ਸ਼੍ਰੀਲੰਕਾ 'ਚ ਰਾਜਨੀਤਿਕ ਲੜਾਈ ਦੌਰਾਨ ਚੱਲੀ ਗੋਲੀ, 1 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ ਵਿਚ ਪੈਦਾ ਹੋਏ ਰਾਜਨੀਤਿਕ ਸੰਕਟ ਨੇ ਉਸ ਸਮੇਂ ਵਿਗੜਿਆ ਹੋਇਆ ਰੂਪ ਲੈ ਲਿਆ ਜਦੋਂ ਐਤਵਾਰ ਨੂੰ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਭਰੋਸੇਯੋਗ ...

Sri Lanka

ਕੋਲੰਬੋ (ਪੀਟੀਆਈ):  ਸ਼੍ਰੀਲੰਕਾ ਵਿਚ ਪੈਦਾ ਹੋਏ ਰਾਜਨੀਤਿਕ ਸੰਕਟ ਨੇ ਉਸ ਸਮੇਂ ਵਿਗੜਿਆ ਹੋਇਆ ਰੂਪ ਲੈ ਲਿਆ ਜਦੋਂ ਐਤਵਾਰ ਨੂੰ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਭਰੋਸੇਯੋਗ ਅਤੇ ਪੈਟਰੋਲੀਅਮ ਮੰਤਰੀ ਅਰਜੁਨ ਰਾਣਾਤੁੰਗਾ ਦੇ ਅੰਗਰੱਖਿਅਕਾਂ ਨੇ ਨਵੇਂ ਚੁਣੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਉੱਤੇ ਪੰਜ ਗੋਲੀਆਂ ਚਲਾਈਆਂ ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜਖ਼ਮੀ ਇੱਕ ਵਿਅਕਤੀ ਨੇ ਦਮ ਤੋਡ਼ ਦਿੱਤਾ ਅਤੇ ਦੋ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਿਲਸਿਲੇ ਵਿਚ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ  (ਸੀਪੀਸੀ)

ਕੰਪਲੈਕਸ ਤੋਂ ਇੱਕ ਸੁਰੱਖਿਆ ਕਰਮੀ ਨੂੰ ਗਿਰਫਤਾਰ ਕੀਤਾ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕ੍ਰਿਕਟਰ ਤੋਂ ਰਾਜਨੇਤਾ ਬਣੇ ਰਣਤੁੰਗਾ ਨੇ ਸੀਪੀਸੀ ਦਾ ਦੌਰਾ ਕੀਤਾ। ਇਸ ਦੌਰਾਨ ਕੁੱਝ ਕਰਮਚਾਰੀਆਂ ਨੇ ਦਫਤਰ ਵਿਚ ਉਨ੍ਹਾਂ ਦੀ ਹਾਜ਼ਰੀ ਦਾ ਵਿਰੋਧ ਕੀਤਾ। ਜਦੋਂ ਰਣਤੁੰਗਾ ਕੰਪਲੈਕਸ ਵਿਚ ਆਏ ਤਾਂ ਨਵੇਂ ਪ੍ਰਧਾਨ ਮੰਤਰੀ ਰਾਜਪਕਸ਼ੇ  ਦੇ ਸਮਰਥਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪਰਦਰਸ਼ਨਕਾਰੀਆਂ ਨੇ ਜਦੋਂ ਉਨ੍ਹਾਂ ਨੂੰ ਬਾਹਰ ਨਾ ਜਾਣ ਦਿੱਤਾ ਤਾਂ ਗੋਲੀਆਂ ਚਲਾਈਆਂ ਜਿਸ ਵਿਚ ਤਿੰਨ ਲੋਕ ਜਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਰਣਤੁੰਗਾ ਦੇ ਦੋ ਸੁਰੱਖਿਆਕਰਮੀਆਂ ਨੂੰ

ਗਿਰਫਤਾਰ ਕਰ ਲਿਆ ਗਿਆ ਹੈ। ਰਣਤੁੰਗਾ ਵਿਕਰਮਸਿੰਘੇ ਦੇ ਸਮਰਥਕ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ,  ਵਿਕਰਮਸਿੰਘੇ ਨੇ ਆਪਣੀ ਬਰਖਾਸਤਗੀ ਨੂੰ ਗ਼ੈਰਕਾਨੂੰਨੀ ਅਤੇ ਅਸੰਵਿਧਾਨਿਕ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਸਿਰੀਸੈਨਾ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੂੰ ਬਰਖਾਸਤ ਕਰਕੇ ਸਾਬਕਾ ਰਾਜਪਕਸ਼ੇ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਹੀ ਰਾਜਨੀਤਕ ਲੜਾਈ ਪੈਦਾ ਹੋ ਗਈ। ਉਂਮੀਦ ਹੈ ਕਿ ਦੇਸ਼ ਵਿਚ ਸੋਮਵਾਰ ਨੂੰ ਨਵੀਂ ਕਾਰਜਕਾਰੀ ਸਰਕਾਰ ਸਹੁੰ ਲਵੇਗੀ।

ਬਰਖਾਸਤਗੀ ਤੋਂ ਬਾਅਦ ਵਿਕਰਮਸਿੰਘੇ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਸੀ ਤਾਂਕਿ ਉਹ ਆਪਣਾ ਬਹੁਮਤ ਸਾਬਤ ਕਰ ਸਕਣ। ਇਸ ਤੋਂ ਬਾਅਦ ਰਾਸ਼ਟਰਪਤੀ ਨੇ 16 ਨਵੰਬਰ ਤੱਕ ਸੰਸਦ ਨੂੰ ਮੁਅੱਤਲ ਕਰ ਦਿੱਤਾ ਸੀ।