ਚੀਨ ‘ਚ ਸ਼ੁਰੂ ਹੋਇਆ ਪਹਿਲਾ ਸਵਦੇਸੀ ਪ੍ਰਮਾਣੂ ਉਰਜਾ ਰਿਐਕਟਰ Hualong One, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ‘ਚ ਸ਼ਨੀਵਾਰ ਨੂੰ ਪਹਿਲੇ ਸਵਦੇਸੀ ਰੂਪ ਤੋਂ ਵਿਕਸਿਤ ਤੀਜੀ ਪੀੜ੍ਹੀ ਦੇ ਪ੍ਰਮਾਣੂ ਊਰਜਾ ਰਿਐਕਟਰ...

China the first indigenous nuclear power

ਬੀਜਿੰਗ: ਚੀਨ ‘ਚ ਸ਼ਨੀਵਾਰ ਨੂੰ ਪਹਿਲੇ ਸਵਦੇਸੀ ਰੂਪ ਤੋਂ ਵਿਕਸਿਤ ਤੀਜੀ ਪੀੜ੍ਹੀ ਦੇ ਪ੍ਰਮਾਣੂ ਊਰਜਾ ਰਿਐਕਟਰ ਹੁਅਲਾਂਗ ਵਨ (Haulong One) ਦਾ ਵਪਾਰਕ ਕੰਮ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਚਾਈਨਾ ਨੈਸ਼ਨਲ ਨਿਊਕਲੀਅਰ ਕਾਰਪ ਨੇ ਦਿੱਤੀ ਹੈ। ਇਹ ਤੀਜੀ ਜਨਰੇਸ਼ਨ ਨਿਊਕਲੀਅਰ ਰਿਐਕਟਰ ਚੀਨ ਦੇ ਦੱਖਣੀ ਪੂਰਬੀ ਫੁਜਿਯਾਨ ਪ੍ਰਾਂਤ ਦੇ ਫੁਕਿੰਵਗ ਸ਼ਹਿਰ ਵਿਚ ਸਥਿਤ ਹੈ।

ਇਸਨੂੰ 60 ਸਾਲਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸਦਾ ਮੁੱਖ ਉਪਕਰਨ ਘਰੇਲੂ ਨਿਰਮਾਣ ਵਿਚ ਹੁੰਦਾ ਹੈ। ਚਾਈਨਾ ਨੈਸ਼ਨਲ ਨਿਊਕਲੀਅਰ ਕਾਰਪ ਅਨੁਸਾਰ Hualong One ਦੀ ਹਰ ਇਕ ਯੂਨਿਟ ਵਿਚ 1.161 ਮਿਲੀਅਨ ਕਿਲੋਵਾਟ ਦੀ ਯੋਗਤਾ ਹੈ ਅਤੇ ਮੱਧ ਵਿਕਸਿਤ ਦੇਸ਼ਾਂ ਵਿਚ 1 ਮਿਲੀਅਨ ਲੋਕਾਂ ਦੀ ਵਾਰਸ਼ਿਕ ਘਰੇਲੂ ਬਿਜਲੀ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ।

ਸੀਐਨਐਨਸੀ ਪ੍ਰਧਾਨ ਯੂ ਜਿਆਨਫੇਂਗ ਨੇ ਕਿਹਾ, Haulong One ਦੇ ਨਾਲ, ਚੀਨ ਹੁਣ ਸੰਯਕਤ ਰਾਜ ਅਮਰੀਕਾ, ਫ੍ਰਾਂਸ ਅਤੇ ਰੂਸ ਵਰਗੇ ਦੇਸ਼ਾਂ ਦੇ ਨਾਲ ਦੁਨੀਆਂ ਵਿਚ ਤੀਜੀ ਪੀੜ੍ਹੀ ਦੀ ਪ੍ਰਮਾਣੂ ਤਕਨੀਕ ਵਿਚ ਸਭਤੋਂ ਅੱਗੇ ਪਹੁੰਚ ਗਿਆ ਹੈ। ਯੂ ਜਿਆਨਫੇਂਗ ਨੇ ਅੱਗੇ ਦੱਸਿਆ ਕਿ ਹੁਅਲਾਂਗ ਵਨ ਦੀ ਵਪਾਰਕ ਵਰਤੋਂ ਉਪਯੋਗ ਨਾਲ ਕਾਰਬਨ ਉਤਸਰਜ਼ਨ ਵਿਚ ਵੀ ਕਮੀ ਆਵੇਗੀ ਅਤੇ 2060 ਤੋਂ ਪਹਿਲਾਂ ਚੀਨ ਦੇ ਘੱਟ ਕਾਰਬਨ ਟਿੱਚਿਆਂ ਵਰਗੇ ਕਾਰਬਨ ਨਿਊਟ੍ਰੀਲਿਟੀ ਨੂੰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।

ਇਸ ਸਾਲ ਦੇ ਅੰਤ ਵਿਚ ਇਕ ਦੂਜੀ ਹੁਅਲਾਂਗ ਇਕਾਈ ਵੀ ਬਣ ਜਾਵੇਗੀ। 2019 ਤੱਕ, ਚੀਨ ਦੀ ਸਲਾਨਾ ਬਿਜਲੀ ਦਾ ਕੇਵਲ 5 ਫ਼ੀਸਦੀ ਤੋਂ ਘੱਟ ਪ੍ਰਮਾਣੂ ਊਰਜਾ ਤੋਂ ਆਉਂਦਾ ਹੈ। ਹੁਣ ਇਸ ਵਿਚ ਬੁਧੀ ਹੋਣ ਦੀ ਉਮੀਦ ਹੈ। ਹੁਣ ਇਸ ‘ਚ ਵਾਧਾ ਹੋਣ ਦੀ ਉਮੀਦ ਹੈ, ਕਿਉਂਕਿ ਚੀਨ 2060 ਤੱਕ ਕਾਰਬਨ ਨਿਰਪੱਖ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ।

ਚੀਨ ਦੇ ਕੋਲ 47 ਪ੍ਰਮਾਣੂ ਊਰਜਾ ਯੰਤਰ ਹਨ। ਉਹ ਇਕ ‘ਚ ਸਮੇਂ 48.75 ਮਿਲੀਅਨ ਕਿਲੋਵਾਟ ਬਿਜਲੀ ਪੈਦਾ ਕਰਦੇ ਹਨ। ਇਸਦੇ ਨਾਲ ਹੀ ਚੀਨ ਦੇ ਕੋਲ ਸੰਯੁਕਤ ਰਾਜ ਅਮਰੀਕਾ ਤੇ ਫ੍ਰਾਂਸ ਤੋਂ ਬਾਅਦ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਪ੍ਰਮਾਣੂ ਊਰਜਾ ਯੋਗਦਾ ਹੈ।