ਬਾਬੇ ਨਾਨਕ ਦੀ 'ਭੇਖ' ਵਾਲੀ ਨਕਲੀ ਤਸਵੀਰ ਤੋਂ ਲੈ ਕੇ ਬਾਣੀ ਦੇ ਗ਼ਲਤ ਅਰਥਾਂ ਤਕ ਹਰ ਢੰਗ ਵਰਤ ਕੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਬੇ ਨਾਨਕ ਦੀ 'ਭੇਖ' ਵਾਲੀ ਨਕਲੀ ਤਸਵੀਰ ਤੋਂ ਲੈ ਕੇ ਬਾਣੀ ਦੇ ਗ਼ਲਤ ਅਰਥਾਂ ਤਕ ਹਰ ਢੰਗ ਵਰਤ ਕੇ ਅਸਲ ਨਾਨਕੀ ਵਿਚਾਰਧਾਰਾ ਦਾ ਵਿਰੋਧ ਕੀਤਾ ਗਿਆ ਜੋ ਅਜੇ ਵੀ ਜਾਰੀ ਹੈ...

Ek Onkar

ਚਰਨ ਧੋਇ ਰਹਿਰਾਸ ਕਰ ਗੁਰਸਿਖਾਂ ਅਮ੍ਰਿਤ ਪੀਲਾਇਆ ਬਾਬਾ ਨਾਨਕ ਜੀ, ਹਰ ਰੋਜ਼ ਆਮ, ਸਾਧਾਰਣ ਕਪੜੇ ਪਾ ਕੇ, ਸਵੇਰੇ ਖੇਤਾਂ ਵਿਚ ਜਾਂਦੇ ਸਨ। ਸਖ਼ਤ ਮਿਹਨਤ ਕਰ ਕੇ, ਕਿਰਤ ਦੀ ਕਮਾਈ ਕਰਦੇ ਤੇ ਇਸ ਨੂੰ ਗ਼ਰੀਬਾਂ ਨਾਲ ਵੰਡ ਕੇ ਛਕਦੇ। ਸ਼ਾਮ ਨੂੰ ਵਾਪਸ ਪਰਤਦੇ ਤਾਂ ਨਾਮ-ਚਰਚਾ ਕਰਨ ਵਾਲੇ ਹਿੰਦੂ, ਮੁਸਲਮਾਨ ਤੇ ਸਿੱਖ, ਉੁਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ। ਮਿੱਟੀ ਨਾਲ ਲਿਬੜੇ ਪੈਰ ਧੋ ਕੇ ਆਪ ਸਾਰਿਆਂ ਨਾਲ ਬੈਠ ਕੇ, ਨਾਮ ਦੀ ਚਰਚਾ ਕਰਦੇ ਤੇ ਉੁਨ੍ਹਾਂ ਨੂੰ 'ਨਾਮ ਅੰਮ੍ਰਿਤ' ਪਿਲਾਉਂਦੇ। ਭਾਈ ਗੁਰਦਾਸ ਦੇ ਇਸ ਕਥਨ ਨੂੰ ਵੇਖੋ :

ਚਰਨ ਧੋਇ ਰਹਿਰਾਸ ਕਰ ਗੁਰਸਿਖਾਂ ਅਮ੍ਰਿਤ ਪੀਲਾਇਆ। ਇਸ ਦਾ ਸਾਦਾ ਜਿਹਾ ਮਤਲਬ ਇਹ ਹੈ ਕਿ ਖੇਤਾਂ ਵਿਚੋਂ ਵਾਪਸੀ ਤੇ ਆਪ ਦੇ ਚਰਨ ਕਿਉਂਕਿ ਮਿੱਟੀ ਨਾਲ ਲਿਬੜੇ ਹੋਏ ਹੁੰਦੇ ਸਨ, ਇਸ ਲਈ ਆਪ ਚਰਨ ਧੋ ਕੇ, ਸ਼ਾਮ ਦੀ ਧਰਮ ਸਭਾ (ਰਹਿਰਾਸ) ਕਰਦੇ ਤੇ ਆਏ ਹੋਏ 'ਗੁਰਸਿੱਖਾਂ' ਨੂੰ 'ਨਾਮ ਅੰਮ੍ਰਿਤ' ਦਾ ਗਿਆਨ ਰੱਜ-ਰੱਜ ਪਿਲਾਉਂਦੇ। ਬਾਬੇ ਨਾਨਕ ਨਾਲ ਬੇਇਨਸਾਫ਼ੀ ਕਰਨ ਵਾਲਿਆਂ ਨੇ ਇਸ ਦਾ ਮਤਲਬ ਇਹ ਕਰ ਲਿਆ ਕਿ ਆਪ ਅਪਣੇ ਚਰਨ ਧੋ ਕੇ, ਉਹ ਮਿੱਟੀ ਵਾਲਾ ਪਾਣੀ ਅਪਣੇ ਸਿੱਖਾਂ ਨੂੰ 'ਅੰਮ੍ਰਿਤ' ਕਹਿ ਕੇ ਪਿਲਾਉਂਦੇ ਸਨ।

