ਪਾਕਿਸਤਾਨ ਵਿਚ ਸਾਰਿਆਂ ਨੂੰ ਲੱਗਿਆ ‘ਤੰਦੂਰੀ ਚਾਹ’ ਦਾ ਚਸਕਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਦੁਨੀਆ ਭਰ ਵਿਚ ਚਾਹ ਪ੍ਰੇਮੀਆਂ ਦੀ ਕਮੀਂ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਚਾਹ ਦਾ ਚਸਕਾ ਲੱਗ ਜਾਵੇ ਤਾਂ ਉਹ ਇਸ ਦਾ ਸਵਾਦ ਲੈਣ ਲਈ ਕਿਤੇ ਵੀ ਪਹੁੰਚ ਜਾਂਦਾ ਹੈ।

Tandoori Chai

ਲਾਹੌਰ: ਦੁਨੀਆ ਭਰ ਵਿਚ ਚਾਹ ਪ੍ਰੇਮੀਆਂ ਦੀ ਕਮੀਂ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਚਾਹ ਦਾ ਚਸਕਾ ਲੱਗ ਜਾਵੇ ਤਾਂ ਉਹ ਇਸ ਦਾ ਸਵਾਦ ਲੈਣ ਲਈ ਕਿਤੇ ਵੀ ਪਹੁੰਚ ਜਾਂਦਾ ਹੈ। ਚਾਹ ਦੇ ਕੁਝ ਅਜਿਹੇ ਦੀ ਦਿਵਾਨੇ ਤੁਹਾਨੂੰ ਪਾਕਿਸਤਾਨ ਦੇ ਸਨਾਹਉੱਲ੍ਹਾ ਮਾਰਗ ਸਥਿਤ ਚਾਹ ਦੇ ਖੋਖਿਆਂ ‘ਤੇ ਵੀ ਨਜ਼ਰ ਆਉਣਗੇ, ਜਿਥੋਂ ਦੀ ‘ਤੰਦੂਰੀ ਚਾਹ’ ਪੀਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਸ ਮਸ਼ਹੂਰ ਚਾਹ ਦੇ ਖੋਖੇ ‘ਤੇ ਮਿੱਟੀ ਦੇ ਕੁੱਜੇ ਵਿਚ ਚਾਹ ਦਿੱਤੀ ਜਾਂਦੀ ਹੈ।

ਇਸ ਨੂੰ ਬਣਾਉਣ ਲਈ ਕੁੱਜੇ ਨੂੰ ਤੰਦੂਰ ਵਿਚ ਜ਼ਿਆਦਾ ਤਾਪਮਾਨ ‘ਤੇ ਪਕਾਇਆ ਜਾਂਦਾ ਹੈ ਅਤੇ ਫਿਰ ਉਸ ਗਰਮ-ਗਰਮ ਕੁੱਜੇ ਵਿਚ ਚਾਹ ਪਾ ਕੇ ਉਸ ਨੂੰ ਪਰੋਸਿਆ ਜਾਂਦਾ ਹੈ। ਕੁੱਜੇ ਦੀ ਮਿੱਟੀ ਅਤੇ ਤੰਦੂਰ ਦੀ ਖੁਸ਼ਬੂ ਚਾਹ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੀ ਹੈ। ਇਸ ਮਸ਼ਹੂਰ ਦੁਕਾਨ ਦੇ ਮਾਲਕ ਨੇ ਕਿਹਾ ਕਿ ਚਾਹ ਬਣਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ, ਜੋ ਕਾਫੀ ਲੋਕਾਂ ਨੂੰ ਪਸੰਦ ਆਉਂਦਾ ਹੈ।

ਉੱਥੇ ਹੀ ਦੁਕਾਨ ‘ਤੇ ਅਕਸਰ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦਾ ਮਾਹੌਲ ਕਾਫ਼ੀ ਅਲੱਗ ਹੁੰਦਾ ਹੈ। ਖ਼ਾਸ ਤੌਰ ‘ਤੇ ਜਿਸ ਤਰ੍ਹਾਂ ਇੱਥੇ ਚਾਹ ਪਰੋਸੀ ਜਾਂਦੀ ਹੈ, ਇਹ ਕਾਫ਼ੀ ਪੁਰਾਣਾ ਤਰੀਕਾ ਹੈ ਜੋ ਤੁਹਾਨੂੰ ਉਸ ਦੌਰ ਵਿਚ ਲੈ ਜਾਂਦਾ ਹੈ ਜਦੋਂ ਚਾਹ ਲਈ ਕੁੱਜਿਆਂ ਦੀ ਵਰਤੋਂ ਕੀਤੀ ਜਾਂਦੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।