ਕੈਨੇਡਾ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਵਿਚ ਵਿਸਫੋਟ ਅਤੇ ਅੱਗ ਲੱਗਣ ਨਾਲ ਕਈ ਕਰਮਚਾਰੀ ਜਖ਼ਮੀ ਹੋ...

Fires in Canada's largest oil refinery

ਮੋਨਟ੍ਰੀਅਲ (ਭਾਸ਼ਾ) : ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਵਿਚ ਵਿਸਫੋਟ ਅਤੇ ਅੱਗ ਲੱਗਣ ਨਾਲ ਕਈ ਕਰਮਚਾਰੀ ਜਖ਼ਮੀ ਹੋ ਗਏ ਹਨ। ਰਿਫਾਇਨਰੀ ਦੇ ਮਾਲਕ ਨੇ ਇਸ ਨੂੰ “ਵੱਡੀ ਘਟਨਾ” ਦੱਸਿਆ ਹੈ। ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕੇਵਿਨ ਸਕਾਟ ਨੇ ਦੱਸਿਆ ਕਿ ਸੇਂਟ ਜਾਨ, ਨਿਊ ਬਰੰਸਵਿਕ ਵਿਚ ਸਥਿਤ ਈਵਿੰਗ ਆਇਲ ਰਿਫਾਇਨਰੀ ਦੇ ਡੀਜ਼ਲ ਰਿਫਾਇਨਿੰਗ ਸੈਕਸ਼ਨ ਵਿਚ ਸੋਮਵਾਰ ਨੂੰ ਖ਼ਰਾਬੀ ਦੇ ਕਾਰਨ ਵਿਸਫੋਟ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੰਇਤਰ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਚਾਰ ਲੋਕਾਂ ਨੂੰ ਮਾਮੂਲੀ ਚੋਟਾਂ ਦੀ ਵਜ੍ਹਾ ਕਰ ਕੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।