ਸਿਆਣਪਾਂ ਵਿਚ ਵੱਡਾ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਏਹੁ ਹਮਾਰਾ ਜੀਵਣਾ ਤੂ ਸਾਹਿਬ ਸੱਚੇ ਵੇਖ

Photo

ਅਕਾਲੀ ਧੜਿਆਂ ਵਿਚ ਕੁੱਝ ਅਜਿਹੇ ਵੀ ਹਨ ਜੋ ਕਲ ਤਕ ਬੀਜੇਪੀ ਦਾ ਨਾਂ ਲੈਣਾ-ਸੁਣਨਾ ਵੀ ਪਾਪ ਸਮਝਦੇ ਸਨ। ਅੱਜ ਉਹ ਵੀ ਮੱਥੇ ਟੇਕਣ ਵਾਲਿਆਂ ਵਿਚ ਕਿਵੇਂ ਸ਼ਾਮਲ ਹੋ ਗਏ? ਇਕ ਅਜਿਹੇ ਆਗੂ ਦਾ ਜਵਾਬ ਸੀ ਕਿ,'ਅਸੀ ਤਾਂ ਇਸ ਲਈ ਇਹ ਕੀਤਾ ਕਿ ਜੇ ਇੰਜ ਕੀਤਿਆਂ, ਬਾਦਲ ਧੜੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੋਵੇ ਤਾਂ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ।'

ਇਹ 'ਭੋਲੇ ਪੰਛੀ' ਨਹੀਂ ਜਾਣਦੇ ਕਿ ਬੀਜੇਪੀ ਦੇ ਨੀਤੀਕਾਰਾਂ ਸਾਹਮਣੇ ਅਕਾਲੀ ਤਾਂ ਅਜੇ ਬੱਚੇ ਹਨ। ਉਹ ਬਾਦਲਾਂ ਨੂੰ ਕਮਜ਼ੋਰ ਕਿਉਂ ਹੋਣ ਦੇਣਗੇ ਤੇ ਕਲ ਤਕ ਬੀਜੇਪੀ ਵਾਲਿਆਂ ਨੂੰ ਗਾਲਾਂ ਕੱਢਣ ਵਾਲਿਆਂ ਦੀ ਮਦਦ ਕਿਉਂ ਕਰਨਗੇ? ਯਕੀਨਨ ਉਹ ਚਾਹੁਣਗੇ ਕਿ ਅਕਾਲੀਆਂ ਦੇ ਤਿੰਨ, ਚਾਰ, ਪੰਜ ਧੜੇ ਬਣ ਜਾਣ, ਆਪਸ ਵਿਚ ਕਦੇ ਲੜਨਾ ਬੰਦ ਨਾ ਕਰਨ ਤੇ ਉਨ੍ਹਾਂ ਦੀਆਂ ਵੋਟਾਂ ਚਾਰ ਪੰਜ ਜਾਂ ਵੱਧ ਢੇਰੀਆਂ ਵਿਚ ਵੰਡੀਆਂ ਰਹਿਣ।

ਉਹ ਹਰ ਧੜੇ ਨੂੰ ਥਾਪੜਾ ਦੇਂਦੇ ਰਹਿਣਗੇ ਤੇ ਹਿੰਦੂ ਵੋਟਰਾਂ ਨੂੰ ਇਕੱਠੇ ਕਰਦੇ ਰਹਿਣਗੇ। ਇਸ ਤਰ੍ਹਾਂ ਹੀ ਉਹ ਪੰਜਾਬ ਵਿਚ ਸੱਤਾ ਸੰਭਾਲ ਸਕਦੇ ਹਨ। ਅਕਾਲੀ ਨੀਤੀਕਾਰ ਕਦੇ ਵੀ ਦੁਸ਼ਮਣ ਦੀ ਤਾਕਤ ਅਤੇ ਸਿਆਣਪ ਦਾ ਠੀਕ ਅੰਦਾਜ਼ਾ ਨਹੀਂ ਲਾ ਸਕੇ ਤੇ ਮਾਰ ਸਿੱਖਾਂ ਨੂੰ ਝੱਲਣੀ ਪੈਂਦੀ ਹੈ।