ਦਿੱਲੀ ਚੋਣ-ਪ੍ਰਚਾਰ 'ਚ ਪਾਕਿ ਮੰਤਰੀ ਨੇ ਵੀ ਅੜਾਈ 'ਲੱਤ' ਕਿਹਾ, ਭਾਜਪਾ ਨੂੰ ਹਰਾਉਣ ਲੋਕ!

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਬਾਅਦ ਕੀਤਾ ਟਵੀਟ

file photo

ਇਸਲਾਮਾਬਾਦ : ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਤੇ ਜਿੱਥੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ, ਉਥੇ ਹੀ ਗੁਆਢੀ ਮੁਲਕ ਪਾਕਿਸਤਾਨ ਵਿਚ ਵੀ ਇਸ ਨੂੰ ਲੈ ਕੇ ਕਾਫ਼ੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਇਕ ਮੰਤਰੀ ਨੇ ਤਾਂ ਦਿੱਲੀ ਦੇ ਵੋਟਰਾਂ ਨੂੰ ਵੋਟ ਕਿਸ ਨੂੰ ਦੇਣੀ ਹੈ, ਕਿਸ ਨੂੰ ਨਹੀਂ, ਬਾਰੇ ਅਪਣੀ ਮੁਫ਼ਤ ਦੀ ਰਾਏ ਦੇ ਮਾਰੀ ਹੈ। ਜ਼ਿਕਰਯੋਗ ਹੈ ਕਿ ਇਹ ਮੰਤਰੀ ਪਹਿਲਾਂ ਵੀ ਅਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਰਹਿ  ਚੁੱਕੇ ਹਨ।

ਪਾਕਿਸਤਾਨ ਦੇ ਸਾਇੰਸ ਅਤੇ ਟੈਕਨਾਲੋਜੀ ਮੰਤਰੀ ਫਵਾਜ਼ ਹੁਸੈਨ ਚੌਧਰੀ ਨੇ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਹਰਾਉਣ ਲਈ ਵੋਟ ਦੇਣ।

ਫਵਾਜ਼ ਨੇ ਅਪਣੇ ਨਵੀਟ ਵਿਚ ਲਿਖਿਆ ਹੈ ਕਿ ਭਾਰਤ ਦੇ ਲੋਕਾਂ ਨੂੰ ਮੋਦੀ ਨੂੰ ਹਰਾਉਣਾ ਚਾਹੀਦਾ ਹੈ। ਉਹ ਹੁਣ ਕਈ ਰਾਜਾਂ ਵਿਚ ਹੋਣ ਵਾਲੀਆਂ ਚੋਣਾਂ 'ਚ ਹਾਰਨ ਦੇ ਡਰੋਂ ਉਲਟੇ ਸਿੱਧੇ ਦਾਅਵੇ ਕਰ ਰਹੇ ਹਨ।

ਪਾਕਿ ਮੰਤਰੀ ਦਾ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਨਸੀਸੀ ਦੇ ਇਕ ਸਮਾਗਮ ਦੌਰਾਨ ਦਿੱਤੇ ਗਏ ਇਕ ਭਾਸ਼ਨ ਤੋਂ ਬਾਅਦ ਆਇਆ ਹੈ। ਅਪਣੇ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਨੂੰ 7 ਤੋਂ 10 ਦਿਨਾਂ ਵਿਚ ਹਰਾ ਸਕਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ 8 ਫ਼ਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ ਇਨ੍ਹਾਂ ਦੇ ਨਤੀਜੇ 11 ਫ਼ਰਵਰੀ ਨੂੰ ਆਉਣਗੇ।