ਖਸ਼ੋਗੀ ਕਤਲ ਕਾਂਡ: ਕੈਨੇਡਾ ਦੀ ਸਾਊਦੀ ਅਰਬ 'ਤੇ ਵੱਡੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ 'ਚ ਕੈਨੇਡਾ ਦੀ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ।ਦੱਸ ਦਈਏ ਕਿ ਪੱਤਰਕਾਰ ਦਾ ਕਤਲ ਤੁਰਕੀ 'ਚ ਕੀਤਾ ਗਿਆ ਸੀ....

canada acted against saudi Arab

ਕੈਨੇਡਾ (ਭਾਸ਼ਾ): ਵਾਸ਼ਿੰਗਟਨ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ 'ਚ ਕੈਨੇਡਾ ਦੀ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ।ਦੱਸ ਦਈਏ ਕਿ ਪੱਤਰਕਾਰ ਦਾ ਕਤਲ ਤੁਰਕੀ 'ਚ ਕੀਤਾ ਗਿਆ ਸੀ। ਇਸ ਮਾਮਲੇ ਵਿਚ ਕੈਨੇਡਾ ਸਰਕਾਰ ਨੇ ਕੁਝ ਲੋਕਾਂ 'ਤੇ ਪਾਬੰਦੀਆਂ ਲਗਾ ਦਿਤੀਆਂ ਨੇ। ਜਿਸ ਦੇ ਚਲਦਿਆਂ ਲੋਕਾਂ 'ਤੇ ਰੋਕ ਲਾਉਣ ਤੋਂ ਇਲਾਵਾ ਕੈਨੇਡਾ ਸਾਊਦੀ ਅਰਬ ਨਾਲ ਅਪਣੇ ਹਥਿਆਰ ਵੇਚਣ ਦਾ ਇਕਰਾਰ ਵੀ ਨਹੀਂ ਨਿਭਾ ਰਿਹਾ।

ਦੱਸ ਦਈਏ ਕਿ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਸ ਬਾਰੇ ਬਿਆਨ ਦਿਤਾ ਹੈ। ਦੂਜੇ ਪਾਸੇ ਫਰੀਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 17 ਸਾਊਦੀ ਰਾਸ਼ਟਰੀਆਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਬਾਰੇ ਫੈਡਰਲ ਸਰਕਾਰ ਦਾ ਮੰਨਣਾ ਹੈ ਕਿ, ਇਹ ਕਿਸੇ ਤਰੀਕੇ ਨਾਲ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਜੀ ਦੇ ਕਤਲ ਨਾਲ ਸਬੰਧਤ ਹੋ ਸਕਦੇ ਹਨ।

ਦੱਸ ਦਈਏ ਕਿ ਇਹ ਪਾਬੰਦੀਆਂ ਭ੍ਰਿਸ਼ਟ ਵਿਦੇਸ਼ੀ ਅਧਿਕਾਰੀਆਂ ਬਾਰੇ ਪੀੜਤ ਲਈ ਨਿਆਂ ਦੇ ਐਕਟ ਦੇ ਹੇਠ ਲਗਾਈਆਂ ਗਈਆਂ ਹਨ। ਇਸ ਕਰਕੇ ਪਬੰਧੀ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਦੇ ਕੈਨੇਡਾ ਦੀ ਜਾਇਦਾਦ ਫਿਲਹਾਲ ਜ਼ਬਤ ਕੀਤੀ ਜਾਵੇਗੀ। ਨਾਲ ਹੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਪੱਤਰਕਾਰ ਜਮਾਲ ਖਸ਼ੋਜੀ ਦੀ ਹੱਤਿਆ, ਇਕ ਬੇਹਦ ਘਿਨੌਣੀ ਹਰਕਤ ਹੈ।

ਦੱਸ ਦਈਏ ਕਿ ਜਦੋਂ ਮੰਤਰੀ ਤੋਂ ਪੁੱਛਿਆ ਗਿਆ ਕਿ ਹਥਿਆਰਾਂ ਦੇ ਸਮਝੋਤੇ ਦੇ ਮਾਮਲੇ 'ਚ ਕੋਈ ਅਹਿਮ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਤਾਂ ਫਰੀਲੈਂਡ ਨੇ ਦੱਸਿਆ ਕਿ ਇਸ ਬਾਰੇ ਅਪਣੇ ਸਹਿਯੋਗੀਆਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਵੀ ਵਿਚਾਰ ਕਰ ਰਹੀ ਹੈ।