ਇੰਡੋਨੇਸ਼ੀਆ ਦਾ ਜਹਾਜ਼ ਹੋਇਆ ਕ੍ਰੈਸ਼, 188 ਲੋਕਾਂ ਦੇ ਮਾਰੇ ਜਾਣ ਦੀ ਸੱਕ
ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਸੋਮਵਾਰ ਨੂੰ ਲਾਇਨ ਏਅਰ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸ ਦਈਏ ਕਿ ਇਹ ਜਹਾਜ
ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਸੋਮਵਾਰ ਨੂੰ ਲਾਇਨ ਏਅਰ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸ ਦਈਏ ਕਿ ਇਹ ਜਹਾਜ ਜੇਟੀ-610 ਜਕਾਰਤਾ ਤੋਂ ਪੰਗਕਿਲ ਪਿਨਿੰਗ ਜਾ ਰਿਹਾ ਸੀ, ਜਿਸ 'ਚ ਲਗਭਗ 188 ਯਾਤਰੀ ਸਵਾਰ ਸਨ। ਸੋਮਵਾਰ ਸਵੇਰੇ 6:20 'ਤੇ ਇਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ, ਇਸ ਦੇ 13 ਕੁ ਮਿੰਟਾਂ ਤੋਂ ਬਾਅਦ ਹੀ ਸੰਪਰਕ ਟੁੱਟ ਗਿਆ, ਉਦੋਂ ਇਸ ਦੀ ਉਚਾਈ ਤਕਰੀਬਨ 2000 ਫੁੱਟ ਤੋਂ ਘੱਟ ਸੀ।ਇਸ ਦੀ ਸੂਚਨਾ ਰਾਸ਼ਟਰੀ ਜਾਂਚ ਅਤੇ ਬਚਾਅ ਐਜੰਸੀ ਦੇ ਬੁਲਾਰੇ ਯੂਸੁਫ ਲਤੀਫ ਨੇ ਦਿਤੀ।
ਸੂਤਰਾਂ ਮੁਤਾਬਕ ਸਮੁੰਦਰ ਦੇ ਕੁਝ ਹਿੱਸੇ 'ਚ ਜਹਾਜ਼ ਦੀਆਂ ਕੁਰਸੀਆਂ ਅਤੇ ਹੋਰ ਹਿੱਸੇ ਮਿਲੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ ਅਤੇ ਬਚਾਅ ਕਾਰਜ ਦੌਰਾਨ ਉਨ੍ਹਾਂ ਨੂੰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ। ਏਅਰਨੈਵ ਇੰਡੋਨੇਸ਼ੀਆ ਦੇ ਬੁਲਾਰੇ ਯੋਹਾਨਿਸ ਹੈਰੀ ਡਗਲਸ ਨੇ ਇਸ ਤੋਂ ਪਹਿਲਾਂ ਇਕ ਬਿਆਨ 'ਚ ਦੱਸਿਆ ਸੀ ਕਿ ਲਾਇਨ ਏਅਰ ਜੇ. ਟੀ. 610 ਦਾ ਸੰਪਰਕ ਟੁੱਟ ਗਿਆ ਸੀ। ਬਚਾਅ ਦਲ ਇਸ ਨੂੰ ਲੱਭਣ ਲਈ ਕੋਸ਼ਿਸ਼ਾਂ ਕਰ ਰਹੇ ਨੇ ।ਫਿਲਹਾਲ ਇਸ ਸਬੰਧੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਇਸ ਜਹਾਜ਼ 'ਚ 178 ਲੋਕ, 1 ਬੱਚਾ , 2 ਨਵਜੰਮੇ ਬੱਚੇ,
2 ਪਾਇਲਟ ਅਤੇ 5 ਫਲਾਇਟ ਅਟੈਂਡੈਟ ਸ਼ਾਮਿਲ ਸਨ । ਤੁਹਾਨੂੰ ਦੱਸ ਦਈਏ ਕਿ ਮੁਸਾਫਿਰਾਂ ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਨਾਲ ਹੀ ਵਿਮਾਨ ਬਾਰੇ ਕੁਝ ਪਤਾ ਚਲ ਸਕਿਆ ਹੈ ਜਿਸ ਦੇ ਚਲਦਿਆਂ ਟੀਮ ਸਰਚ ਆਪਰੇਸ਼ਨ 'ਚ ਜੁੱਟ ਗਈ ਹੈ। ਦੱਸ ਦਈਏ ਕਿ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 6 ਵੱਜ ਕੇ 33 ਮਿੰਟ ਤੇ ਜਹਾਜ ਨੇ ਉਡਾਨ ਭਰੀ ਸੀ ਅਤੇ ਜਹਾਜ਼ ਦਾ ਪਤਾ ਲਗਾਉਣ ਲਈ ਬਚਾਅ ਅਤੇ ਖੋਜ ਕਰਮੀਆਂ ਨੇ ਜਾਂਚ ਸ਼ੁਰੂ ਹੀ ਕੀਤੀ ਸੀ ਕਿ ਪਰ ਕੁਝ ਹੀ ਮਿੰਟਾ 'ਚ ਜਹਾਜ ਦੇ ਕਰੈਸ਼ ਹੋਣ ਦੀ ਖਬਰ ਆ ਗਈ।