100 ਦਿਨ ਤੱਕ ਸੋਣ ਦੀ ਨੌਕਰੀ, ਭਾਰਤੀ ਸਟਾਰਟਅੱਪ ਨੇ ਆਫਰ ਕੀਤੀ 1 ਲੱਖ ਰੁਪਏ ਸੈਲਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸਪੇਸ ਏਜੰਸੀ ਨਾਸਾ ਸਪੇਸ ਸਟੱਡੀ ਦੇ ਤਹਿਤ ਦੋ ਮਹੀਨੇ ਸੋਣ ਲਈ 14 ਲੱਖ ਰੁਪਏ ਦਿੰਦੀ ਹੈ। ਹੁਣ ਕੁਝ ਅਜਿਹਾ ਹੀ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਹੈ।

indian startup

ਬੈਂਗਲੁਰੂ : ਅਮਰੀਕੀ ਸਪੇਸ ਏਜੰਸੀ ਨਾਸਾ ਸਪੇਸ ਸਟੱਡੀ ਦੇ ਤਹਿਤ ਦੋ ਮਹੀਨੇ ਸੋਣ ਲਈ 14 ਲੱਖ ਰੁਪਏ ਦਿੰਦੀ ਹੈ। ਹੁਣ ਕੁਝ ਅਜਿਹਾ ਹੀ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਹੈ। ਕਰਨਾਟਕ ਸਥਿਤ ਬੈਂਗਲੁਰੂ ਦੀ ਇੱਕ ਆਨਲਾਇਨ ਫਰਮ ਵੇਕਫਿਟ ਨੇ ਕਿਹਾ ਹੈ ਕਿ ਉਹ 100 ਦਿਨਾਂ ਤੱਕ ਹਰ ਰੋਜ ਰਾਤ ਨੂੰ 9 ਘੰਟੇ ਸੋਣ ਵਾਲੇ ਸ਼ਖਸ ਨੂੰ 1 ਲੱਖ ਰੁਪਏ ਦੇਵੇਗੀ। ਆਨਲਾਇਨ ਸਲੀਪ ਸਲੀਊਸ਼ਨ ਫਰਮ ਨੇ ਆਪਣੇ ਇਸ ਪ੍ਰੋਗਰਾਮ ਨੂੰ ਵੇਕਫਿਟ ਸਲੀਪ ਇੰਟਰਨਸ਼ਿਪ ਦਾ ਨਾਮ ਦਿੱਤਾ ਹੈ।

ਜਿੱਥੇ ਸਿਲੈਕਟ ਕੀਤੇ ਗਏ ਕੈਂਡੀਡੇਟਸ ਨੂੰ 100 ਦਿਨ ਤੱਕ ਰਾਤ ਨੂੰ 9 ਘੰਟੇ ਸੋਣਾ ਹੋਵੇਗਾ।ਸਿਲੈਕਟਿਡ ਕੈਂਡੀਡੇਟਸ ਕੰਪਨੀ ਦੇ ਗੱਦੇ 'ਤੇ ਸੋਣਗੇ। ਇਸਦੇ ਨਾਲ ਹੀ ਉਹ ਸਲੀਪ ਟਰੈਕਰ ਅਤੇ ਮਾਹਿਰ ਦੇ ਨਾਲ ਕਾਊਂਸਲਿੰਗ ਸੈਸ਼ਨ ਵਿੱਚ ਭਾਗ ਵੀ ਲੈਣਗੇ। ਹਾਲਾਂਕਿ ਜੋ ਲੋਕ ਇਸ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਸ਼ਾਰਟਲਿਸਟ ਹੋਣਗੇ ਉਨ੍ਹਾਂ ਨੂੰ ਕੰਪਨੀ ਨੂੰ ਵੀਡੀਓ ਭੇਜਣਾ ਹੋਵੇਗਾ ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਨੀਂਦ ਉਨ੍ਹਾਂ ਨੂੰ ਕਿੰਨੀ ਚੰਗੀ ਲੱਗਦੀ ਹੈ।

