ਕਲਮ ਦੀ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੁਣਿਆ ਹੈ ਬਹੁਤ ਤਾਕਤ ਹੁੰਦੀ ਹੈ, ਕਲਮ ਵਿਚ,

Image: For representation purpose only.

 

ਸੁਣਿਆ ਹੈ ਬਹੁਤ ਤਾਕਤ ਹੁੰਦੀ ਹੈ, ਕਲਮ ਵਿਚ,
    ਇਨਕਲਾਬ ਲਿਆ ਸਕਦੀ ਹੈ।
ਜੇਕਰ ਅੱਖਰਾਂ ਵਿਚ, ਜਜ਼ਬਾਤੀ ਸ਼ਿਆਹੀ ਭਰੀ ਹੋਵੇ
    ਯੁਗ ਪਲਟਾ ਸਕਦੀ ਹੈ, ਨਵੇਂ ਸਿਰਨਾਵੇਂ ਸਿਰਜ ਕੇ,
ਰਾਜਿਆਂ ਨੂੰ ਕੰਬਣ ਲਾ ਸਕਦੀ ਹੈ ਕਲਮ
    ਬਹੁਤ ਰਸਤੇ ਨਿਕਲਦੇ ਹਨ, ਇਸ ਕਲਮ ਦੀ ਨੋਕ ਵਿਚੋਂ,
ਮੁਸਾਫ਼ਰਾਂ ਨੂੰ ਸਹੀ ਤੇ ਗ਼ਲਤ ਰਾਹੇ, ਪਾ ਸਕਦੀ ਹੈ ਇਹ ਕਲਮ
    ਸਮੁੰਦਰਾਂ ਤੋਂ ਪਾਰ ਵਸਦੇ ਮਹਿਰਮ ਨੂੰ,
ਦਿਲ ਦਾ ਹਾਲ ਸੁਣਾ ਸਕਦੀ ਹੈ ਇਹ ਕਲਮ,
    ਸੂਰਜਾਂ ਦੀ ਦੂਰੀ ਜੇਡੇ ਲੰਬੇ ਪੈਂਡੇ
ਮੁਕਾ ਸਕਦੀ ਹੈ ਇਹ ਕਲਮ
    ਜੇ ਇਹ ਚਲਦੀ ਹੈ ਕਲਮ,
ਸੱਚ ਦੇ ਵਰਕਿਆਂ ਤੇ,
    ਧੁਰ ਅੰਦਰ ਤਕ ਹਿਲਾ ਸਕਦੀ ਹੈ, ਇਹ ਕਲਮ
ਯਾਦ ਰੱਖੀ ਜੇ ਤੂੰ ਹੱਥ, ਚੁੱਕੀ ਹੈ ਇਹ ਕਲਮ,
    ਬੜੀ ਤਾਕਤ ਹੈ ਇਸ ਵਿਚ,
ਨਾ ਫਿਰ ਰੋਕਿਆ ਰੁਕੀ ਹੈ ਇਹ ਕਲਮ।
-ਅਵਤਾਰ ਸਿੰਘ ਸੌਜਾ, ਪਿੰਡ ਸੌਜਾ। 9878429005