ਕੁਰਸੀ ਵਾਲੇ ਕੀੜੇ : ਕੁਰਸੀ ਵਾਲੇ ਕੀੜੇ ਜਦੋਂ ਜ਼ਹਿਨ ’ਚ ਜਾਂਦੇ ਵੜ ਭਾਈ, ਲੈ ਕੇ ਟਿਕਟ ਫਿਰ ਲੱਖਾਂ ਦੀ ਚੋਣਾਂ ’ਚ ਜਾਂਦੇ ਖੜ ਭਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵੱਡੇ-ਵੱਡੇ ਦਿੰਦੇ ਭਾਸ਼ਣ ਸਟੇਜਾਂ ਉੱਤੇ ਚੜ੍ਹ ਭਾਈ, ਕਿਹੜੇ ਬੰਦੇ ਨੂੰ ਕਿੱਦਾਂ ਲੁਟਣੈਂ ਲੈਂਦੇ ਚਿਹਰਾ ਪੜ੍ਹ ਭਾਈ...

poem

 

ਕੁਰਸੀ ਵਾਲੇ ਕੀੜੇ ਜਦੋਂ ਜ਼ਹਿਨ ’ਚ ਜਾਂਦੇ ਵੜ ਭਾਈ,
    ਲੈ ਕੇ ਟਿਕਟ ਫਿਰ ਲੱਖਾਂ ਦੀ ਚੋਣਾਂ ’ਚ ਜਾਂਦੇ ਖੜ ਭਾਈ।
ਵੱਡੇ-ਵੱਡੇ ਦਿੰਦੇ ਭਾਸ਼ਣ ਸਟੇਜਾਂ ਉੱਤੇ ਚੜ੍ਹ ਭਾਈ,
    ਕਿਹੜੇ ਬੰਦੇ ਨੂੰ ਕਿੱਦਾਂ ਲੁਟਣੈਂ ਲੈਂਦੇ ਚਿਹਰਾ ਪੜ੍ਹ ਭਾਈ।
ਦਰਾਂ ਮੂਹਰੇ ਜੇ ਲਾਈਏ ਧਰਨੇ ਗੁੱਸੇ ਵਿਚ ਜਾਂਦੇ ਰੜ੍ਹ ਭਾਈ,
    ਰਲ ਕੇ ਇਹ ਲੁੱਟਣ ਖ਼ਜ਼ਾਨੇ, ਵੰਡਣ ਲੱਗੇ ਪੈਂਦੇ ਲੜ ਭਾਈ।
ਕੈਸੀ ਹੈ ਇਹ ਕਾਵਾਂਰੌਲੀ ਗੱਲ ਦਿੰਦੇ ਝੂਠੀ ਮੜ੍ਹ ਭਾਈ।
    ਤਕੜੇ ਹੋ ਕੇ ਲੋਟੂਆਂ ਦੀ ਹੁਣ ਪੁਟੀਏ ਦੀਪ ਆਪਾਂ ਜੜ੍ਹ ਭਾਈ।
ਐਸੇ ਯੋਧੇ ਵਿਰਲੇ ਹੁੰਦੇ ਜ਼ੁਲਮਾਂ ਅੱਗੇ ਜਾਣ ਜੋ ਅੜ ਭਾਈ।
    ਨਿਰਪੱਖ ਨਿਡਰ ਜੋ ਛਪੇ ਰੋਜ਼ਾਨਾ ਸਪੋਕਸਮੈਨ ਲੈ ਪੜ੍ਹ ਭਾਈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ। ਮੋ : 98776-54596