“ਅਕਾਲ ਤਖਤ 'ਤੇ ਜੂਠੇ ਬੰਦੇ ਕਾਬਜ਼ ਹੋਏ", ਇੰਟਰਵਿਊ ਦੌਰਾਨ ਫਰੋਲੇ ਵੱਡੇ ਵੱਡੇ ਵਿਦਵਾਨਾਂ ਦੇ ਪੋਤੜੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਢੱਡਰੀਆਂਵਾਲੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ

Photo

ਚੰਡੀਗੜ੍ਹ: 550 ਸਾਲ ਪਹਿਲਾਂ ਬਾਬਾ ਨਾਨਕ ਇਕ ਕ੍ਰਾਂਤੀ ਲੈ ਕੇ ਆਏ ਸਨ ਤੇ ਇਕ ਅਜਿਹਾ ਫਲਸਫਾ ਲੈ ਕੇ ਆਏ ਸਨ, ਜਿਸ ਨੇ ਮਨੁੱਖ ਨੂੰ ਅਜ਼ਾਦ ਕਰ ਦਿੱਤਾ ਸੀ। ਪਰ 550 ਸਾਲਾਂ ‘ਚ ਇਸ ਕ੍ਰਾਂਤੀ ਵਿਚ ਏਨੀਆਂ ਮਿਲਾਵਟਾਂ ਆ ਗਈਆਂ ਹਨ ਕਿ ਜਦ ਵੀ ਕੋਈ ਬਾਬੇ ਨਾਨਕ ਦੇ ਸਿਧਾਂਤ ਵੱਲ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪੰਥ ਦਾ ਜਾਂ ਸਿੱਖੀ ਦਾ ਵੈਰੀ ਕਹਿ ਦਿੱਤਾ ਜਾਂਦਾ ਹੈ।

ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਵਾਲੇ ਦੇ ਨਾਲ ਖ਼ਾਸ ਗੱਲਬਾਤ ਕੀਤੀ ਗਈ। ਭਾਈ ਰਣਜੀਤ ਸਿੰਘ ਨੇ ਬਾਬੇ ਨਾਨਕ ਅਤੇ ਸਾਰੇ ਗੁਰੂਆਂ ਦੀ ਬਾਣੀ ਨਾਲ ਜੁੜਨ ਦੀ ਜੋ ਕੋਸ਼ਿਸ਼ ਕੀਤੀ ਹੈ, ਉਸ ਨਾਲ ਉਹ ਘਿਰੇ ਹੋਏ ਹਨ। ਅੱਜ ਉਹਨਾਂ ਨੂੰ ਸਾਰੇ ਛੱਡ ਗਏ ਹਨ ਪਰ ਸੰਗਤ ਉਹਨਾਂ ਦੇ ਨਾਲ ਖੜ੍ਹੀ ਹੋਈ ਹੈ।

ਸਵਾਲ-ਭਾਈ ਸਾਹਿਬ ਅੱਜ ਤੁਸੀਂ ਜੋ ਇੰਨੀ ਵੱਡੀ ਚੁਣੌਤੀ ਦਿੱਤੀ ਹੈ, ਤੁਸੀਂ ਸਭ ਨੂੰ ਸੰਵਾਦ ਲਈ ਬੁਲਾਇਆ ਹੈ, ਤੁਸੀ ਸਭ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰੋ। ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੀ ਇਸ ਚਣੌਤੀ ਨੂੰ ਕੋਈ ਕਬੂਲ ਕਰੇਗਾ।

ਜਵਾਬ-ਮੈਂ ਤਾਂ ਕੋਸ਼ਿਸ਼ ਕਰ ਸਕਦਾ ਹਾਂ ਕਿਉਂਕਿ ਲੰਬੇ ਸਮੇਂ ਤੋਂ ਇਹ ਕਹਿ ਰਹੇ ਹਨ ਕਿ ਇਹ ਗੱਲ ਨਹੀਂ ਕਰਦਾ, ਸਵਾਲਾਂ ਤੋਂ ਭੱਜਦਾ ਹੈ। ਅਕਾਲ ਤਖ਼ਤ ਸਾਹਿਬ ਨਾ ਜਾਣ ਦਾ ਕਾਰਨ ਤਾਂ ਮੈਂ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਮੈਨੂੰ ਉੱਥੇ ਇਨਸਾਫ਼ ਨਹੀਂ ਨਜ਼ਰ ਆਉਂਦਾ। ਉੱਥੇ ਵੱਡੀਆਂ ਧਿਰਾਂ ਦੇ ਪੱਖ ਪੂਰੇ ਜਾਂਦੇ ਹਨ।

