ਕਰਤਾਰਪੁਰ ਲਾਂਘਾ ਭਾਰਤ-ਪਾਕਿ ਤਣਾਅ ਨੂੰ ਦੂਰ ਕਰ ਸਕਦੈ : ਪਾਕਿ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤੀਨੀ ਮੀਡੀਆ ਨੇ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਬਣਾਉਣ ਦੇ ਕਦਮ ‘ਚ ਭਾਰਤ ਅਤੇ ਪਾਕਿਸਤਾਨ ਸਬੰਧਾਂ ‘ਚ ਆਈ ਖ਼ਟਾਸ ਨੂੰ ....

Kartarpur Sahib

ਇਸਲਾਮਾਬਾਦ (ਭਾਸ਼ਾ) : ਪਾਕਿਸਤੀਨੀ ਮੀਡੀਆ ਨੇ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਬਣਾਉਣ ਦੇ ਕਦਮ ‘ਚ ਭਾਰਤ ਅਤੇ ਪਾਕਿਸਤਾਨ ਸਬੰਧਾਂ ‘ਚ ਆਈ ਖ਼ਟਾਸ ਨੂੰ ਦੂਰ ਕਰਨ ਅਤੇ ਦੋਨਾਂ ਪੱਖਾਂ ਨੂੰ ਸਕਾਰਾਤਮਕ ਅਤੇ ਦੁਵੱਲੇ ਗੱਲਬਾਤ ‘ਚ ਸ਼ਾਮਲ ਕਰਨ ਦੀ ਸਮਰੱਥਾ ਹੈ। ਇਹ ਬਹੁਪੱਖੀ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜਿਲ੍ਹੇ ‘ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰਾ ਨੂੰ ਜੋੜੇਗਾ। ਇਸ਼ ਲਾਂਘੇ ਨਾਲ ਭਾਰਤੀ ਸਿੱਖ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਤਕ ਬਗੈਰ ਵਿਜ਼ੇ ਯਾਤਰਾ ਕਰ ਸਕਣਗੇ।

ਮੰਨਿਆ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਵਿਚ ਹੀ ਸਿੱਖ ਧਰਮ ਦੇ ਸੰਸਥਾਪਕ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਆਖ਼ਰੀ ਸਾਹ ਲਏ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਲਾਂਘੇ ਲਈ ਨੀਂਹ ਪੱਥਰ ਰੱਖਣ ਦੇ ਇਕ ਦਿਨ ਬਾਅਦ ਹੀ ਕਿਹਾ ਕਿ ਪਾਕਿਸਤਾਨ ਨੂੰ ਅਪਣੀ ਸਰਹੱਦਾਂ ਉਤੇ ਸੱਤ ਕਿਲੋਮੀਟਰ ਦੀ ਦੂਰੀ ਨੂੰ ਵੰਡਣ ਵਿਚ 70 ਸਾਲ ਤੋਂ ਵੱਧ ਤਕ ਦਾ ਸਮਾਂ ਲਗ ਗਿਆ। ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਅਤੇ ਭਾਰਤ ਵਿਚ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਲਾਂਘੇ ਦੇ ਨਿਰਮਾਣ ਦਾ ਕਦਮ ਪਾਕਿਸਤਾਨ ਵੱਲੋਂ ਚੁੱਕਿਆ ਗਿਆ ਹੈ।

ਕਰਤਾਰਪੁਰ ਸਾਹਿਬ ਦਾ ਨਿਰਮਾਣ ਅਜਿਹੇ ਸਮੇਂ ਹੋ ਰਿਹਾਹ  ਜਦੋਂ ਪਾਕਿਸਤਾਨ ਅਤੇ ਭਾਰਤ ਦੇ ਵਿਚ ਕੋਈ ਗੱਲਬਾਤ ਨਹੀਂ ਹੈ ਅਤੇ ਬਹੁਤ ਘੱਟ ਸੰਪਰਕ ਸੀ। ਉਸ ਨੇ ਕਿਹਾ, ਇਸ ਸਮਰਥਕ ਭਰੋਸਾ ਪੈਦਾ ਕਰਨ ਵਾਲੇ ਕਦਮ ਦੇ ਤੌਰ ‘ਤੇ ਦੁਵੱਲੇ ਸੰਬੰਧਾਂ ‘ਚ ਤਣਾਅ ਨੂੰ ਦੂਰ ਕਰਨ ਅਤੇ ਦੋਨਾਂ ਪੱਖਾਂ ਨੂੰ ਸਕਰਾਤਾਮਕ ਗੱਲਬਾਤ ਵਿਚ ਸ਼ਾਮਲ ਕਰਨ ਦੀ ਸਮਰੱਥਾ ਹੈ। ਨਾਲ ਹੀ ਕਿਹਾ ਕਿ ਇਸ ਕਦਮ ਵਿਚ ਕੋਈ ਅਜਿਹੇ ਕਾਰਨ ਹਨ ਜਿਹੜੇ ਪਾਕਿਸਤਾਨ ਅਤੇ ਭਾਰਤ ਦੇ ਵਿਚ ਚੰਗੇ ਸੰਬੰਧਾਂ ਲਈ ਚਾਹੀਦੈ ਹਨ।

ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਵਿਚ ਆਪਸੀ ਸੰਪਰਕ ਅਤੇ ਧਾਰਮਕ ਪੱਖ ਨੂੰ ਵਧਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਅਤੇ ਭਾਰਤੀ ਅਧਿਕਾਰੀ ਪ੍ਰਸੰਸਤਾਪੂਰਵਕ ਪਾਕਿਸਤਾਨ ਦੀ ਯਾਤਰਾ ਕਰ ਰਹੇ ਹਨ। ਭਾਰਤ ਸਰਕਾਰ ਨੇ ਕਾਰੀਡੋਰ ਦੇ ਉਦਘਾਟਨ ਤੋਂ ਬਣੀ ਸਦਭਾਵਾਨਾ ਨੂੰ ਦਬਾ ਦਿਤਾ ਅਤੇ ਇਕ ਵਾਰ ਫਿਰ ਉਮੀਦਾਂ ਨੂੰ ਹਰਾ ਕਰਕੇ ਦੁਵੱਲੇ ਵਾਰਤਾਲਾਪ ਜਲਦ ਹੀ ਦੁਬਾਰਾ ਸ਼ੁਰੂ ਹੋ ਸਕਦੀ ਹੈ।