ਇਜ਼ ਆਫ ਡੂਇੰਗ ਵਪਾਰ ਵਿਚ ਭਾਰਤ ਪੁੱਜਾ 77ਵੇਂ ਰੈਂਕ ਤੇ, 23 ਨੰਬਰਾਂ ਦਾ ਸੁਧਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਲਗਾਤਾਰ ਦੂਜੇ ਸਾਲ ਅਰਥ ਵਿਵਸਥਾ ਦੇ ਮਾਮਲੇ ਵਿਚ ਟਾਪ-10 ਸੁਧਾਰਕ ਦੇਸ਼ਾਂ ਵਿਚ ਸ਼ਾਮਲ ਹੋਇਆ ਹੈ।

Make In India

ਨਵੀਂ ਦਿੱਲੀ, ( ਪੀਟੀਆਈ ) :  ਵਰਲਡ ਬੈਂਕ ਦੀ ਇਜ਼ ਆਫ ਡੂਇੰਗ ਬਿਜ਼ਨੈਸ ਦੀ 2018-19 ਦੀ ਸੂਚੀ ਵਿਚ ਭਾਰਤ 77ਵੇ ਰੈਂਕ ਤੇ ਪੁੱਜ ਗਿਆ ਹੈ। ਭਾਰਤ ਦੀ ਰੈਕਿੰਗ ਵਿਚ 23 ਨੰਬਰਾਂ ਦਾ ਸੁਧਾਰ ਹੋਇਆ ਹੈ। 2017-18 ਦੀ ਸੂਚੀ ਵਿਚ ਭਾਰਤ 100ਵੇਂ ਨੰਬਰ ਤੇ ਸੀ। ਭਾਰਤ ਲਗਾਤਾਰ ਦੂਜੇ ਸਾਲ ਅਰਥ ਵਿਵਸਥਾ ਦੇ ਮਾਮਲੇ ਵਿਚ ਟਾਪ-10 ਸੁਧਾਰਕ ਦੇਸ਼ਾਂ ਵਿਚ ਸ਼ਾਮਲ ਹੋਇਆ ਹੈ। ਉਥੇ ਹੀ ਦੱਖਣੀ ਏਸ਼ਿਆਈ ਦੇਸ਼ਾਂ ਵਿਚ ਇਜ਼ ਆਫ ਡੂਇੰਗ ਬਿਜ਼ਨੈਸ ਦੇ ਮਾਮਲੇ ਵਿਚ ਭਾਰਤ ਸੱਭ ਤੋਂ ਅੱਗੇ ਹੈ। ਵਰਲਡ ਬੈਂਕ ਹਰ ਸਾਲ ਇਹ ਰਿਪੋਰਟ ਜਾਰੀ ਕਰਦਾ ਹੈ।

ਇਹ ਰਿਪੋਰਟ ਜਾਰੀ ਹੋਣ ਤੋਂ ਬਾਅਦ ਵਿੱਤ ਮਤੰਰੀ ਅਰੁਣ ਜੇਤਲੀ ਨੇ ਕਿਹਾ ਕਿ 4 ਸਾਲਾਂ ਵਿਚ ਅਸੀ 142 ਤੋਂ 77ਵੇਂ ਰੈਂਕ ਦੇ ਆ ਗਏ। ਅਸੀਂ ਸੁਧਾਰ ਲਈ ਜੋ ਉਪਰਾਲੇ ਕੀਤੇ ਹਨ, ਇਹ ਉਸੇ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਨੂੰ 5 ਸਾਲ ਵਿਚ 50 ਦੇ ਅੰਦਰ ਰੈਕਿੰਗ ਹਾਸਲ ਕਰਨੀ ਹੈ। ਹੁਣ ਤੱਕ ਵਰਲਡ ਬੈਂਕ ਦੀ ਰੈਕਿੰਗ ਵਿਚ ਕਿਸੇ ਦੇਸ਼ ਨੇ ਇਨਾਂ ਸੁਧਾਰ ਹਾਸਲ ਨਹੀਂ ਕੀਤਾ ਹੈ। 4 ਸਾਲ ਵਿਚ ਭਾਰਤ ਨੇ 65 ਨੰਬਰਾਂ ਦਾ ਸੁਧਾਰ ਕੀਤਾ ਹੈ। ਵਰਲਡ ਬੈਂਕ ਦਾ ਕਹਿਣਾ ਹੈ ਕਿ ਸੱਭ ਤੋਂ ਵੱਡਾ ਬਦਲਾਅ ਜੀਐਸਟੀ ਰਾਹੀ ਆਇਆ ਹੈ।

ਪਿਛਲੇ ਸਾਲ ਜੀਐਸਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਜੀਐਸਟੀ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿਤਾ ਹੈ ਕਿਉਂਕਿ ਸਾਰੇ ਐਪਲੀਕੇਸ਼ਨ ਫਾਰਮਾਂ ਨੂੰ ਇੰਟੀਗ੍ਰੇਟ ਕਰ ਕੇ ਸਿੰਗਲ ਜਨਰਲ ਇਨਕਾਰਪੋਰੇਸ਼ਨ ਫਾਰਮ ਲਿਆਂਦਾ ਗਿਆ ਹੈ। ਇਸ ਨਾਲ ਰਜਿਸਟਰੇਸ਼ਨ ਦੀ ਪ੍ਰਕਿਰਿਆ ਤੇਜ਼ ਹੋਈ ਹੈ। ਭਾਰਤ ਵਿਚ ਟੈਕਸ ਦੇਣਾ ਨਾਂ ਸਿਰਫ ਸੁਖਾਲਾ ਹੋਇਆ ਹੈ

ਸਗੋਂ ਕਾਰਪੋਰੇਟ ਇਨਕਮ ਟੈਕਸ ਦਰਾਂ ਵਿਚ ਵੀ ਕਮੀ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਕਸਟਮ ਅਧਿਕਾਰੀਆਂ ਅਤੇ ਨਿਜੀ ਖੇਤਰ ਦੇ ਲੋਕਾਂ ਨੂੰ ਲਗਾਤਾਰ ਸਿਖਲਾਈ ਦੇ ਕੇ ਸੁਧਾਰ ਦਾ ਏਜੰਡਾ ਸੈਟ ਕਰ ਦਿਤਾ ਹੈ। ਭਾਰਤ ਨੇ ਕਸਟਮ ਕਲੀਅਰੇਂਸ ਫੈਸੀਲਿਟੇਸ਼ਨ ਕਮੇਟੀਆਂ ਬਣਾਈਆਂ ਹਨ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਕਾਰੋਬਾਰ ਸੋਖਾ ਹੋ ਗਿਆ ਹੈ।