ਇਹ ਸਧੂਕੜੀ ਕਿਸਮ ਦੀ ਵਿਆਖਿਆ ਉੁਨ੍ਹਾਂ ਲੋਕਾਂ ਨੇ ਹੀ ਕੀਤੀ ਜਿਨ੍ਹਾਂ ਨੇ 'ਇਨਕਲਾਬੀ ਨਾਨਕ' ਨੂੰ ਕਦੇ ਸਮਝਣ ਤੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਾਬਾ ਨਾਨਕ ਤਾਂ ਅਜਿਹਾ ਕਰਮ ਕਰਨ ਵਾਲਿਆਂ ਨੂੰ 'ਪਖੰਡੀ' ਦਸਦੇ ਰਹੇ ਹਨ ਤੇ ਸਾਰੇ ਮਨੁੱਖਾਂ ਨੂੰ ਬਰਾਬਰ ਦੇ 'ਭਾਈ' ਦਸਦੇ ਸਨ ਤੇ ਇਕੋ ਰੱਬ ਨੂੰ ਹੀ ਵੱਡਾ ਕਹਿੰਦੇ ਸਨ, ਹੋਰ ਕਿਸੇ ਨੂੰ ਨਹੀਂ। ਆਪ ਅੰਮ੍ਰਿਤ ਵੀ ਕੇਵਲ 'ਨਾਮ' ਨੂੰ ਕਹਿੰਦੇ ਸਨ, ਹੋਰ ਕਿਸੇ ਚੀਜ਼ ਨੂੰ ਨਹੀਂ। ਅਜਿਹੇ ਇਨਕਲਾਬੀ ਪੁਰਸ਼ ਬਾਰੇ ਇਹ ਝੂਠ ਪ੍ਰਚਾਰ ਕਰਨਾ ਕਿ ਉਹ ਅਪਣੇ ਚਰਨ ਧੋ ਕੇ, ਮਿੱਟੀ ਵਾਲੇ ਗੰਦੇ ਪਾਣੀ ਨੂੰ 'ਅੰਮ੍ਰਿਤ' ਕਹਿ ਕੇ ਸਿੱਖਾਂ ਨੁੰ ਪਿਲਾਉਂਦੇ ਸਨ,

ਉੁਨ੍ਹਾਂ ਲੋਕਾਂ ਦਾ ਹੀ ਕੰਮ ਹੋ ਸਕਦਾ ਹੈ ਜਿਨ੍ਹਾਂ ਨੇ ਮਗਰੋਂ ਆਪ ਇਹੀ ਕੰਮ ਸ਼ੁਰ ੂਕਰ ਦਿਤਾ। ਅੱਜ ਵੀ ਕਈ ਸਾਧ, ਅਪਣੇ ਸ੍ਰੀਰ ਨੂੰ ਇਸ਼ਨਾਨ ਕਰਵਾਉਣ ਮਗਰੋਂ, ਸਾਬਣ ਵਾਲਾ ਪਾਣੀ, ਅਪਣੇ ਅੰਨ੍ਹੇ ਸ਼ਰਧਾਲੂਆਂ ਵਿਚ ਵੰਡਦੇ ਅਸੀ ਆਪ ਵੇਖੇ ਹਨ। ਧਰਮ ਦੀ ਦੁਨੀਆਂ ਵਿਚ ਹਰ ਤਰ੍ਹਾਂ ਦੇ ਕੂੜ ਅਤੇ ਦੰਭ ਵਿਰੁਧ ਆਵਾਜ਼ ਚੁੱਕਣ ਵਾਲੇ ਬਾਬੇ ਨਾਨਕ ਨਾਲ ਇਹ ਝੂਠ ਜੋੜ ਦੇਣ ਦੀ ਗੱਲ ਪੜ੍ਹ ਕੇ ਮਨ ਨੂੰ ਦੁੱਖ ਤਾਂ ਬਹੁਤ ਹੁੰਦਾ ਹੈ ਪਰ ਕੀ ਕਰੀਏ, ਕਈ 'ਗੁਣੀ ਗਿਆਨੀ' ਵੀ ਇਹ ਝੂਠ, ਅਪਣੇ ਲੈਕਚਰਾਂ ਵਿਚ ਦੁਹਰਾਈ ਚਲੀ ਜਾ ਰਹੇ ਹਨ।

ਭਾਈ ਗੁਰਦਾਸ ਦੀਆਂ ਉਪਰ ਦਿਤੀਆਂ ਸਤਰਾਂ ਵਿਚ, ਜੇ ਇਹ ਹੀ ਦਸਣਾ ਹੁੰਦਾ ਕਿ ਬਾਬਾ ਨਾਨਕ ਅਪਣੇ ਚਰਨਾਂ ਨੂੰ ਧੋ ਕੇ, ਉਸ ਪਾਣੀ ਨੂੰ 'ਅੰਮ੍ਰਿਤ' ਵਜੋਂ ਸਿੱਖਾਂ ਨੂੰ ਪਿਲਾਉਂਦੇ ਸਨ ਤਾਂ ਉਹ ਏਨਾ ਹੀ ਲਿਖ ਦੇਂਦੇ ਕਿ 'ਚਰਨ ਧੋਇ ਅੰਮ੍ਰਿਤ ਪੀਲਾਇਆ।' ਵਿਚਕਾਰ 'ਰਹਿਰਾਸ ਕਰ' ਆ ਜਾਣ ਦਾ ਮਤਲਬ ਹੀ ਇਹ ਹੈ ਕਿ ਅੰਮ੍ਰਿਤ, ਨਾਮ ਦਾ ਪਿਲਾਇਆ ਜਾਂਦਾ ਸੀ, ਚਰਨ-ਧੋਤੇ ਪਾਣੀ ਦਾ ਨਹੀਂ।

ਜਿਨ੍ਹਾਂ ਲੋਕਾਂ ਨੇ 'ਚਰਨਾਮ੍ਰਿਤ' ਪਿਲਾਉਣ ਵਾਲੀ ਸ਼ੁਰਲੀ ਛੱਡੀ, ਉੁਨ੍ਹਾਂ ਨੇ ਹੀ ਇਨਕਲਾਬੀ ਬਾਬੇ ਨਾਨਕ ਨੂੰ 'ਸਾਧ ਨਾਨਕ' ਵਜੋਂ ਪੇਸ਼ ਕਰਨ ਲਈ ਆਪ ਦੀਆਂ ਤਸਵੀਰਾਂ ਵੀ ਉਹ ਬਣਵਾ ਕੇ ਛਾਪਣੀਆਂ ਸ਼ੁਰੂ ਕਰ ਦਿਤੀਆਂ ਜਿਨ੍ਹਾਂ ਵਿਚ ਆਪ ਬਜ਼ੁਰਗੀ ਵਾਲੀ ਉਮਰ ਵਿਚ ਵੀ, ਗੋਲ ਚੋਲਾ ਪਾ ਕੇ, ਹੱਥ ਵਿਚ ਮਾਲਾ ਫੜ ਕੇ ਤੇ ਸਾਧਾਂ ਵਾਂਗ ਅਸ਼ੀਰਵਾਦ ਦੇਂਦਾ ਹੋਇਆ ਖੁਲ੍ਹਾ ਹੱਥ ਫੈਲਾ ਕੇ, ਲੋਕਾਂ ਨੂੰ 'ਸਾਧਾਂ ਦੇ ਚਮਤਕਾਰ' ਵਿਖਾਂਦੇ ਹੋਏ ਨਜ਼ਰ ਆਉਂਦੇ ਹਨ--ਹਾਲਾਂਕਿ ਸੱਚ ਇਹੀ ਹੈ ਕਿ 58 ਸਾਲ ਦੀ ਉਮਰ ਤੋਂ ਬਾਅਦ,

ਆਪ ਨੇ ਇਕ ਦਿਨ ਲਈ ਵੀ ਚੋਲਾ ਨਹੀਂ ਸੀ ਪਾਇਆ ਤੇ ਨਾ ਹੀ ਮਾਲਾ ਫੜੀ ਸੀ। ਕਿਸਾਨ ਦਾ ਜੀਵਨ ਜੀਅ ਕੇ, ਹੱਕ ਹਲਾਲ ਦੀ ਰੋਟੀ ਕਮਾਉਣ ਵਾਲੇ ਇਨਕਲਾਬੀ ਬਾਬੇ ਨਾਨਕ ਬਾਰੇ ਇਹ ਤੱਥ ਸੱਭ ਨੂੰ ਪਤਾ ਹੋਣ ਦੇ ਬਾਵਜੂਦ, ਆਪ ਦੀਆਂ ਸਾਰੀਆਂ ਤਸਵੀਰਾਂ ਇਕ 'ਸਾਧ' ਵਾਲੀਆਂ ਹੀ, ਜਾਣ-ਬੁੱਝ ਕੇ ਪ੍ਰਚਲਤ ਕੀਤੀਆਂ ਗਈਆਂ ਹਨ ਹਾਲਾਂਕਿ ਆਪ ਨੇ ਖ਼ੁਦ ਵੀ ਤੇ ਭਾਈ ਗੁਰਦਾਸ ਨੇ ਵੀ ਆਪ ਦੇ ਸਾਧ ਰੂਪ ਨੂੰ 'ਭੇਖ' ਦਸਿਆ ਸੀ (ਤਾਕਿ ਆਪ ਧਰਮ-ਕੇਂਦਰਾਂ ਵਿਚ ਬੈਠੇ ਭੇਖੀਆਂ ਨੂੰ ਮਿਲ ਸਕਣ) ਤੇ ਕਰਤਾਰਪੁਰ ਵਿਚ ਵੜਦਿਆਂ ਹੀ, ਇਸ ਭੇਖ ਨੂੰ ਤਿਆਗ ਸੁਟਿਆ ਸੀ।

ਭਾਈ ਮਰਦਾਨਾ ਤਾਂ ਬਾਬਾ ਜੀ ਦੇ ਪਿੰਡ ਦਾ ਰਬਾਬੀ ਸੀ ਜਿਸ ਨੂੰ ਆਪ ਨੇ ਸਾਥੀ ਵਜੋਂ, ਉਦਾਸੀਆਂ ਸਮੇਂ, ਅਪਣੇ ਨਾਲ ਰਖਿਆ। ਪਰ ਉਪ੍ਰੋਕਤ ਕਿਸਮ ਦੇ ਲੋਕਾਂ ਨੇ ਬਾਬੇ ਨਾਨਕ ਦੀਆਂ 'ਸਾਧਾਂ' ਵਰਗੀਆਂ ਨਕਲੀ ਤਸਵੀਰਾਂ ਤਿਆਰ ਕਰਨ ਵੇਲੇ, ਨਾਲ ਇਕ 'ਭਾਈ ਬਾਲਾ' ਵੀ ਉੁਨ੍ਹਾਂ ਤਸਵੀਰਾਂ ਵਿਚ ਬਿਠਾ ਦਿਤਾ ਹਾਲਾਂਕਿ ਬਾਅਦ ਦੀ ਇਤਿਹਾਸਕ ਖੋਜ ਨੇ ਸਾਬਤ ਕੀਤਾ ਕਿ ਬਾਲਾ ਨਾਂ ਦਾ ਕੋਈ ਵਿਅਕਤੀ ਤਾਂ ਪੈਦਾ ਹੀ ਨਹੀਂ ਸੀ ਹੋਇਆ ਤੇ ਨਾ ਬਾਬੇ ਨਾਨਕ ਦੇ ਜੀਵਨ ਵਿਚ ਅਜਿਹਾ ਕੋਈ ਵਿਅਕਤੀ ਆਇਆ ਹੀ ਸੀ।

