ਅਮਰੀਕਾ 'ਚ ਭਾਰਤੀ ਨੌਜਵਾਨ ਨੇ ਜਿੱਤਿਆ ਇਕ ਲੱਖ ਡਾਲਰ ਦਾ ਇਨਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ-ਅਮਰੀਕੀ ਨੌਜਵਾਨ ਅਵੀ ਗੁਪਤਾ ਨੇ ਪ੍ਰਸ਼ਨ-ਉੱਤਰ (ਕੁਈਜ਼) ਵਾਲੇ ਇਕ ਪ੍ਰੋਗਰਾਮ 'ਚ 1,00,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ।

Indian-American Teen Wins $100,000 In US

ਵਾਸ਼ਿੰਗਟਨ: ਭਾਰਤੀ-ਅਮਰੀਕੀ ਨੌਜਵਾਨ ਅਵੀ ਗੁਪਤਾ ਨੇ ਪ੍ਰਸ਼ਨ-ਉੱਤਰ (ਕੁਈਜ਼) ਵਾਲੇ ਇਕ ਪ੍ਰੋਗਰਾਮ 'ਚ 1,00,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਅਮਰੀਕਾ 'ਚ ਦੇਖਿਆ ਜਾਣ ਵਾਲਾ ਸਭ ਤੋਂ ਵੱਡਾ ਪ੍ਰੋਗਰਾਮ ਹੈ।  ਅਵੀ ਦੀ '2019 ਟੀਨ ਜਿਓਪਾਰਡੀ' ਪ੍ਰੋਗਰਾਮ 'ਚ ਜਿੱਤ ਦਾ ਸ਼ੁਕਰਵਾਰ ਨੂੰ ਟੀ.ਵੀ. 'ਤੇ ਪ੍ਰਸਾਰਣ ਕੀਤਾ ਗਿਆ, ਜਿਸ 'ਚ ਉਨ੍ਹਾਂ ਨੇ 3 ਭਾਰਤੀ-ਅਮਰੀਕੀ ਟੀਨਏਜਰਸ ਨੂੰ ਹਰਾਇਆ। 

ਜਾਣਕਾਰੀ ਮੁਤਾਬਕ ਓਰੇਗਨ, ਪੋਰਟਲੈਂਡ 'ਚ ਹਾਈ ਸਕੂਲ ਦੇ ਵਿਦਿਆਰਥੀ ਅਵੀ ਨੇ ਟੀਨ ਟੂਰਨਾਮੈਂਟ 'ਚ ਜਿੱਤ ਹਾਸਲ ਕੀਤੀ ਅਤੇ 1,00,000 ਡਾਲਰ ਦਾ ਇਨਾਮ ਉਸ ਨੂੰ ਮਿਲਿਆ। ਅਵੀ ਨੇ ਅਪਣੀ ਜਿੱਤ 'ਤੇ ਕਿਹਾ,''ਇਹ ਸਭ ਕੁੱਝ ਹੁਣ ਵੀ ਸੱਚ ਨਹੀਂ ਲੱਗ ਰਿਹਾ, ਮੈਂ ਸਚਮੁੱਚ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਅਤੇ ਅਪਣੇ-ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।'' ਉਸ ਨੇ ਕਿਹਾ 'ਜੀਓਪਾਰਡੀ' ਉਸ ਦੇ ਅਤੇ ਉਸ ਦੇ ਪਰਵਾਰ ਲਈ ਬਹੁਤ ਮਹੱਤਵਪੂਰਣ ਹੈ। ਅਵੀ ਦੀ ਮਾਂ ਨੰਦਿਤਾ ਗੁਪਤਾ ਨੇ ਕਿਹਾ,''ਇਕ ਮਾਂ ਹੋਣ ਦੇ ਨਾਤੇ ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਨੂੰ ਅਪਣੇ ਪੁੱਤ ਦੀ ਜਿੱਤ 'ਤੇ ਮਾਣ ਹੈ ਤੇ ਅਸੀਂ ਬਹੁਤ ਖੁਸ਼ ਹਾਂ।