ਮਲੇਸ਼ੀਆ ਪਹੁੰਚੇ ਮੋਦੀ, ਪ੍ਰਧਾਨ ਮੰਤਰੀ ਮਹਾਤੀਰ ਨਾਲ ਕਰਨਗੇ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪਹੁੰਚ ਚੁੱਕੇ ਹਨ। ਇੱਥੇ ਮੋਦੀ ਦੇਸ਼ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨਾਲ ਮੁਲਾਕਾਤ ਕਰਨਗੇ।

Modi reached Malaysia, PM will meet Mahatir Mohammad

ਕੁਆਲਾਲੰਪੁਰ, 31 ਮਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪਹੁੰਚ ਚੁੱਕੇ ਹਨ। ਇੱਥੇ ਮੋਦੀ ਦੇਸ਼ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨਾਲ ਮੁਲਾਕਾਤ ਕਰਨਗੇ।  ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ 92 ਸਾਲ ਦੇ ਮਹਾਤੀਰ ਮੁਹੰਮਦ ਨੇ 10 ਮਈ ਨੂੰ ਸਹੁੰ ਚੁੱਕੀ ਸੀ। ਦੁਨੀਆ ਦੇ ਸਭ ਤੋਂ ਉਮਰ ਦਰਾਜ਼ ਚੁਣੇ ਗਏ ਨੇਤਾ ਮਹਾਤੀਰ ਦੀ ਅਗਵਾਈ ਵਿਚ ਵਿਰੋਧੀ ਗਠ-ਜੋੜ ਨੇ ਪਿੱਛੇ ਜਿਹੇ ਹੋਈਆਂ ਆਮ ਚੋਣਾਂ ਵਿਚ ਬੇਮਿਸਾਲ ਜਿੱਤ ਹਾਸਿਲ ਕੀਤੀ ਸੀ।