ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਇਹ ਵਿਅਕਤੀ ਨਿਕਲਿਆ ਖੁਸ਼ਕਿਸਮਤ
ਬੀਤੇ ਦਿਨੀ ਇੰਡੋਨੇਸ਼ੀਆ ਦੀ “ਲਾਇਨ ਏਅਰ” ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿਸ 'ਚ 188 ਲੋਕਾਂ ਦੇ ਮਾਰੇ ਜਾਣ ਦਾ ਸ਼ਕ ਜਾਹਿਰ ....
ਇੰਡੋਨੇਸ਼ੀਆ (ਭਾਸ਼ਾ): ਬੀਤੇ ਦਿਨੀ ਇੰਡੋਨੇਸ਼ੀਆ ਦੀ “ਲਾਇਨ ਏਅਰ” ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿਸ 'ਚ 188 ਲੋਕਾਂ ਦੇ ਮਾਰੇ ਜਾਣ ਦਾ ਸ਼ਕ ਜਾਹਿਰ ਕੀਤਾ ਜਾ ਰਿਹਾ ਸੀ। ਦੱਸ ਦਈਏ ਕਿ ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਸਾਰੇ 188 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ ਅਤੇ ਜਕਾਰਤਾ ਤੋਂ ਉਡਾਣ ਭਰਨ ਦੇ 13 ਮਿੰਟਾਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਪਰ ਕਹਿੰਦੇ ਨੇ ਜਿਸ ਤੇ ਰਬ ਦੀ ਮਿਹਰ ਹੁੰਦੀ ਹੈ ਉਸ ਦੀ ਜਾਨ ਰੱਬ ਆਪ ਹੱਥ ਦੇ ਕੇ ਬਚਾ ਲੈਂਦਾ ਹੈ। ਇਸੇ ਤਰ੍ਹਾਂ ਹੋਇਆ ਸੇਤਿਆਵਾਨ ਨਾਂ ਦਾ ਵਿਅਕਤੀ
ਨਾਲ ਹੋਇਆ ਜੋ ਕਿ ਲਾਇਨ ਏਅਰ 'ਚ ਜਾਣਾ ਸੀ ਪਰ ਟ੍ਰੈਫਿਕ ਜਾਮ 'ਚ ਫਸ ਜਾਣ ਕਾਰਨ ਫਲਾਈਟ ਨਾ ਲੈ ਸਕਿਆ ਅਤੇ ਖੁਸ਼ਕਿਸਮਤੀ ਨਾਲ ਬਚ ਗਿਆ। ਦੱਸ ਦਈਏ ਕਿ ਜਹਾਜ਼ 'ਚ ਇੰਡੋਨੇਸ਼ੀਆ ਦੀ ਫਾਇਨੈਂਸ ਮਨਿਸਟਰੀ ਦੇ ਲਗਭਗ 20 ਕਰਮਚਾਰੀ ਵੀ ਸਵਾਰ ਸਨ। ਸੇਤਿਆਵਾਨ ਦੇ 6 ਕੁ ਸਹਿਯੋਗੀ ਵੀ ਇਸ ਹਾਦਸੇ ਦੇ ਸ਼ਿਕਾਰ ਹੋ ਗਏ। ਸੋਨੀ ਸੇਤਿਆਵਾਨ ਨੇ ਦੱਸਿਆ ਮੇਰੇ ਕਈ ਦੋਸਤ ਜਹਾਜ਼ 'ਚ ਬੈਠੇ ਸਨ ਪਰ ਮੇਰੀ ਫਲਾਈਟ ਮਿਸ ਹੋ ਜਾਣ ਕਾਰਨ ਮੈਂ ਰਹਿ ਗਿਆ। ਮੈਂ ਦੂਜੀ ਫਲਾਈਟ ਲਈ ਹਵਾਈ ਅੱਡੇ 'ਤੇ ਪੁੱਜਾ ਤਾਂ ਇੱਥੇ ਮੈਨੂੰ ਇਸ
ਹਾਦਸੇ ਦੀ ਜਾਣਕਾਰੀ ਮਿਲੀ। ਤੁਹਾਨੂੰ ਦੱਸ ਦਈਏ ਕਿ ਇੰਡੋਨੇਸ਼ੀਆ ਦਾ ਲਾਇਨ ਏਅਰ ਜਹਾਜ਼ ਬੀਤੇ ਸੋਮਵਾਰ ਨੂੰ ਜਕਾਰਤਾ ਤੋਂ ਉਡਾਣ ਭਰਨ ਦੇ ਕੁੱਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਪੰਗਕਲ ਪਿਨਾਂਗ ਜਾ ਰਿਹਾ ਸੀ। ਟੇਕ ਆਫ ਦੇ 13 ਮਿੰਟਾਂ ਬਾਅਦ ਹੀ ਜਹਾਜ਼ ਦੀ ਵਾਪਸੀ ਦਾ ਸਿਗਨਲ ਦੇ ਦਿੱਤਾ ਗਿਆ ਸੀ। ਬਚਾਅ ਅਧਿਕਾਰੀਆਂ ਨੂੰ ਕੁੱਝ ਮਨੁੱਖੀ ਅੰਗ ਮਿਲੇ ਹਨ ਅਤੇ ਅਜੇ ਵੀ ਉਹ ਜਾਂਚ ਕਰ ਰਹੇ ਹਨ। ਸੇਤਿਆਵਾਨ ਨੇ ਮੀਡੀਆ ਨੂੰ ਦੱਸਿਆ ਕਿ ਸਾਧਾਰਨ ਤੌਰ 'ਤੇ ਉਹ ਅਤੇ ਉਸ ਦੇ ਸਾਥੀ ਇਸ ਫਲਾਈਟ ਨੂੰ ਹੀ ਲੈਂਦੇ ਸਨ।
ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਕਿ ਸੋਮਵਾਰ ਨੂੰ ਟੋਲ ਰੋਡ 'ਤੇ ਇੰਨਾ ਜ਼ਿਆਦਾ ਟ੍ਰੈਫਿਕ ਕਿਉਂ ਸੀ? ਅਕਸਰ ਉਹ ਜਕਾਰਤਾ 'ਚ ਸਵੇਰੇ ੩ ਵਜੇ ਤਕ ਪੁੱਜ ਜਾਂਦੇ ਸਨ ਪਰ ਹਾਦਸੇ ਦੇ ਦਿਨ ਉਹ ਸਵੇਰੇ 6.20 'ਤੇ ਪੁੱਜੇ ਅਤੇ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ। ਲਾਇਨ ਏਅਰ ਮੁਤਾਬਕ ਇਸ ਫਲਾਈਟ ਨੇ ਇਕ ਘੰਟੇ ਅਤੇ 10 ਮਿੰਟਾਂ 'ਚ ਪੰਗਕਲ ਪਿਨਾਂਗ ਪੁੱਜਣਾ ਸੀ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਡੋਕੋ ਵਿਡੋਡੋ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿਤੇ ਹਨ ਤਾਂ ਜੋ ਲਾਪਤਾ ਹੋਏ ਲੋਕਾਂ ਹਨ ਉਨ੍ਹਾਂ ਲਈ ਇੰਡੋਨੇਸ਼ੀਆ ਦੀ ਜਨਤਾ ਨੂੰ ਅਰਦਾਸ ਕਰਨ ਲਈ ਕਿਹਾ ਹੈ।