ਸਲੀਪ ਟਰੈਕਰ ਦਾ ਵੀ ਹੋਵੇਗਾ ਇਸਤੇਮਾਲ
ਇਸ ਪ੍ਰਕਿਰਿਆ ਵਿੱਚ ਇੱਕ ਸਲੀਪ ਟਰੈਕਰ ਦਾ ਵੀ ਇਸਤੇਮਾਲ ਹੋਵੇਗਾ ਜੋ ਇੰਟਰਨਸ਼ਿਪ ਲਈ ਦਿੱਤੇ ਗਏ ਗੱਦੇ 'ਤੇ ਸੋਣ ਤੋਂ ਪਹਿਲਾਂ ਅਤੇ ਸੋਣ ਤੋਂ ਬਾਅਦ ਦਾ ਪੈਟਰਨ ਰਿਕਾਰਡ ਕਰੇਗਾ। ਜੇਤੂਆਂ ਨੂੰ ਇਹ ਸਲੀਪ ਟਰੈਕਰ ਵੀ ਦਿੱਤਾ ਜਾਵੇਗਾ।

bestmediainfo . com ਦੇ ਅਨੁਸਾਰ ਕੰਪਨੀ ਦੇ ਨਿਦੇਸ਼ਕ ਅਤੇ ਕੋ-ਫਾਊਡਰ ਚੈਤਨਯ ਰਾਮਲਿੰਗਗੌੜਾ ਨੇ ਇਸ ਬਾਰੇ ਵਿੱਚ ਕਿਹਾ ਹੈ ਕਿ ਇੱਕ ਸਲੀਪ ਸਲੀਊਸ਼ਨ ਕੰਪਨੀ ਦੇ ਤੌਰ 'ਤੇ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਅਸੀ ਲੋਕਾਂ ਨੂੰ ਸੋਣ ਲਈ ਪ੍ਰੇਰਿਤ ਕਰ ਸਕੀਏ। ਇੱਕ ਪਾਸੇ ਸਾਡੀ ਜਿੰਦਗੀ ਫਾਸਟ ਲਾਈਨ 'ਤੇ ਚੱਲ ਰਹੀ ਹੈ ਤਾਂ ਦੂਜੇ ਪਾਸੇ ਘੱਟ ਨੀਂਦ ਸਾਡੀ ਸਿਹਤ 'ਤੇ ਅਸਰ ਪਾ ਰਹੀ ਹੈ, ਨਾਲ ਹੀ ਸਾਡੀ ਲਾਈਫ਼ ਦੀ ਕੁਆਲਟੀ ਵੀ ਘੱਟ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀ ਅਜਿਹੇ ਲੋਕਾਂ ਦੀ ਭਰਤੀ ਕਰਨਾ ਚਾਹੁੰਦੇ ਹਾਂ ਜੋ ਆਪਣੀ ਜ਼ਿੰਦਗੀ ਵਿੱਚ ਨੀਂਦ ਨੂੰ ਤਰਜੀਹ ਦਿੰਦੇ ਹੋਏ ਲੰਬੇ ਸਮੇਂ ਤੱਕ ਸੋ ਸਕਣ। ਇਸ ਇੰਟਰਨਸ਼ਿਪ ਨੂੰ ਕਰਨ ਲਈ ਤੁਹਾਨੂੰ ਨਾ ਹੀ ਆਪਣੀ ਨੌਕਰੀ ਛੱੜਣੀ ਪਵੇਗੀ ਅਤੇ ਨਾ ਹੀ ਘਰ ਤੋਂ ਬਾਹਰ ਜਾਣਾ ਪਵੇਗਾ।ਜੇਕਰ ਤੁਸੀ ਵੀ ਇਹ ਇੰਟਰਨਸ਼ਿਪ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ ਕੰਪਨੀ ਦੀ ਵੈਬਸਾਈਟ https://www.wakefit.co/sleepintern/ 'ਤੇ ਜਾਓ ਅਤੇ ਅਪਲਾਈ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।