ਆਉ, ਕਰਤਾਰਪੁਰ ਚਲੀਏ। ਇਸ ਗੱਲ ਦਾ ਕੋਈ ਫ਼ਿਕਰ ਨਾ ਕਰੋ ਕਿ ਕਰਤਾਰਪੁਰ ਇਸ ਵੇਲੇ ਪਾਕਿਸਤਾਨ ਵਿਚ ਹੈ। ਬਾਬੇ ਨਾਨਕ ਨੇ ਉਥੇ, ਜ਼ਿੰਦਗੀ ਦੇ ਆਖ਼ਰੀ 14 ਸਾਲ ਬਿਤਾਏ ਸਨ ਤੇ ਆਪ ਨੇ ਇਹ ਦਿਨ ਇਕ ਗੱਦੀ ਉਪਰ ਬੈਠ ਕੇ, ਲੋਕਾਂ ਨੂੰ, ਸਾਧਾਂ ਵਾਂਗ, ਵਰ ਸਰਾਪ ਦੇਂਦਿਆਂ ਨਹੀਂ ਸਨ ਬਿਤਾਏ ਸਗੋਂ 'ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ' ਦੇ ਅਪਣੇ ਅਸੂਲਾਂ ਨੂੰ ਅਮਲੀ ਰੂਪ ਦੇਂਦਿਆਂ ਬਿਤਾਏ ਸਨ। ਆਪ ਨੇ ਇਕ ਦਿਨ ਲਈ ਵੀ, ਲੋਕਾਂ ਵਲੋਂ ਦਿਤੀ ਮਾਇਆ ਜਾਂ ਭੋਜਨ ਨਾਲ ਜੀਵਨ ਨਿਰਬਾਹ ਨਹੀਂ ਸੀ ਕੀਤਾ ਸਗੋਂ ਆਪ ਹਰ ਰੋਜ਼ ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਕਿਰਤ-ਕਮਾਈ ਦੀ ਰੋਟੀ ਛਕਿਆ ਕਰਦੇ ਸਨ।

ਅੱਜ ਵੀ ਕੋਈ ਜਾ ਕੇ ਲੱਭਣ ਦੀ ਕੋਸ਼ਿਸ਼ ਕਰੇ ਤਾਂ ਬਾਬੇ ਨਾਨਕ ਦੇ ਮੁੜ੍ਹਕੇ ਦੀ ਖ਼ੁਸ਼ਬੋ ਨੂੰ, ਉਥੋਂ ਦੇ ਖੇਤਾਂ ਵਿਚ ਲੱਭ ਸਕਦਾ ਹੈ ਤੇ ਬਾਬੇ ਨਾਨਕ ਦੀ ਕੋਈ ਨਾ ਕੋਈ ਅਸਲ ਯਾਦਗਾਰ, ਕਿਸੇ ਸ਼ਰਧਾਲੂ ਦੇ ਘਰੋਂ ਵੀ ਲੱਭ ਹੀ ਲਵੇਗਾ। ਮੈਨੂੰ ਤਾਂ ਇਹ ਵੀ ਦਸਿਆ ਗਿਆ ਹੈ ਕਿ ਬਾਬੇ ਨਾਨਕ ਦੀ ਹੱਥ ਲਿਖਤ 'ਪੋਥੀ' ਜੋ ਆਪ ਹਰ ਸਮੇਂ ਅਪਣੀ ਕੱਛ ਵਿਚ ਚੁੱਕੀ ਫਿਰਦੇ ਸਨ (ਆਸਾ ਹਥ ਕਿਤਾਬ ਕੱਛ), ਉਸ ਦੇ ਉਤਾਰੇ ਵੀ ਉਥੇ ਕੁੱਝ ਭਲੇ ਲੋਕਾਂ ਕੋਲ ਮੌਜੂਦ ਹਨ। ਇਹ  ਉਤਾਰੇ ਬਿਰਧ ਬੀੜਾਂ ਦਾ ਸਸਕਾਰ ਕਰਨ ਵਾਲਿਆਂ ਦੀ ਨਜ਼ਰ ਤੋਂ ਬਚੇ ਕਿਵੇਂ ਰਹਿ ਗਏ, ਇਸ ਦਾ ਭੇਤ ਉਦੋਂ ਹੀ ਖੁਲ੍ਹੇਗਾ ਜਦੋਂ ਇਹ ਪ੍ਰਗਟ ਹੋ ਕੇ ਸਾਡੇ ਸਾਹਮਣੇ ਆ ਗਏ।

ਖ਼ੈਰ, ਇਸ ਵੇਲੇ ਜਿਹੜਾ ਲਿਖਤੀ ਇਤਿਹਾਸ ਉਪਲਭਦ ਹੈ ਤੇ ਜਿਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ, ਉਹ ਇਹ ਹੈ ਕਿ ਬਾਬਾ ਨਾਨਕ, ਸਾਧ ਬਣਨ ਲਈ ਧਾਰੇ ਜਾਂਦੇ ਭੇਖ ਦੇ ਸਖ਼ਤ ਵਿਰੋਧੀ ਸਨ। ਉਦਾਸੀਆਂ (ਅਸਲ ਵਿਚ ਯਾਤਰਾਵਾਂ) ਖ਼ਤਮ ਕਰਨ ਮਗਰੋਂ, ਉੁਨ੍ਹਾਂ ਨੇ ਅਪਣਾ ਭੇਖ (ਚੋਲਾ) ਵਗਾਹ ਮਾਰਿਆ ਸੀ ਤੇ ਉਸ ਮਗਰੋਂ ਉੁਨ੍ਹਾਂ ਨੇ ਬਾਕੀ ਦਾ ਜੀਵਨ, ਇਕ ਸਾਧਾਰਣ ਮਨੁੱਖ ਵਾਲੇ ਕਪੜੇ ਪਾ ਕੇ ਹੀ, ਖੇਤੀ ਕੀਤੀ, ਅਸਲ ਧਰਮ ਦਾ ਪ੍ਰਚਾਰ ਕੀਤਾ ਤੇ ਵੰਡ ਕੇ ਛਕਣ ਦੀ ਜੀਵਨ ਜਾਚ ਦੱਸੀ।

ਅਪਣੇ ਪੁੱਤਰਾਂ ਨੂੰ ਉੁਨ੍ਹਾਂ ਨੇ ਜਦੋਂ ਖੇਤਾਂ ਵਿਚ ਚਲ ਕੇ ਹੱਲ ਵਾਹੁਣ ਲਈ ਕਿਹਾ ਤਾਂ ਉੁਨ੍ਹਾਂ ਦਾ ਜਵਾਬ ਸੀ ਕਿ ਉਹ ਕਿਸਾਨ ਦੇ ਪੁੱਤਰ ਨਹੀਂ ਹਨ ਸਗੋਂ ਨਾਨਕ ਦੇ ਪੁੱਤਰ ਹਨ ਜਿਸ ਨੂੰ ਹਿੰਦੂ, ਅਪਣਾ ਗੁਰੂ ਤੇ ਮੁਸਲਮਾਨ ਅਪਣਾ ਪੀਰ ਸਮਝਦੇ ਸਨ, ਇਸ ਲਈ ਉੁਨ੍ਹਾਂ ਨੂੰ ਹੱਲ ਵਾਹੁਣ ਦੀ ਕੋਈ ਲੋੜ ਨਹੀਂ ਤੇ ਉਹ ਤਾਂ ਗੱਦੀ ਲਗਾ ਕੇ ਜਿਥੇ ਵੀ ਬੈਠ ਜਾਣਗੇ, ਉੁਨ੍ਹਾਂ ਅੱਗੇ ਮਨ-ਇੱਛਤ ਭੋਜਨਾਂ ਦੇ ਢੇਰ ਲੱਗ ਜਾਣਗੇ। ਬਾਬਾ ਨਾਨਕ ਨੇ ਕਿਹਾ ਕਿ ਉਹ ਲੋਕਾਂ ਦਾ ਦਿਤਾ ਹੋਇਆ ਭੋਜਨ ਖਾਣ ਵਿਚ ਯਕੀਨ ਨਹੀਂ ਰਖਦੇ ਤੇ ਹੱਲ ਵਾਹ ਕੇ ਹੀ ਅਪਣੀ ਰੋਟੀ ਕਮਾਉਣਗੇ।

ਆਪ ਨੇ ਦਸਿਆ ਕਿ ਉਦਾਸੀਆਂ ਸਮੇਂ ਆਪ ਨੇ ਸਾਧੂਆਂ ਵਾਲਾ ਭੇਖ ਇਸ ਲਈ ਧਾਰਨ ਕੀਤਾ ਸੀ ਤਾਕਿ ਸਾਰੇ ਧਰਮ-ਕੇਂਦਰਾਂ ਦੇ ਮੁਖੀਆਂ ਨੂੰ ਮਿਲ ਕੇ, ਉੁਨ੍ਹਾਂ ਨਾਲ ਵਿਚਾਰ-ਚਰਚਾ ਕਰ ਸਕਣ ਤੇ ਉੁਨ੍ਹਾਂ ਨੂੰ ਸਮਝਾ ਸਕਣ ਕਿ ਅਸਲ ਧਰਮ ਕੀ ਹੈ। ਜੇ ਉਹ ਸਾਦੇ ਕਪੜਿਆਂ ਵਿਚ ਉਥੇ ਜਾਂਦੇ ਤਾਂ ਉੁਨ੍ਹਾਂ ਨੇ ਬਿਲਕੁਲ ਨਹੀਂ ਸੀ ਮਿਲਣਾ। ਉਦਾਸੀਆਂ ਦੌਰਾਨ ਵੀ ਆਪ, ਅਪਣੇ ਖ਼ਰਚੇ ਦਾ ਪ੍ਰਬੰਧ, ਦਸਾਂ ਨਹੁੰਆਂ ਦੀ ਕੋਈ ਕਿਰਤ ਕਰ ਕੇ ਹੀ ਕਰਿਆ ਕਰਦੇ ਸਨ ਤੇ ਮੁਫ਼ਤ ਦਾ ਮਾਲ ਨਹੀਂ ਸਨ ਲੈਂਦੇ।

ਪਰ ਹੁਣ ਜਦ ਰਹਿਣਾ ਕਰਤਾਰਪੁਰ ਵਿਚ ਹੀ ਸੀ ਤਾਂ ਆਪ ਦਾ ਨਿਰਣਾ ਸੀ ਕਿ ਨਾ ਭੇਖ ਹੀ ਧਾਰਨ ਕੀਤਾ ਜਾਵੇਗਾ ਤੇ ਨਾ ਹੀ ਮੁਫ਼ਤ ਦਾ ਮਾਲ ਛਕਣ ਬਾਰੇ ਕੋਈ ਗੱਲ ਸੋਚੀ  ਹੀ ਜਾਏਗੀ। ਉਸ ਤੋਂ ਬਾਅਦ, ਬਾਬਾ ਨਾਨਕ ਜੀ, ਹਰ ਰੋਜ਼ ਆਮ, ਸਾਧਾਰਣ ਕਪੜੇ ਪਾ ਕੇ, ਸਵੇਰੇ ਖੇਤਾਂ ਵਿਚ ਜਾਂਦੇ ਸਨ। ਸਖ਼ਤ ਮਿਹਨਤ ਕਰ ਕੇ, ਕਿਰਤ ਦੀ ਕਮਾਈ ਕਰਦੇ ਤੇ ਇਸ ਨੂੰ ਗ਼ਰੀਬਾਂ ਨਾਲ ਵੰਡ ਕੇ ਛਕਦੇ। ਸ਼ਾਮ ਨੂੰ ਵਾਪਸ ਪਰਤਦੇ ਤਾਂ ਨਾਮ-ਚਰਚਾ ਕਰਨ ਵਾਲੇ ਹਿੰਦੂ, ਮੁਸਲਮਾਨ ਤੇ ਸਿੱਖ, ਉੁਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ।

ਮਿੱਟੀ ਨਾਲ ਲਿਬੜੇ ਪੈਰ ਧੋ ਕੇ ਆਪ ਸਾਰਿਆਂ ਨਾਲ ਬੈਠ ਕੇ, ਨਾਮ ਦੀ ਚਰਚਾ ਕਰਦੇ ਤੇ ਉੁਨ੍ਹਾਂ ਨੂੰ 'ਨਾਮ ਅੰਮ੍ਰਿਤ' ਪਿਲਾਉਂਦੇ। ਭਾਈ ਗੁਰਦਾਸ ਦੇ ਇਸ ਕਥਨ ਨੂੰ ਵੇਖੋ : ਚਰਨ ਧੋਇ ਰਹਿਰਾਸ ਕਰ ਗੁਰਸਿਖਾਂ ਅਮ੍ਰਿਤ ਪੀਲਾਇਆ। ਇਸ ਦਾ ਸਾਦਾ ਜਿਹਾ ਮਤਲਬ ਇਹ ਹੈ ਕਿ ਖੇਤਾਂ ਵਿਚੋਂ ਵਾਪਸੀ ਤੇ ਆਪ ਦੇ ਚਰਨ ਕਿਉਂਕਿ ਮਿੱਟੀ ਨਾਲ ਲਿਬੜੇ ਹੋਏ ਹੁੰਦੇ ਸਨ, ਇਸ ਲਈ ਆਪ ਚਰਨ ਧੋ ਕੇ, …