ਦਫ਼ਤਰ ਵਿਚ ਹੈ ਸੋਣ ਦੀ ਆਦਤ ਤਾਂ ਅਪਣਾਉ ਇਹ ਟਿਪਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀ ਤੁਸੀਂ ਭਰਪੂਰ ਨੀਂਦ ਲੈਣ ਤੋਂ ਬਾਅਦ ਵੀ ਦਿਨ ਭਰ ਦਫ਼ਤਰ ਵਿਚ ਸੁਸਤ-ਸੁਸਤ ਜਿਹਾ ਮਹਿਸੂਸ ਕਰਦੇ ਹੋ? ਜੇਕਰ ਹਾਂ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ...

office

ਕੀ ਤੁਸੀਂ ਭਰਪੂਰ ਨੀਂਦ ਲੈਣ ਤੋਂ ਬਾਅਦ ਵੀ ਦਿਨ ਭਰ ਦਫ਼ਤਰ ਵਿਚ ਸੁਸਤ-ਸੁਸਤ ਜਿਹਾ ਮਹਿਸੂਸ ਕਰਦੇ ਹੋ? ਜੇਕਰ ਹਾਂ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ, ਇੰਨਾ ਹੀ ਨਹੀਂ ਤੁਸੀਂ ਦਿਨ ਭਰ ਫਰੈਸ਼ ਫਰੈਸ਼ ਮਹਿਸੂਸ ਕਰੋਗੇ ਅਤੇ ਅਪਣੇ ਕੰਮ ਨੂੰ ਮਨ ਲਗਾ ਕੇ ਕਰ ਸਕਦੇ ਹੋ।

ਜ਼ਿਆਦਾ ਪਾਣੀ ਪੀਉ :- ਜੇਕਰ ਤੁਸੀਂ ਪਾਣੀ ਪੂਰੀ ਮਾਤਰਾ ਵਿਚ ਨਹੀਂ ਪੀਂਦੇ ਹੋ ਅਤੇ ਨਾ ਹੀ ਪੂਰੀ ਨੀਂਦ ਲੈ ਪਾਉਂਦੇ ਹੋ ਤਾਂ ਤੁਸੀਂ ਦਿਨ ਭਰ ਸੁਸਤ ਮਹਿਸੂਸ ਕਰਦੇ ਹੋ। ਪੂਰੇ ਦਿਨ ਚੁਸਤ ਰਹਿਣ ਲਈ ਅਤੇ ਸਰੀਰ ਵਿਚ ਤਾਜ਼ਗੀ ਬਣੀ ਰਹੇ ਤਾਂ ਦਿਨ ਵਿਚ ਘੱਟ ਤੋਂ ਘੱਟ 10 ਗਲਾਸ ਪਾਣੀ ਪੀਣ ਦੀ ਆਦਤ ਪਾਓ। ਪਾਣੀ ਸਾਨੂੰ ਐਕਟਿਵ ਰੱਖਦਾ ਹੈ। 

ਭਾਰਾ ਖਾਣਾ ਖਾਣ  ਤੋਂ ਬਚੋ :- ਦਫ਼ਤਰ ਵਿਚ ਦੁਪਹਿਰ ਦਾ ਖਾਣਾ ਹਲਕਾ ਕਰੋ, ਕਿਉਂਕਿ ਜ਼ਿਆਦਾ ਹੈਵੀ ਖਾਣਾ ਖਾਣ ਨਾਲ ਆਲਸ ਆਉਂਦਾ ਹੈ। ਇਸ ਦੇ ਨਾਲ ਹੀ ਦੁਪਹਿਰ ਦੇ ਖਾਣੇ ਵਿਚ ਸਲਾਦ ਅਤੇ ਲੱਸੀ ਨੂੰ ਸ਼ਾਮਿਲ ਕਰੋ। ਚਾਕਲੇਟ :- ਕੰਮ ਕਰਦੇ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਆਪਣੇ ਕੋਲ ਚਾਕਲੇਟ ਰੱਖੋ। ਜਦੋਂ ਵੀ ਅਜਿਹਾ ਮਹਿਸੂਸ ਕਰੋ ਤਾਂ ਚਾਕਲੇਟ ਦਾ ਸੇਵਨ ਕਰੋ। ਇਹ ਸਰੀਰ ਨੂੰ ਇਕ ਦਮ ਊਰਜਾ ਦਿੰਦਾ ਹੈ। ਇਸ ਦੇ ਨਾਲ ਹੀ ਇਹ ਤਨਾਅ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ।

ਚਾਹ ਅਤੇ ਕੌਫੀ ਨੂੰ ਘੱਟ ਕਰੋ :- ਤੁਸੀਂ ਲੋਕ ਸੋਚਦੇ ਹੋ ਕਿ ਚਾਹ ਜਾਂ ਕੌਫੀ ਪੀਣ ਨਾਲ ਸੁਸਤੀ ਦੂਰ ਹੋ ਜਾਂਦੀ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਜੇਕਰ ਚਾਹ ਪੀਣਾ ਵੀ ਚਾਹੁੰਦੇ ਹੋ ਤਾਂ ਸਵੇਰੇ ਤੁਲਸੀ ਦੀ ਚਾਹ ਜਾਂ ਗ੍ਰੀਨ ਟੀ ਦਾ ਸੇਵਨ ਕਰੋ। ​

ਕਸਰਤ ਕਰੋ :- ਰੋਜ਼ਾਨਾ ਠੀਕ ਸਮੇਂ ਸੋਣ ਤੋਂ ਬਾਅਦ ਸਵੇਰੇ ਸਮੇਂ ਸਿਰ ਉੱਠ ਕੇ ਕਸਰਤ ਕਰਣਾ ਨਾ ਭੁੱਲੋ। ਇਹ ਤੁਹਾਨੂੰ ਪੂਰਾ ਦਿਨ ਐਕਟਿਵ ਰਹਿਣ ਵਿਚ ਮਦਦ ਕਰਦਾ ਹੈ। ਦਫ਼ਤਰ ਵਿਚ ਵੀ ਤੁਸੀਂ ਹਲਕੀ-ਫੁਲਕੀ ਕਸਰਤ ਕਰੋ, ਜਿਵੇਂ ਕੁਰਸੀ ਤੇ ਬੈਠ ਕੇ ਹੱਥਾਂ-ਪੈਰਾਂ ਦੀਆਂ ਮੂਵਮੈਂਟ ਕਰਨਾ, ਕੰਮ ਵਿਚ ਥੋੜਾ-ਥੋੜਾ ਬ੍ਰੈਕ ਲਹਿੰਦੇ ਰਹੋ, ਜਿਆਦਾ ਪਾਣੀ ਪੀਉ, ਦੁਪਿਹਰ ਦਾ ਖਾਣਾ ਖਾਣ ਤੋ ਬਾਅਦ ਥੋੜਾ ਟਹਿਲੋ ਆਦਿ।