ਕੈਲੀਫੋਰਨੀਆਂ 'ਚ 800 ਫੁੱਟ ਦੀ ਉਚਾਈ ਤੋਂ ਡਿੱਗਿਆ ਭਾਰਤੀ ਜੋੜਾ, ਹੋਈ ਮੌਤ
ਕੈਲੀਫੋਰਨੀਆਂ ਦੇ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਖਤਰਨਾਕ ਖੇਤਰ ਨਾਲ ਜੁੜੇ ਇਕ ਇਲਾਕੇ ਵਿਚ ਇਸ ਹਫਤੇ ਭਾਰਤੀ ਜੋੜੇ ਦੀ ਮੌਤ ਹੋ ਗਈ। ਦਰਅਸਲ ਇਹ ਭਾਰਤੀ ਜੋੜਾ..
ਨਿਊਯਾਰਕ (ਭਾਸ਼ਾ): ਕੈਲੀਫੋਰਨੀਆਂ ਦੇ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਖਤਰਨਾਕ ਖੇਤਰ ਨਾਲ ਜੁੜੇ ਇਕ ਇਲਾਕੇ ਵਿਚ ਇਸ ਹਫਤੇ ਭਾਰਤੀ ਜੋੜੇ ਦੀ ਮੌਤ ਹੋ ਗਈ। ਦਰਅਸਲ ਇਹ ਭਾਰਤੀ ਜੋੜਾ 800 ਫੁੱਟ ਦੀ ਉੱਚਾਈ ਤੋਂ ਡਿੱਗ ਪਿਆ ਸੀ ਸੂਤਰਾਂ ਮੁਤਾਬਕ ਵਿਸ਼ਨੂੰ ਵਿਸ਼ਵਨਾਥ (29 ) ਅਤੇ ਮੀਨਾਕਸ਼ੀ ਮੂਰਤੀ (30) ਦੀ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਟਾਫਟ ਪੁਆਇੰਟ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਅਮਰੀਕਾ ਵਿਚ ਰਹਿ ਰਹੇ ਭਾਰਤੀ ਜੋੜੇ ਦੇ ਰੂਪ ਵਿਚ ਹੋਈ। ਜਾਣਕਾਰੀ ਮੁਤਾਬਕ ਇਹ ਜੋੜਾ ਹਾਲ ਵਿਚ ਹੀ ਨਿਊਯਾਰਕ ਤੋਂ ਇੱਥੇ ਰਹਿਣ ਲਈ ਆਇਆ ਸੀ।
ਦਸਿਆ ਜਾ ਰਿਹਾ ਹੈ ਕਿ ਵਿਸ਼ਵਨਾਥ ਨੂੰ ਸਿਸਕੋ ਵਿਚ ਸਿਸਟਮ ਇੰਜੀਨੀਅਰ ਦੀ ਨੌਕਰੀ ਮਿਲੀ ਸੀ। ਉਹ 'ਹੌਲੀਡੇਜ਼ ਐਂਡ ਹੈਪਿਲੀ ਐਵਰ ਆਫਟਰਸ' ਨਾਮ ਦੇ ਬਲਾਗ ਵਿਚ ਦੁਨੀਆ ਭਰ ਵਿਚ ਅਪਣੀ ਯਾਤਰਾਵਾਂ ਦੇ ਅਨੁਭਵਾਂ ਨੂੰ ਸ਼ੇਅਰ ਕਰਦੇ ਸਨ। ਰੇਂਜਰਸ ਨੇ ਮਸ਼ਹੂਰ ਸੈਲਾਨੀ ਸਥਲ ਟਾਫਟ ਪੁਆਇੰਟ ਤੋਂ ਹੇਠਾਂ ਵੀਰਵਾਰ ਨੂੰ ਖਤਰਨਾਕ ਇਲਾਕੇ ਵਿਚੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਦੱਸ ਦਈਏ ਕਿ ਟਾਫਟ ਪੁਆਇੰਟ ਤੋਂ ਯੋਸੇਮਿਟੀ ਘਾਟੀ ਦਾ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।ਮਾਮਲੇ ਬਾਰੇ ਪਾਰਕ ਦੇ ਬੁਲਾਰੇ ਜੈਮ ਰਿਚਰਡਸ ਦੇ ਹਵਾਲੇ ਨਾਲ ਕਿਹਾ ਗਿਆ ਹੈ,''ਸਾਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਉਹ ਕਿਵੇਂ ਡਿੱਗੇ।
ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਇਆ ਕੀ ਸੀ।ਸ਼ਾਇਦ ਸਾਨੂੰ ਕਦੇ ਪਤਾ ਨਾ ਚੱਲੇ ਪਰ ਇਹ ਦੁਖਦਾਈ ਘਟਨਾ ਹੈ ''ਖਬਰ ਵਿਚ ਦੱਸਿਆ ਗਿਆ ਹੈ ਕਿ ਦੋਵੇਂ ਸਾਲ 2014 ਤੋਂ ਵਿਆਹੁਤਾ ਸਨ ਅਤੇ ਦੋਵੇਂ ਸਾਫਟਵੇਅਰ ਇੰਜੀਨੀਅਰ ਸਨ। ਵਿਸ਼ਵਨਾਥ ਦੇ ਫੇਸਬੁੱਕ ਪੇਜ਼ 'ਤੇ ਦੋਹਾਂ ਦੀਆਂ ਗ੍ਰੈਂਡ ਕੈਨੀਅਨ ਦੀ ਇਕ ਚਟਾਨ ਦੇ ਕਿਨਾਰੇ ਮੁਸਕੁਰਾਉਂਦੇ ਹੋਏ ਦੀ ਤਸਵੀਰ ਲੱਗੀ ਹੈ। ਕੇਰਲ ਦੇ ਚੇਂਗਨੁਰ ਦੇ ਕਾਲਜ ਆਫ ਇੰਜੀਨੀਅਰਿੰਗ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਦੋਵੇਂ ਉਸ ਦੇ ਸਾਬਕਾ ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ਦੋਹਾਂ ਦੀ ਹਾਦਸਾਗ੍ਰਸਤ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਕਾਲਜ ਨੇ ਕਿਹਾ,''ਅਸੀਂ ਇਸ ਪਿਆਰੇ ਜੋੜੇ ਦੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ।