ਪਾਕਿਸਤਾਨ : ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਨੌਜਵਾਨ ਪ੍ਰਸ਼ੰਸਕ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਰਹੂਮ ਗਾਇਕ ਦੀ ਪਹਿਲੀ ਬਰਸੀ ਮੌਕੇ ਲੋਕਾਂ ਨੂੰ ਹਵਾਈ ਫ਼ਾਇਰ ਕਰਨ ਦਾ ਦਿਤਾ ਸੀ ਸੱਦਾ

Image: For representation purpose only

ਪੁਲਿਸ ਨੇ ਲਿਖ਼ਤੀ ਮੁਆਫ਼ੀ ਮੰਗਣ ਤੋਂ ਬਾਅਦ ਕੀਤਾ ਰਿਹਾਅ


ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ 15 ਸਾਲਾ ਲੜਕੇ ਨੂੰ ਮਰਹੂਮ ਗਾਇਕ ਦੀ ਪਹਿਲੀ ਬਰਸੀ ਮੌਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਹਵਾਈ ਫ਼ਾਇਰ ਕਰਨ ਲਈ ਸੱਦਾ ਦੇਣ ਦਾ ਇਲਜ਼ਾਮ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।   

ਇਹ ਵੀ ਪੜ੍ਹੋ: ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਨੂੰ ਮਜਬੂਰ ਹੋਏ ਬੇਬਸ ਭੈਣ-ਭਰਾ 

ਪੁਲਿਸ ਨੇ ਦਸਿਆ ਕਿ ਸ਼ਰਜੀਲ ਮਲਿਕ ਨੇ ਅਪਣੇ ਫੇਸਬੁੱਕ ਪੇਜ 'ਤੇ ਮੂਸੇਵਾਲਾ ਦਾ ਇਕ ਪੋਸਟਰ ਅਪਲੋਡ ਕੀਤਾ ਸੀ ਅਤੇ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਓਕਾਰਾ ਸਥਿਤ ਅਪਣੀ ਰਿਹਾਇਸ਼ 'ਤੇ ਗਾਇਕ ਦੀ ਪਹਿਲੀ ਬਰਸੀ 'ਤੇ ਹਵਾਈ ਫ਼ਾਇਰ ਲਈ ਲੋਕਾਂ ਨੂੰ ਸੱਦਾ ਦਿਤਾ ਸੀ। ਪੁਲਿਸ ਨੇ ਕਿਹਾ ਕਿ ਪੋਸਟਰ ਵਿਚ ਲੋਕਾਂ ਨੂੰ ਮਰਹੂਮ ਪੰਜਾਬੀ ਗਾਇਕ ਨੂੰ ਯਾਦ ਕਰਨ ਅਤੇ ਹਵਾ ਵਿਚ ਫ਼ਾਇਰ ਕਰ ਦਾ ਸੱਦਾ ਦਿਤਾ ਗਿਆ ਸੀ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਹਾਈਕੋਰਟ ਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ  

ਨੌਜਵਾਨ ਦੇ ਇਕ ਗੁਆਂਢੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਨਾਬਾਲਗ ਨੂੰ ਲਿਖਤੀ ਮੁਆਫ਼ੀ ਮੰਗਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ ਸੀ ਅਤੇ ਉਸ ਦੇ ਪਿਤਾ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਪੁੱਤਰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਵੇਗਾ।