America News: ਭਾਰਤੀ ਵਿਦਿਆਰਥੀ ਨੂੰ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰਨ ਦੇ ਦੋਸ਼ 'ਚ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

America News: ਓਮ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮੁਲਜ਼ਮ

Indian student arrested for killing three family members

Indian student arrested for killing three family members:  ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਨੂੰ ਨਿਊ ਜਰਸੀ 'ਚ ਆਪਣੇ ਦਾਦਾ-ਦਾਦੀ ਅਤੇ ਚਾਚੇ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਪਲੇਨਫੀਲਡ ਪੁਲਿਸ ਵਿਭਾਗ ਅਤੇ ਮਿਡਲਸੈਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਓਮ ਬ੍ਰਹਮਭੱਟ ਉੱਤੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਯਸ਼ਕੁਮਾਰ ਬ੍ਰਹਮਭੱਟ (38) ਨੂੰ ਗੋਲੀ ਮਾਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ: Canada News : ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, ਨਹੀਂ ਹੋਵੇਗੀ IELTS ਦੀ ਲੋੜ 

ਮਿਡਲਸੇਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫਤਰ ਨੇ ਇਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਇੱਕ ਗੁਆਂਢੀ ਵੱਲੋਂ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ। ਜਿਸ ਤੋਂ ਬਾਅਦ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ। ਸੂਚਨਾ ਮਿਲਣ 'ਤੇ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਤਿੰਨੋਂ ਮ੍ਰਿਤਕ ਪਾਏ ਗਏ।

ਇਹ ਵੀ ਪੜ੍ਹੋ: Jagtar Singh Tara News: ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਮਿਲੀ ਪੈਰੋਲ

ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਓਮ ਕੁਝ ਮਹੀਨੇ ਪਹਿਲਾਂ ਹੀ ਨਿਊਜਰਸੀ ਗਿਆ ਸੀ। ਪੁਲਿਸ ਮੁਤਾਬਕ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਕ ਗੁਆਂਢੀ ਨੇ ਐਨਬੀਸੀ ਨਿਊਯਾਰਕ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਹੈ। ਗੁਆਂਢੀ ਅਨੁਸਾਰ ਘਰੇਲੂ ਹਿੰਸਾ ਕਾਰਨ ਪਹਿਲਾਂ ਵੀ ਇਕ ਵਾਰ ਇਥੇ ਪੁਲਿਸ ਬੁਲਾਈ ਗਈ ਸੀ। ਪੁਲਿਸ ਨੇ ਜਾਂਚ ਦੌਰਾਨ ਕਿਹਾ ਹੈ ਕਿ ਇਹ ਹਿੰਸਾ ਦੀ ਕੋਈ ਅਚਾਨਕ ਘਟਨਾ ਨਹੀਂ ਸੀ, ਹਾਲਾਂਕਿ ਮੁਲਜ਼ਮ ਤੋਂ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ।