ਇੰਡੋਨੇਸ਼ੀਆ ’ਚ ਰਿਫ਼ਾਇਨਰੀ ’ਚ ਲੱਗੀ ਭਿਆਨਕ ਅੱਗ, 20 ਲੋਕ ਝੁਲਸੇ, 900 ਨੂੰ ਬਚਾਇਆ
ਇੰਡੋਨੇਸ਼ੀਆ ਦੇ ਵੈਸਟ ਜਾਵਾ ਪ੍ਰਾਂਤ ਵਿਚ ਸਥਿਤ ਪਟੇਂਮਿਨਾ ਬਾਲੋਂਗਨ ਰਿਫ਼ਾਇਨਰੀ ਵਿਚ ਭਿਆਨਕ ਅੱਗ ਲੱਗਣ...
ਪਟੇਂਮਿਨਾ: ਇੰਡੋਨੇਸ਼ੀਆ ਦੇ ਵੈਸਟ ਜਾਵਾ ਪ੍ਰਾਂਤ ਵਿਚ ਸਥਿਤ ਪਟੇਂਮਿਨਾ ਬਾਲੋਂਗਨ ਰਿਫ਼ਾਇਨਰੀ ਵਿਚ ਭਿਆਨਕ ਅੱਗ ਲੱਗਣ ਤੋਂ ਬਾਅਦ ਨਜਦੀਕੀ ਪਿੰਡ ਦੇ 900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾਇਆ ਗਿਆ ਹੈ।
ਸਥਾਨਕ ਆਪਦਾ ਪ੍ਰਬੰਧਕ ਏਜੰਸੀ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਵਿਚ 20 ਲੋਕ ਝੁਲਸ ਗਏ ਹਨ ਜਿਨ੍ਹਾਂ ਵਿਚ ਰਿਫਾਇਨਰੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਘਟਨਾ ਸਥਾਨ ਦੇ ਨੇੜੇ ਲੰਘਣ ਵਾਲੇ ਲੋਕ ਸ਼ਾਮਲ ਹਨ। ਸਰਕਾਰੀ ਤੇਲ ਅਤੇ ਗੈਸ ਕੰਪਨੀ ਪਟੇਂਮਿਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਵਿਦਿਆਵਤੀ ਨੇ ਕਿਹਾ ਕਿ ਅੱਗ ਬੁਝਾਊ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਇਕ ਪੱਤਰਕਾਰ ਕਾਂਨਫਰੰਸ ਵਿਚ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਟੇਂਮਿਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਅੱਗ ਲੱਗੀ ਉਦੋਂ ਬਿਜਲੀ ਡਿੱਗੀ ਸੀ ਅਤੇ ਭਾਰੀ ਬਾਰਿਸ਼ ਹੋਈ ਸੀ। ਰਾਸ਼ਟਰੀ ਆਪਦਾ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਨੇੜਲੇ ਪਿੰਡਾਂ ਦੇ 912 ਲੋਕਾਂ ਨੂੰ ਤਿੰਨ ਬਚਾਅ ਕੇਂਦਰਾਂ ਵਿਚ ਰੱਖਿਆ ਗਿਆ ਹੈ।