ਨੀਰਵ ਮੋਦੀ ਮਾਮਲੇ ‘ਤੇ ਸੁਣਵਾਈ ਸ਼ੁਰੂ, ਸੀਬੀਆਈ ਤੇ ਈਡੀ ਦੀ ਟੀਮ ਪੁੱਜੀ ਲੰਡਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਗੋੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲੇ ਵਿਚ ਅੱਜ ਲੰਡਨ ਦੀ ਵੈਸਟ ਮਿੰਸਟਰ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ...

Nirav Modi

ਲੰਡਨ : ਭਗੋੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲੇ ਵਿਚ ਅੱਜ ਲੰਡਨ ਦੀ ਵੈਸਟ ਮਿੰਸਟਰ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਨੀਰਵ ਦੀ ਲੀਗਲ ਟੀਮ ਦੂਜੀ ਵਾਰ ਉਸਦੀ ਜਮਾਨਤ ਦੇ ਲਈ ਕੋਰਟ ਵਿਚ ਬੇਨਤੀ ਕਰੇਗੀ। ਸੁਣਵਾਈ ਵਿਚ ਹਿੱਸਾ ਲੈਣ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਈਡੀ ਦੀ ਸਾਂਝੀ ਟੀਮ ਲੰਡਨ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਸੁਣਵਾਈ ਚੀਫ਼ ਮੈਜਿਸਟ੍ਰੇਟ ਏਮਾ ਆਰਬਥਨਾਟ ਦੀ ਅਗਵਾਈ ਵਿਚ ਹੋਵੇਗੀ।

ਇਹ ਉਹੀ ਜੱਜ ਹੈ। ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿਚ ਸ਼ਰਾਬ ਕਾਰੋਬਾਰੀ ਮਾਲਿਆ ਦੇ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਸੀ। ਸੁਣਵਾਈ ਵਿਚ ਸੀਬੀਆਈ ਅਤੇ ਈਡੀ ਵੱਲੋਂ ਨੀਰਵ ਮੋਦੀ, ਉਨ੍ਹਾਂ ਦੀ ਪਤਨੀ ਏਮੀ ਮੋਦੀ ਅਤੇ ਉਨ੍ਹਾਂ ਦੇ ਮਾਮਾ ਮੇਹੁਲ ਚੌਕਸੀ ਅਤੇ ਹੋਰਨਾਂ ਦੇ ਵਿਰੁੱਧ ਦਰਜ ਦੋਸ਼ ਪੱਤਰ ਦੀ ਪੱਤਰੀਆਂ ਤੋਂ ਬਗੈਰ ਹੋਰ ਜਰੂਰੀ ਦਸਤਾਵੇਜ਼ ਪੇਸ਼ ਕੀਤੇ ਜਾਣਗੇ। ਦੱਸ ਦਈਏ ਕਦਿ 48 ਸਾਲਾ ਨੀਰਵ ਮੋਦੀ ਬੁੱਧਵਾਰ ਨੂੰ ਜਮਾਨਤ ਨਾ ਮਿਲਣ ਤੋਂ ਬਾਅਦ ਹੀ ਦੱਖਣ-ਪੱਛਮੀ ਲੰਡਨ ਦੀ ਐਚਐਮਪੀ ਵੇਂਡਸਵਰਥ ਜੇਲ ਵਿਚ ਬੰਦ ਹੈ।

ਦੋਸ਼ੀ ਕਾਰੋਬਾਰੀ ਨੇ ਧੋਖਾਧੜੀ ਨਾਲ ਪੀਐਨਬੀ ਤੋਂ ‘ਲੇਟਰਸ ਆਫ਼ ਅੰਡਰਟੇਕਿੰਗ’ ਅਤੇ ‘ਫਾਰਨ ਲੇਟਰਸ ਆਫ਼ ਕ੍ਰੇਡਿਟ’ ਦੇ ਜ਼ਰੀਏ 13,500 ਕਰੋੜ ਰੁਪਏ ਪ੍ਰਾਪਤ ਕੀਤੇ ਸੀ। ਨੀਰਵ ਮੋਦੀ ਨੂੰ 19 ਮਾਰਚ ਨੂੰ ਲੰਦਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਮਾਨਤ ਪਟੀਸ਼ਨ ਰੱਦ ਹੋਣ ਪਰ ਉਸਨੂੰ 29 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਸੀ।