ਪਾਕਿ ਫ਼ੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 17 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਦਸਾ ਸੋਮਵਾਰ ਦੇਰ ਰਾਤ ਢਾਈ ਵਜੇ ਤੋਂ ਪੌਣੇ ਤਿੰਨ ਵਜੇ ਦੇ ਵਿਚਕਾਰ ਹੋਇਆ

Pak Army plane crashes in Rawalpindi, kills 17 people

ਇਸਲਾਮਾਬਾਦ : ਪਾਕਿਸਤਾਨੀ ਫ਼ੌਜ ਦਾ ਇਕ ਜਹਾਜ਼ ਸਿਖਲਾਈ ਉਡਾਣ ਦੇ ਦੌਰਾਨ ਛਾਵਨੀ ਸ਼ਹਿਰ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ 'ਚ ਹਾਦਸਾਗ੍ਰਤਸ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟ ਅਤੇ ਤਿੰਨ ਫ਼ੌਜੀ ਸਮਤੇ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇਹ ਜਹਾਜ਼ ਮੋਰਾ ਕਾਲੂ ਪਿੰਡ ਵਿਚ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ 12 ਆਮ ਨਾਗਰਿਕਾਂ ਦੀ ਅਤੇ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ 5-6 ਘਰ ਤਬਾਹ ਹੋ ਗਏ। ਫ਼ੌਜ ਨੇ ਦਸਿਆ ਕਿ ਦੋ ਪਾਇਲਟ ਸਮੇਤ ਚਾਲਕ ਦਲ ਦੇ ਸਾਰੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ।

ਰਾਵਲਪਿੰਡੀ ਦੇ ਡੀ.ਸੀ ਅਲੀ ਰੰਧਾਵਾ ਨੇ ਮੀਡੀਆ ਨੂੰ ਦਸਿਆ ਕਿ ਇਹ ਹਾਦਸਾ ਸੋਮਵਾਰ ਦੇਰ ਰਾਤ ਢਾਈ ਵਜੇ ਤੋਂ ਪੌਣੇ ਤਿੰਨ ਵਜੇ ਦੇ ਵਿਚ ਹੋਇਆ, ਜਦ ਸਿਖਲਾਈ ਉਡਾਣ ਦੇ ਦੌਰਾਨ ਇਕ ਛੋਟਾ ਫ਼ੌਜੀ ਜਹਾਜ਼ ਰਾਵਲਪਿੰਡੀ ਵਿਚ ਹਾਦਸਾਗ੍ਰਸਤ ਹੋ ਗਿਆ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ  ਰਾਵਲਪਿੰਡੀ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਬੁਰੀ ਤਰ੍ਹਾਂ ਸੜ ਚੁੱਕੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਰਾਹਤ ਅਤੇ ਬਚਾਅ ਕੰਮ ਸਵੇਰੇ ਤਕ ਪੂਰਾ ਕਰ ਲਿਆ ਗਿਆ। ਜਹਾਜ਼ ਜਿਹੜੇ ਪਿੰਡ ਵਿਚ ਹਾਦਸਾਗ੍ਰਸਤ ਹੋਇਆ ਸੀ ਉਹ ਬਾਹਰੀ ਨਗਰ ਦੇ ਰਿਹਾਇਸ਼ੀ ਇਲਾਕੇ ਦੇ ਨੇੜੇ ਸਥਿਤ ਸੀ। ਹਾਦਸੇ ਦੇ ਤੁਰੰਤ ਬਾਅਦ ਅੱਗ ਲੱਗੀ ਗਈ ਜਿਸਨੇ ਕਈ ਇਲਾਕਿਆਂ ਨੂੰ ਅਪਣੀ ਚਪੇਟ ਵਿਚ ਲੈ ਲਿਆ। ਜਹਾਜ਼ ਸੁਰੱਖਿਆ ਮਾਮਲੇ 'ਚ ਪਾਕਿਸਤਾਨ ਦਾ ਰੀਕਾਰਡ ਬਹੁਤ ਚੰਗਾ ਨਹੀਂ ਰਿਹਾ ਹੈ।