ਬ੍ਰਾਜ਼ੀਲ 'ਚ ਜੈਅਰ ਬੋਲਸੈਨਰੋ ਨੇ ਜਿੱਤੀ ਰਾਸ਼ਟਰਪਤੀ ਚੋਣ
ਬ੍ਰਾਜ਼ੀਲ ਦੇ ਰਾਸ਼ਟਰਪਤੀ ਚੋਣਾਂ ਦੇ ਦੂਜੇ ਅਤੇ ਅੰਤਮ ਪੜਾਅ ਵਿਚ ਕੜਟਪੰਥੀ ਨੇਤਾ ਜੈਅਰ ਬੋਲਸੈਨਰੋ ਨੇ ਜਿੱਤ ਦਰਜ ਕੀਤੀ।ਦੱਸ ਦਈਏ ਕਿ ਉਨ੍ਹਾਂ ਨੂੰ 55.42 ਵੋਟ ਮਿਲੇ ...
ਬ੍ਰਾਸੀਲਿਆ (ਭਾਸ਼ਾ): ਬ੍ਰਾਜ਼ੀਲ ਦੇ ਰਾਸ਼ਟਰਪਤੀ ਚੋਣਾਂ ਦੇ ਦੂਜੇ ਅਤੇ ਅੰਤਮ ਪੜਾਅ ਵਿਚ ਕੜਟਪੰਥੀ ਨੇਤਾ ਜੈਅਰ ਬੋਲਸੈਨਰੋ ਨੇ ਜਿੱਤ ਦਰਜ ਕੀਤੀ।ਦੱਸ ਦਈਏ ਕਿ ਉਨ੍ਹਾਂ ਨੂੰ 55.42 ਵੋਟ ਮਿਲੇ । ਅਤੇ ਉਹ 1 ਜਨਵਰੀ ਨੂੰ ਮਿਸ਼ੇਲ ਟੇਮੇਰ ਦੀ ਥਾਂ ਤੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਲੈਣਗੇ ਅਤੇ ਉਨ੍ਹਾਂ ਦਾ ਕਾਰਜਕਾਲ 2022 ਤੱਕ ਚੱਲੇਗਾ।ਅਧਿਕਾਰਿਕ ਨਤੀਜੀਆਂ ਦੇ ਮੁਤਾਬਕ , ਹੁਣ ਤੱਕ 97 ਫੀਸਦੀ ਵੇਟਾ ਦੀ ਗਿਣਤੀ ਨਾਲ ਜੈਅਰ ਬੋਲਸੈਨਰੋ ਨੇ ਜਿੱਤ ਦਰਜ ਕੀਤੀ ਹੈ ਅਤੇ ਉਨ੍ਹਾਂ ਦੇ ਵਿਰੋਧੀ ਫਰਨਾਂਡੋ ਹਦਦ ਨੂੰ 44.58 ਫੀਸਦੀ ਵੋਟ ਮਿਲੇ ਹਨ । ਜੈਅਰ ਬੋਲਸੈਨਰੋ ਨੇ ਇਸ ਜਿੱਤ ਤੋਂ ਬਾਅਦ ਜਨਤਾਂ ਵਿਚ ਕਿਹਾ ਕਿ ਅਸੀ ਸੱਭ ਨਾਲ ਮਿਲਕੇ ਬ੍ਰਾਜ਼ੀਲ ਦੀ
ਕਿਸਮਤ ਬਦਲਾਂਗੇ ।ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀ ਜਾਣਦੇ ਹਾਂ ਕਿ ਅਸੀ ਕਿਹੜੇ ਪਾਸੇ ਜਾ ਰਹੇ ਹਾਂ।ਹੁਣ ਅਸੀ ਇਹ ਵੀ ਜਾਣ ਚੁੱਕੇ ਹਾਂ ਕਿ ਸਾਨੂੰ ਕਿੱਥੇ ਜਾਣਾ ਹੈ । ਦੂਜੇ ਪਾਸੇ ਉਨ੍ਹਾਂ ਨੇ ਬ੍ਰਾਜ਼ੀਲ ਦੇ ਲੋਕਾਂ ਦਾ ਇਸ ਜਿੱਤ ਲਈ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਜੈਅਰ ਬੋਲਸੈਨਰੋ ਨੂੰ ਪਹਿਲੇ ਪੜ੍ਹਾਅ ਦੇ ਚੋਣ 'ਚ 46 ਫੀਸਦੀ ਵੋਟ ਮਿਲੇ ਸਨ ਜਦੋਂ ਕਿ ਹੱਦਾਦ ਨੂੰ 29 ਫੀਸਦੀ ਵੋਟਾਂ ਮਿਲੀਆਂ ਸਨ। ਦੱਸ ਦਈਏ ਕਿ 6 ਸਤੰਬਰ ਨੂੰ ਪਹਿਲੇ ਪੜਾਅ ਦੇ ਚੋਣ ਦੌਰਾਨ ਬੋਲਸੈਨਰੋ 'ਤੇ ਇਕ ਚੋਣ ਰੈਲੀ ਦੌਰਾਨ ਇਕ ਸ਼ਖਸ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਉਨ੍ਹਾਂ ਦੇ ਢਿੱਡ ਵਿਚ ਡੂੰਘੇ ਜਖ਼ਮ ਬੰਣ ਗਏ ਸਨ
ਅਤੇ ਉਨ੍ਹਾਂ ਨੂੰ 23 ਦਿਨਾਂ ਤੱਕ ਹਸਪਤਾਲ ਵਿਚ ਰਹਿਣਾ ਪਿਆ ਸੀ ਅਤੇ ਉਨ੍ਹਾਂ ਦੇ ਦੋ ਅਪਰੇਸ਼ਨ ਵੀ ਹੋਏ ਸਨ।