ਕਿਮ ਜੋਂਗ ਨੇ ਫੌਜੀ ਅਫਸਰ 'ਤੇ ਚਲਵਾਈਆਂ 90 ਗੋਲੀਆਂ, ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੇ ਇੱਕ ਉੱਚ ਫੌਜੀ ਅਧਿਕਾਰੀ ਨੂੰ ਸ਼ਰੇਆਮ 90 ਗੋਲੀਆਂ ਨਾਲ ਭੁਨਵਾ ਦਿੱਤਾ।

Kim Jong

ਸਿਓਲ, ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੇ ਇੱਕ ਉੱਚ ਫੌਜੀ ਅਧਿਕਾਰੀ ਨੂੰ ਸ਼ਰੇਆਮ 90 ਗੋਲੀਆਂ ਨਾਲ ਭੁਨਵਾ ਦਿੱਤਾ। ਕਿਮ ਨੇ ਇਸਦਾ ਕਤਲ ਦਾ ਕੰਮ ਨੌਂ ਲੋਕਾਂ ਨੂੰ ਦਿੱਤਾ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਪਹਿਲਾਂ ਹੀ ਸੁਣਾਈ ਗਈ ਸੀ। ਲੇਫਟਿਨੇਂਟ ਜਨਰਲ ਹਯੋਂਗ ਜੂ - ਸੋਂਗ ਉੱਤੇ ਜਵਾਨਾਂ ਨੂੰ ਤੈਅ ਕੀਤੇ ਹੋਏ ਰਾਸ਼ਣ ਤੋਂ ਜ਼ਿਆਦਾ ਖਾਣ ਪੀਣ ਅਤੇ ਬਾਲਣ ਵੰਡਣ ਦੇ ਇਲਜ਼ਾਮ ਲਗਾਏ ਗਏ ਸਨ। ਦੱਸ ਦਈਏ ਕਿ ਪਿਛਲੇ ਦਿਨੀ ਉਨ੍ਹਾਂ ਉੱਤੇ ਅਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਨ ਅਤੇ ਦੇਸ਼ਦ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ।