ਨਾਸਾ ਦੇ ਰਿਹਾ 26 ਲੱਖ ਰੁਪਏ, ਪੂਰਾ ਕਰਨਾ ਹੋਵੇਗਾ ਕੇਵਲ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਅੰਤਰਿਕਸ਼ ਏਜੰਸੀ ਨਾਸਾ ਨੇ ਇਕ ਚੈਲਜ਼ ਦਿੱਤਾ ਹੈ ਜਿਹੜਾ ਇਸ ਨੂੰ ਪੂਰਾ ਕਰੇਗਾ, ਉਸ ਨੂੰ 26.08 ਦਾ ਇਨਾਮ ਦਿੱਤਾ ਜਾਵੇਗਾ।

Photo

ਅਮਰੀਕਾ ਦੇ ਅੰਤਰਿਕਸ਼ ਏਜੰਸੀ ਨਾਸਾ ਨੇ ਇਕ ਚੈਲਜ਼ ਦਿੱਤਾ ਹੈ ਜਿਹੜਾ ਇਸ ਨੂੰ ਪੂਰਾ ਕਰੇਗਾ, ਉਸ ਨੂੰ 26.08 ਦਾ ਇਨਾਮ ਦਿੱਤਾ ਜਾਵੇਗਾ। ਚੈਂਲਜ਼ ਇਹ ਹੈ ਕਿ ਅੰਤਰਿਕਸ਼ ਵਿਚ ਜਾਣ ਵਾਲੇ ਐਸਟ੍ਰਾਨੋਡ ਦੇ ਲਈ ਟਾਈਲੇਟ ਡਿਜ਼ਾਇਨ ਕਰਨਾ ਹੈ। ਜਿਹੜੇ ਤਿੰਨ ਡਿਜ਼ਾਇਨ ਬੈਸਟ ਹੋਣਗੇ ਉਨ੍ਹਾਂ ਵਿਚ ਇਸ ਰਾਸ਼ੀ ਨੂੰ ਵੰਡਿਆ ਜਾਵੇਗਾ। ਸਪੇਸ ਜਾਂ ਚੰਦ ਦੇ ਐਸਟ੍ਰੋਨਾਡ ਨੂੰ ਅਧੁਨਿਕ ਟਾਇਲੇਟ ਦੀ ਜਰੂਰਤ ਮਿਲੇਗੀ।

ਇਹ ਟਾਇਲਟ ਅਜਿਹਾ ਹੋਣਾ ਚਾਹੀਦਾ ਹੈ  ਜੋ ਕਿ ਹਲਕਾ ਅਤੇ ਜਿਸ ਨੂੰ ਅਸਾਨੀ ਨਾਲ ਰੀਸਾਈਕਲ ਕੀਤਾ ਜਾ ਸਕਦਾ ਹੋਵੇ। ਜੇਕਰ ਨਾਸਾ ਦੇ ਇਸ ਚੈਂਲਜ਼ ਨੂੰ ਕੋਈ ਪੂਰੀ ਕਰਦਾ ਹੈ ਤਾਂ ਉਹ ਲੱਖਾਂ ਰੁਪਏ ਕਮਾ ਸਕਦਾ ਹੈ। ਨਾਸਾ ਨੂੰ ਆਪਣੇ ਅੰਤਰਿਕਸ਼ ਦੇ ਯਾਤਰੀਆਂ ਦੇ ਲਈ ਬਾਥਰੂਮ ਦੀ ਸਮੱਸਿਆ ਲਈ ਹੱਲ ਦੀ ਜਰੂਰਤ ਹੈ। ਦੱਸ ਦੱਈਏ ਕਿ 1975 ਵਿਚ ਜਦੋਂ ਅਪੋਲੋ ਮਿਸ਼ਨ ਖਤਮ ਹੋਇਆ ਸੀ ਤਾਂ ਇੰਜਨੀਅਰਾਂ ਨੇ ਮਲ-ਮੂਤਰ ਦੇ ਵਿਸਰਜਨ ਨੂੰ ਅੰਤਰਿਕਸ਼ ਦੀ ਇਕ ਗੰਭੀਰ ਸਮੱਸਿਆ ਦੱਸਿਆ ਸੀ।

ਇਸ ਲਈ ਜਿਸ ਦੀ ਟਾਇਲਟ ਦੇ ਡਜ਼ਾਇਨ ਬੈਸਟ ਹੋਵੇਗੀ ਤਾਂ ਉਸ ਨੂੰ 15 ਲੱਖ, ਦੂਸਰੇ ਨੂੰ 7.60 ਲੱਖ ਅਤੇ ਤੀਸਰੇ ਨੂੰ 3.80 ਲੱਖ ਰੁਪਏ ਦਿੱਤੇ ਜਾਣਗੇ। ਨਾਸਾ 2024 ਵਿਚ ਆਪਣੇ ਆਰਟਮਸ ਮੂਨ ਮਿਸ਼ਨ ਦੇ ਤਹਿਤ ਪਹਿਲੀ ਵਾਰ ਕਿਸੇ ਮਹਿਲਾ ਨੂੰ ਚੰਦ ਤੇ ਭੇਜਣ ਵਾਲਾ ਹੈ। ਅਜਿਹੀ ਸਥਿਤੀ ਵਿਚ ਯੂਨੀਸੈਕਸ ਟਾਇਲਟ ਦੀ ਜਰੂਰਤ ਪਵੇਗੀ। ਦੱਸ ਦੱਈਏ ਕਿ ਨਾਸਾ ਵਿਚ ਡਜ਼ੈਨ ਭੇਜਣ ਦੀ ਆਖਰੀ ਤਰੀਖ 17 ਅਗਸਤ ਹੈ। ਇਸ ਦਾ ਰਿਜਲਟ ਅਕਤੂਬਰ ਵਿਚ ਜਾਰੀ ਕੀਤਾ ਜਾਵੇਗਾ।

ਇਹ ਟਾਇਲਟ ਅਜਿਹਾ ਹੋਣਾ ਚਾਹੀਦਾ ਹੈ ਕਿ ਲੂਨਰ ਗੈਵਿਟੀ ਅਤੇ ਮਾਈਕ੍ਰੋਗੈਵਿਟੀ ਚ ਚੰਗੀ ਤਰ੍ਹਾਂ ਕੰਮ ਕਰ ਸਕੇ। ਇਸ ਦੀ ਜ਼ਿਆਦਾ ਜਰੂਰਤ ਇਸ ਲਈ ਹੈ ਤਾਂ ਜੋ ਅੰਤਰਿਕਸ਼ ਯਾਤਰੀ ਜ਼ਿਆਦਾ ਸਮਾਂ ਸਪੇਸ ਵਿਚ ਗੁਜਾਰ ਸਕਣ। ਕਿਹਾ ਜਾ ਰਿਹਾ ਹੈ ਕਿ ਨਾਸਾ ਦੀ ਯੋਜਨਾ ਚੰਦ ਤੇ ਇਕ ਬੇਸਿਕ ਕੈਂਪ ਬਣਾਉਂਣ ਦੀ ਹੈ, ਜਿੱਥੇ ਲੋਕ ਲੰਬੇ ਸਮੇਂ ਤੱਕ ਠਹਿਰ ਸਕਣ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।