ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਸਕਦਾ ਹੈ ਜਹਾਜ਼

Announcement of return of 229 immigrants from America

ਵੈਨਜ਼ੁੲਲਾ ਸਰਕਾਰ ਨੇ  ਐਲਾਨ ਕੀਤਾ ਕਿ 229 ਵੈਨਜ਼ੁੲਲਾ ਪ੍ਰਵਾਸੀ ਐਤਵਾਰ ਨੂੰ ਅਮਰੀਕਾ ਤੋਂ ਵਾਪਸ ਆਉਣਗੇ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਮੁੱਖ ਵਾਰਤਾਕਾਰ ਜੋਰਜ ਰੌਡਰਿਗਜ਼ ਨੇ ਇਕ ਬਿਆਨ ਵਿਚ ਕਿਹਾ, ‘ਕਲ ਵੈਨਜ਼ੁੲਲਾ ਦੇ ਸਾਥੀ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਤੋਂ ਆਉਣ ਵਾਲੀ ਇਕ ਉਡਾਣ ਨਾਲ ਵਾਪਸੀ ਦੀ ਯੋਜਨਾ ਮੁੜ ਸ਼ੁਰੂ ਹੋਵਗੀ।’  ਬਿਆਨ ਵਿਚ 229 ਮਰਦਾਂ ਤੇ ਔਰਤਾਂ ਦੀ ਵਾਪਸੀ ਦੀ ਪੁਸ਼ਟੀ ਕੀਤੀ ਗਈ। ਰੌਡਰਿਗਜ਼ ਨੇ ਕਿਹਾ ਕਿ ਉਡਾਣ 30 ਮਾਰਚ ਨੂੰ ਦੁਪਹਿਰ ਦੇ ਕਰੀਬ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵਾਲੀ ਹੈ।