ਲੁਟੇਰਿਆ ਨੇ ਟਾਰਨੇਟ ਗੁਰੂਦੁਆਰਾ ਸਾਹਿਬ ਦੀ ਗੋਲਕ ਲੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਸਾਰੀ ਘਟਨਾ ਗੁਰੂਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ

Tarneit Gurudwara robbed second time in less than four months

ਮੈਲਬੌਰਨ- ਮੈਲਬੌਰਨ ਦੇ ਪੱਛਮੀ ਇਲਾਕੇ ਵਿਚ ਟਾਰਨੇਟ ਗੁਰਦੁਆਰੇ ਵਿਚੋਂ ਚੋਰੀ ਕਰ ਲਈ ਹੈ।  ਗੁਰੂਦੁਆਰਾ ਦੀ ਕਮੇਟੀ ਦਾ ਕਹਿਣਾ ਹੈ ਕਿ ਦੋ ਨਕਾਬਪੋਸ਼ਾ ਨੇ ਸਵੇਰ ਦੇ ਡੇਢ ਵਜੇ ਗੁਰੂਦੁਆਰੇ ਤੇ ਹਮਲਾ ਕੀਤਾ ਅਤੇ ਗੁਰੂ ਘਰ ਦੀ ਗੋਲਕ ਦਾ ਜਿੰਦਾ ਤੋੜ ਕੇ ਪੈਸੇ ਚੁਰਾ ਲਏ ਸਨ। ਐਸਬੀਐਸ ਹਿੰਦੀ ਗੁਰਦੀਪ ਸਿੰਘ ਗਿਰਨ ਨੇ ਦੱਸਿਆ ਕਿ ਦੋਵੇਂ ਨਕਾਬਪੋਸ਼ਾਂ ਦੇ ਹੱਥਾਂ ਵਿਚ ਹਥਿਆਰ ਸਨ ਅਤੇ ਉਹਨਾਂ ਨੇ 5 ਮਿੰਟਾਂ ਵਿਚ ਗੋਲਕ ਦਾ ਜਿੰਦਾ ਤੋੜ ਕੇ ਪੈਸੇ ਕੱਢ ਲਏ ਸਨ।

ਨਕਾਬਪੋਸ਼ਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਉਹ ਆਪਣੇ ਨਾਲ ਕੋਈ ਵੀ ਬੈਗ ਨਹੀਂ ਲੈ ਕੇ ਆਏ। ਗੋਲਕ ਵਿਚ ਪਹਿਲਾਂ ਤੋਂ ਹੀ ਇਕ ਕੱਪੜਾ ਪਿਆ ਸੀ ਨਕਾਬਪੋਸ਼ਾ ਨੇ ਉਸ ਕੱਪੜੇ ਵਿਚ ਹੀ ਪੈਸੇ ਲਪੇਟੇ ਅਤੇ ਦੌੜ ਗਏ। ਇਹ ਸਾਰੀ ਘਟਨਾ ਗੁਰੂਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ। ਸਥਾਨਕ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਕੈਮਰੇ ਵਿਚ ਰਿਕਾਰਡ ਹੋਈ ਵੀਡੀਓ ਤੋਂ ਹੀ ਲਈ। ਮਿਸਟਰ ਗਿਰਨ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ ਅਤੇ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਗਿਰਨ ਨੇ ਦੱਸਿਆ ਕਿ ਇਹ ਦੂਸਰੀ ਵਾਰ ਹੈ ਜਦੋਂ ਗੁਰੂ ਘਰ ਦੀ ਗੋਲਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਫਰਵਰੀ ਮਹੀਨੇ ਵਿਚ ਬਾਹਰ ਰੱਖਿਆ ਗੋਲਕ ਚੋਰੀ ਹੋ ਗਿਆ ਸੀ। ਗਿਰਨ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਬਾਰ-ਬਾਰ ਨਾ ਹੋਣ ਇਸ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਵੀ ਗੁਰੂਦੁਆਰਿਆਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ।