ਧੋਨੀ ਨੂੰ ਭਾਰਤੀ ਟੀਮ ‘ਚੋਂ ਬਾਹਰ ਕਰਨ ਦਾ ਫ਼ੈਸਲਾ ਸਹੀ : ਅਜਿਤ ਅਗਰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਫੈਂਨਸ ਅਤੇ ਕ੍ਰਿਕੇਟਰ ਐਕਸਪਰਟਸ ਪ੍ਰਤੀਕਿਰਿਆ ਦੇ ਰਹੇ...

The decision to step out Dhoni from the Indian team is right

ਮੁੰਬਈ (ਭਾਸ਼ਾ) : ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਫੈਂਨਸ ਅਤੇ ਕ੍ਰਿਕੇਟਰ ਐਕਸਪਰਟਸ ਪ੍ਰਤੀਕਿਰਿਆ ਦੇ ਰਹੇ ਹਨ। ਸਾਬਕਾ ਕ੍ਰਿਕੇਟਰ ਅਜਿਤ ਅਗਰਕਰ ਨੇ ਟੀ-20 ਤੋਂ ਧੋਨੀ ਨੂੰ ਬਾਹਰ ਕੀਤੇ ਜਾਣ ਦੇ ਫੈਸਲੇ ਨੂੰ ਠੀਕ ਦੱਸਿਆ ਹੈ। ਇਸ ਸਾਲ ਹੁਣ ਤੱਕ ਮਾਹੀ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਹੈ ਅਤੇ ਵੈਸਟ ਇੰਡੀਜ਼ ਦੇ ਨਾਲ ਹੁਣ ਤੱਕ ਹੋਏ 4 ਵਨਡੇ ਮੈਚ ਵਿਚ ਉਹ ਕੁਝ ਖ਼ਾਸ ਨਹੀਂ ਕਰ ਸਕੇ ਹਨ।

ਅਗਰਕਰ ਨੇ ਕਿਹਾ, 2020 ਵਿਚ ਟੀ-20 ਵਰਲਡ ਕੱਪ ਖੇਡਣਾ ਹੈ ਤਾਂ ਉਸ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਪੂਰੇ ਮੌਕੇ ਦਿਤੇ ਜਾਣੇ ਚਾਹੀਦਾ ਹਨ। ਪੰਤ ਧੋਨੀ ਦਾ ਵਿਕਲਪ ਮੰਨੀ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਟੀਮ ਦੇ ਨਾਲ ਹਰ ਸਥਿਤੀ ਵਿਚ ਤਾਲਮੇਲ ਲਈ ਸਮਾਂ ਚਾਹੀਦਾ ਹੈ। ਜੇਕਰ ਟੀਮ ਸੰਗ੍ਰਹਿ ਦਾ ਪੈਮਾਨਾ ਸਿਰਫ਼ ਪ੍ਰਦਰਸ਼ਨ ਹੀ ਹੈ ਤਾਂ ਉਸ ਆਧਾਰ ਉਤੇ ਵੀ ਡਰਾਪ ਕਰਨ ਦੇ ਫ਼ੈਸਲੇ ਨੂੰ ਗ਼ਲਤ ਨਹੀਂ ਕਹਿ ਸਕਦੇ। ​

ਸਾਬਕਾ ਕਪਤਾਨ ਧੋਨੀ ਨੂੰ ਇਸ ਸਮੇਂ ਅਪਣੇ ਪ੍ਰਦਰਸ਼ਨ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਅਪਣੇ ਪ੍ਰਦਰਸ਼ਨ ਵਿਚ ਵਾਪਸੀ ਕਰਨੀ ਹੋਵੇਗੀ। ਉਮੀਦ ਹੈ ਕਿ ਆਸਟਰੇਲੀਆ ਦੌਰੇ ਉਤੇ ਉਹ ਅਪਣੇ ਪ੍ਰਦਰਸ਼ਨ ਵਿਚ ਵਾਪਸ ਆ ਜਾਣਗੇ।