Thailand Extends Visa-Free Entry To Indians: ਹੁਣ ਬਿਨਾਂ ਵੀਜ਼ਾ ਥਾਈਲੈਂਡ ਜਾ ਸਕਣਗੇ ਭਾਰਤੀ
ਮਈ 2023 ਤਕ ਇਨ੍ਹਾਂ ਦੇਸ਼ਾਂ ਨੂੰ ਮਿਲੀ ਛੋਟ
Thailand Extends Visa-Free Entry To Indians: ਭਾਰਤ ਤੋਂ ਥਾਈਲੈਂਡ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਨੂੰ ਹੁਣ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਥਾਈਲੈਂਡ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਸ਼ਰਤਾਂ ਮੁਆਫ ਕਰ ਦਿਤੀਆਂ ਜਾਣਗੀਆਂ। ਰਾਇਟਰਜ਼ ਮੁਤਾਬਕ ਇਹ ਛੋਟ ਅਗਲੇ ਮਹੀਨੇ ਤੋਂ ਮਈ 2024 ਤਕ ਦਿਤੀ ਜਾਵੇਗੀ।
ਥਾਈਲੈਂਡ ਸਰਕਾਰ ਦੇ ਬੁਲਾਰੇ ਚਾਈ ਵਚਾਰੋਂਕੇ ਨੇ ਕਿਹਾ, “ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕ 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਥਾਈਲੈਂਡ ਵਿਚ ਦਾਖਲ ਹੋ ਸਕਦੇ ਹਨ।” ਥਾਈਲੈਂਡ ਯਾਤਰੀਆਂ ਲਈ ਅਪਣੇ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਿਹਾ ਹੈ, ਜਿਸ ਵਿਚ ਵੀਜ਼ਾ ਛੋਟ ਅਤੇ ਸੈਲਾਨੀਆਂ ਲਈ ਠਹਿਰਣ ਦੀ ਮਿਆਦ ਨੂੰ ਵਧਾਉਣਾ ਸ਼ਾਮਲ ਹੈ।
ਮੌਜੂਦਾ ਸਮੇਂ ਵਿਚ, ਭਾਰਤ ਦੇ ਯਾਤਰੀਆਂ ਨੂੰ 2 ਦਿਨ ਦੇ ਥਾਈਲੈਂਡ ਵੀਜ਼ੇ ਲਈ 2000 ਭਾਟ (ਲਗਭਗ 57 ਡਾਲਰ) ਦਾ ਭੁਗਤਾਨ ਕਰਨਾ ਪੈਂਦਾ ਹੈ। ਥਾਈਲੈਂਡ ਦੀ ਨਵੀਂ ਸਰਕਾਰ ਦਾ ਉਦੇਸ਼ ਅਗਲੇ ਸਾਲ ਵਿਦੇਸ਼ੀ ਸੈਲਾਨੀਆਂ ਤੋਂ ਮਾਲੀਆ 3.3 ਟ੍ਰਿਲੀਅਨ ਭਾਟ ਤਕ ਵਧਾਉਣਾ ਹੈ। ਜਿਸ ਵਿਚ ਯਾਤਰਾ ਉਦਯੋਗ ਸੱਭ ਤੋਂ ਵਧੀਆ ਛੋਟੀ ਮਿਆਦ ਦੀ ਆਰਥਕ ਪ੍ਰੇਰਣਾ ਪ੍ਰਦਾਨ ਕਰਦਾ ਹੈ। ਬੈਂਕ ਆਫ਼ ਥਾਈਲੈਂਡ ਦੇ ਅੰਕੜਿਆਂ ਦੇ ਅਨੁਸਾਰ, ਸੈਰ-ਸਪਾਟਾ ਜੀਡੀਪੀ ਵਿਚ ਲਗਭਗ 12% ਅਤੇ ਨੌਕਰੀਆਂ ਦਾ ਲਗਭਗ ਪੰਜਵਾਂ ਹਿੱਸਾ ਯੋਗਦਾਨ ਪਾਉਂਦਾ ਹੈ।
ਫੂਕੇਟ ਟੂਰਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਥਾਨੇਥ ਤੰਤੀਪੀਰੀਆਕੀਜ ਨੇ ਅਗਸਤ ਵਿਚ ਬਲੂਮਬਰਗ ਨੂੰ ਦਸਿਆ ਸੀ ਕਿ ਚੀਨ ਅਤੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀਜ਼ਾ ਛੋਟ ਦੇਣ ਦੇ ਮੁਕਾਬਲੇ ਅਰਜ਼ੀ ਫੀਸ ਨੂੰ ਖਤਮ ਕਰਨਾ ਆਦਰਸ਼ ਹੋਵੇਗਾ।
(For more news apart from Thailand Extends Visa-Free Entry To Indians , stay tuned to Rozana Spokesman)