ਅਮਰੀਕਾ ਤੇ ਚੀਨ ਨੂੰ ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਨਾਲ ਹੋਇਆ ਨੁਕਸਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਖੇਤਰਾਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਦੀ ਸਮਰੱਥਾ ਵੀ ਘਟੀ

Us, China

ਵਾਸ਼ਿੰਗਟਨ : ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਨਾਲ ਅਮਰੀਕਾ ਅਤੇ ਚੀਨ ਨੇ ਅਪਣੇ ਵਧਦੇ ਤਣਾਅਪੂਰਣ ਰਿਸ਼ਤਿਆਂ ਵਿਚਕਾਰ ਨੁਕਸਾਨ ਝੱਲਿਆ ਹੈ। ਇਸ ਨਾਲ ਉਨ੍ਹਾਂ ਨੇ ਖੇਤਰਾਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਦੀ ਇਕ-ਦੂਜੇ ਦੀ ਸਮਰੱਥਾ ਨੂੰ ਵੀ ਘੱਟ ਕੀਤਾ ਹੈ।

ਅਮਰੀਕਾ ਲਈ ਦਖਣੀ-ਪਛਮੀ ਚੀਨ ਵਿਚ ਚੇਂਗਦੂ ਵਣਜ ਦੂਤਘਰ ਦਾ ਬੰਦ ਹੋਣਾ ਤਿੱਬਤ ਵਿਚ ਉਸ ਦੀ ਨਿਗਰਾਨੀ ਨੂੰ ਕਮਜ਼ੋਰ ਕਰਦਾ ਹੈ ਜੋ ਇਕ ਅਜਿਹਾ ਖੇਤਰ ਹੈ ਜਿਥੇ ਬੌਧ ਨਿਵਾਸੀਆਂ ਦਾ ਕਹਿਣਾ ਹੈ ਕਿ ਬੀਜਿੰਗ ਉਨ੍ਹਾਂ ਦੀ ਸੱਭਿਆਚਾਰਕ ਤੇ ਰਵਾਇਤੀ ਆਜ਼ਾਦੀ ਨੂੰ ਖ਼ਤਮ ਕਰ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਤਿੱਬਤ ਸਦੀਆਂ ਤੋਂ ਉਸ ਦਾ ਖੇਤਰ ਰਿਹਾ ਹੈ।

ਅਮਰੀਕੀ ਅਧਿਕਾਰੀਆਂ ਮੁਤਾਬਕ ਚੀਨ ਲਈ ਹਿਊਸਟਨ ਵਣਜ ਦੂਤਘਰ ਦਾ ਬੰਦ ਹੋਣਾ ਉਸ ਦੇ ਜਾਸੂਸੀ ਨੈੱਟਵਰਕ ਦੇ ਕੇਂਦਰ ਦਾ ਖਾਤਮਾ ਹੋਣਾ ਹੈ। ਕੋਰੋਨਾ ਵਾਇਰਸ ਮਹਾਮਾਰੀ ਅਤੇ ਨਵੰਬਰ ਵਿਚ ਅਮਰੀਕਾ ਵਿਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਚੋਣ ਦੇ ਮੱਦੇਨਜ਼ਰ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਪੂਰਣ ਚੱਲ ਰਹੇ ਰਿਸ਼ਤਿਆਂ ਵਿਚ ਇਕ-ਦੂਜੇ ਵਣਜ ਦੂਤਘਰ ਬੰਦ ਕਰ ਨਾਲ ਹੋਰ ਖਟਾਸ ਪੈਦਾ ਹੋ ਗਈ ਹੈ।

ਹਿਊਸਟਨ ਵਿਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਜਾਸੂਸੀ ਨੈੱਟਵਰਕ ਦੇ ਕੇਂਦਰ ਨੂੰ ਹਟਾ ਦਿਤਾ ਹੈ ਜੋ 25 ਤੋਂ ਵਧੇਰੇ ਸ਼ਹਿਰਾਂ ਵਿਚ ਫੈਲਿਆ ਹੋਇਆ ਸੀ, ਖੁਫੀਆ ਜਾਣਕਾਰੀ ਇਕੱਠਾ ਕਰ ਰਿਹਾ ਸੀ ਤੇ ਬੌਧਿਕ ਜਾਇਦਾਦ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕਾ ਦਾ ਚੇਂਗਦੂ ਵਿਚ ਦੂਤਘਰ 35 ਸਾਲਾਂ ਤੋਂ ਸੀ ਪਰ ਦਖਣ-ਪਛਮੀ ਚੀਨ ਵਿਚ ਉਸ ਦੀ ਮੌਜੂਦਗੀ ਇਸ ਤੋਂ ਪਹਿਲਾਂ ਤੋਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।