ਪ੍ਰਿੰਸੀਪਲ ਨੂੰ ਬੱਚਿਆ ਦੇ ਸਰੀਰਕ ਸੋਸ਼ਣ ਕਰਨ ਦੇ ਦੋਸ਼ 'ਚ ਮਿਲੀ 105 ਸਾਲਾਂ ਦੀ ਕੈਦ
ਕਿਸਤਾਨ 'ਚ ਇਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਸਥਾਨਕ ਅਦਾਲਤ ਨੇ ਸਕੂਲੀ ਬੱਚਿਆਂ ..
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ 'ਚ ਇਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਸਥਾਨਕ ਅਦਾਲਤ ਨੇ ਸਕੂਲੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਤੇ ਕੰਪਲੈਕਸ 'ਚ ਲੱਗੇ ਗੁਪਤ ਕੈਮਰਿਆਂ 'ਚ ਉਸ ਦਾ ਵੀਡੀਓ ਬਣਾਉਣ ਲਈ ਕੁਲ 105 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਦੋਸ਼ੀ ਪਿੰਸੀਪਲ ਅੱਤਹਉਲਾਹ ਮਾਰਵਾਤ ਨੂੰ ਪੇਸ਼ਾਵਰ ਸ਼ਹਿਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀ ਮਾਰਵਾਤ ਦੇ ਖਿਲਾਫ਼ ਇਕ ਵਿਦਿਆਰਥੀ ਦੀ ਸ਼ਿਕਾਇਤ 'ਤੇ 14 ਜੁਲਾਈ 2017 ਨੂੰ ਇਕ ਮਾਮਲਾ ਦਰਜ ਕੀਤਾ ਸੀ।
ਮਾਰਵਾਤ ਸਕੂਲ ਦਾ ਮਾਲਿਕ ਵੀ ਹੈ। ਪੇਸ਼ਾਵਰ ਦੀ ਇਕ ਸੈਸ਼ਨ ਅਦਾਲਤ ਨੇ ਪ੍ਰਿੰਸੀਪਲ ਨੂੰ ਸਰੀਰਕ ਸੋਸ਼ਨ, ਬਲਾਤਕਾਰ, ਬਲੈਕਮੇਲਿੰਗ ਤੇ ਨਾਜਾਇਜ਼ ਸਬੰਧਾਂ ਦੇ ਲਈ 105 ਸਾਲ ਦੀ ਸਜ਼ਾ ਸੁਣਾਈ ਹੈ। ਮਾਰਵਾਤ 'ਤੇ ਕੈਦ ਤੋਂ ਇਲਾਵਾ 14 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਉਸ ਦੇ ਖਿਲਾਫ਼ ਇਕ ਹੇਠਲੀ ਅਦਾਲਤ ਨੇ ਪਾਕਿਸਤਾਨ ਪੀਨਲ ਕੋਡ ਦੇ ਤਹਿਤ ਦੋਸ਼ ਤੈਅ ਕੀਤੇ ਸਨ। ਦੋਸ਼ੀ ਨੇ ਬੀਤੇ ਸਾਲ ਆਪਣੀ ਗ੍ਰਿਫਤਾਰੀ ਤੋਂ ਬਾਅਦ ਇਕ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਅਪਣਾ ਬਿਆਨ ਦਰਜ ਕਰਵਾਇਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਨੂੰ ਅਪਣੀਆਂ ਜਿਨਸੀ ਗਤੀਵਿਧੀਆਂ ਦਾ ਵੀਡੀਓ ਬਣਾਉਣਾ ਉਸ ਦਾ ਸ਼ੌਂਕ ਹੈ।
ਉਸ ਨੇ ਇਹ ਵੀ ਸਵਿਕਾਰ ਕੀਤਾ ਸੀ ਕਿ ਬਣਾਈ ਗਈ ਸਾਰੀ ਵੀਡੀਓ ਉਸ ਦੇ ਨਿੱਜੀ ਕੰਪਿਊਟਰ 'ਚ ਸਟੋਰ ਸਨ। ਦੱਸ ਦਈਏ ਕਿ ਪੁਲਿਸ ਨੇ ਕਈ ਮੈਮਰੀ ਕਾਰਡ ਤੇ ਯੂਅੱਸਬੀ ਵੀ ਬਰਾਮਦ ਕੀਤੇ ਸਨ।