਪਿਛਲੇ ਜੂਨ ਵਿੱਚ ਸੋਸ਼ਲ ਮੀਡੀਆ 'ਤੇ ਯੂਕਰੇਨ ਵਿਰੋਧੀ ਯੁੱਧ ਸੰਦੇਸ਼ ਪੋਸਟ ਕੀਤਾ ਸੀ। , ਜਿਸ ਨੂੰ ਬਾਅਦ ਵਿੱਚ 'ਤਕਨੀਕੀ ਗਲਤੀ' ਦੇ ਆਧਾਰ 'ਤੇ ਵਾਪਸ ਲੈ ਲਿਆ ਗਿਆ ਸੀ । ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਂਟੋਨੋਵ ਆਪਣਾ 66ਵਾਂ ਜਨਮਦਿਨ ਮਨਾਉਣ ਲਈ ਕਥਿਤ ਤੌਰ 'ਤੇ ਬਿਦੇਨੋਵ ਅਤੇ ਦੋ ਹੋਰ ਦੋਸਤਾਂ ਨਾਲ ਟੂਰਿਸਟ ਵੀਜ਼ੇ 'ਤੇ ਰਾਏਗੜ੍ਹ ਆਇਆ ਸੀ।

ਇਸ ਦੌਰਾਨ, ਹੋਰ ਦੋ ਸਹਿ-ਯਾਤਰੀ, ਪੈਨਾਸੇਂਕੋ ਨਤਾਲੀਆ (44) ਅਤੇ ਟੂਰੋਵ ਮਿਖਾਇਲ (64) ਟੂਰ ਗਾਈਡ ਦੇ ਨਾਲ ਪੁੱਛਗਿੱਛ ਲਈ ਕਟਕ ਸਥਿਤ ਕ੍ਰਾਈਮ ਬ੍ਰਾਂਚ ਹੈੱਡਕੁਆਰਟਰ ਪਹੁੰਚੇ। ਦੋਵਾਂ ਨੂੰ ਰਾਜ ਨਾ ਛੱਡਣ ਦੇ ਨਿਰਦੇਸ਼ ਦਿੱਤੇ ਗਏ ਹਨ।

ਦੋਵਾਂ ਤੋਂ ਮੰਗਲਵਾਰ ਰਾਤ ਅਤੇ ਬੁੱਧਵਾਰ ਸਵੇਰੇ ਭੁਵਨੇਸ਼ਵਰ ਕ੍ਰਾਈਮ ਬ੍ਰਾਂਚ ਦੇ ਦਫਤਰ 'ਚ ਪੁੱਛਗਿੱਛ ਕੀਤੀ ਗਈ।

ਓਡੀਸ਼ਾ ਦੇ ਡੀ.ਜੀ.ਪੀ. ਸੁਨੀਲ ਕੁਮਾਰ ਬਾਂਸਲ ਨੇ ਮੰਗਲਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਇੱਕੋ ਹੋਟਲ ਵਿੱਚ ਦੋ ਰੂਸੀ ਨਾਗਰਿਕਾਂ ਦੀ 'ਗ਼ੈਰ-ਕੁਦਰਤੀ' ਮੌਤ ਦੀ ਸੀ.ਆਈ.ਡੀ. ਜਾਂਚ ਦੇ ਹੁਕਮ ਜਾਰੀ ਕੀਤੇ ਸੀ। 

ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਐਂਟੋਵ ਨੇ ਕਥਿਤ ਤੌਰ 'ਤੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ ਜਦੋਂ ਕਿ ਉਸ ਦਾ ਗਾਈਡ ਜਤਿੰਦਰ ਸਿੰਘ ਹੋਟਲ ਸਟਾਫ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲੈ ਗਿਆ ਸੀ। ਹਾਲਾਂਕਿ, ਐਂਟੋਵ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਇਸ ਦੌਰਾਨ, ਪੁਲਿਸ ਡਾਇਰੈਕਟਰ ਜਨਰਲ ਦੇ ਨਿਰਦੇਸ਼ਾਂ 'ਤੇ ਸੀ.ਆਈ.ਡੀ.-ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਬੁੱਧਵਾਰ ਨੂੰ ਰੂਸੀ ਨਾਗਰਿਕਾਂ ਦੀ ਰਹੱਸਮਈ ਮੌਤ ਦੀ ਜਾਂਚ ਲਈ ਰਾਏਗੜ੍ਹ ਦਾ ਦੌਰਾ ਕਰਨ ਵਾਲੀ ਹੈ।

ਇਸ ਤੋਂ ਇਲਾਵਾ ਡੀ.ਆਈ.ਜੀ. (ਦੱਖਣੀ ਪੱਛਮੀ ਰੇਂਜ) ਰਾਜੇਸ਼ ਪੰਡਿਤ ਨੇ ਰਾਏਗੜ੍ਹ ਵਿੱਚ ਉਸ ਹੋਟਲ ਦਾ ਨਿਰੀਖਣ ਕੀਤਾ ਜਿੱਥੇ ਰੂਸੀ ਨਾਗਰਿਕ ਠਹਿਰੇ ਹੋਏ ਸਨ।