ਅਕਾਲ ਤਖ਼ਤ ਸਾਹਿਬ ਦਾ ਢਾਂਚਾ ਕਰਪਟ ਹੋ ਗਿਆ ਹੈ ਤੇ ਉੱਥੇ ਸਿਫ਼ਾਰਸ਼ਾਂ ਵੀ ਚੱਲਦੀਆਂ ਹਨ। ਸੱਚ ਦੇ ਤਖ਼ਤ ‘ਤੇ ਝੂਠੇ ਬੰਦੇ ਕਾਬਜ ਹੋਏ ਹਨ। ਇਸ ਕਰਕੇ ਮੈਂ ਉੱਥੇ ਨਹੀਂ ਸੀ ਜਾਂਦਾ ਪਰ ਸੰਵਾਦ ਵਿਚ ਮੈਨੂੰ ਇਹ ਲੱਗਦਾ ਸੀ ਕਿ ਮੈਂ ਇਕ ਜਗ੍ਹਾ ਬੈਠਾਂਗਾ ਤਾਂ ਦੂਜਾ ਧੜਾ ਕਹੇਗਾ ਕਿ ਮੇਰੇ ਸਵਾਲਾਂ ਦੇ ਵੀ ਜਵਾਬ ਦਿਓ। ਇਸ ਕਰਕੇ ਮੈਂ ਟਲਦਾ ਸੀ। ਪਰ ਹੁਣ ਮੈਂ ਪ੍ਰੋਗਰਾਮ ਬੰਦ ਕਰ ਦਿੱਤੇ ਤੇ ਮੈਂ ਵਿਹਲਾ ਹਾਂ। ਮੈਂ ਇਹਨਾਂ ਨੂੰ ਕਿਹਾ ਸੀ ਕਿ ਜੇ ਮੈਂ ਵਿਹਲਾ ਹੋ ਗਿਆ ਤਾਂ ਮੈਂ ਤੁਹਾਨੂੰ ਵਿਹਲਾ ਨਹੀਂ ਰਹਿਣ ਦੇਣਾ।

ਮੈਂ ਸਾਰੀ ਦੁਨੀਆ ਸਾਹਮਣੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿਹਾ ਕਿ ਤੁਸੀਂ ਆਓ ਤੇ ਅਜਿਹੇ ਚੈਨਲ ‘ਤੇ ਬੈਠ ਕੇ ਗੱਲ ਕਰੋ, ਜਿਹੜਾ ਘਰ-ਘਰ ਚੱਲਦਾ ਹੋਵੇ। ਤੇ ਉੱਥੇ ਮੇਰੀਆਂ ਅੱਜ ਤੱਕ ਦੀਆਂ ਸਾਰੀਆਂ ਗਲਤੀਆਂ ਦੱਸੋ। ਮੈਨੂੰ ਸਵਾਲ ਪੁੱਛੋ। ਕਿ ਮੈਂ ਗੁਰੂਆਂ ਬਾਰੇ ਕੀ ਗਲਤ ਬੋਲਿਆ ਹੈ ਤੇ ਮੈਂ ਗੁਰਬਾਣੀ ਬਾਰੇ ਕੀ ਗਲਤ ਬੋਲਿਆ ਹੈ। ਕੁਝ ਸਮਾਂ ਮੈਨੂੰ ਵੀ ਦਿਓ ਮੈਂ ਤੁਹਾਨੂੰ ਵੀ ਕੁਝ ਸਿਸਟਮ ਬਾਰੇ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਉਹ ਆਉਣ ਤੇ ਮੇਰੇ ਸਵਾਲਾਂ ਦੇ ਜਵਾਬ ਦੇਣ।

ਸਵਾਲ-ਤੁਸੀਂ ਇਕ ਗੱਲ਼ ਕਹੀ ਕਿ ਧੜੇ ਬਹੁਤ ਹੋ ਗਏ ਹਨ ਤੇ ਤੁਸੀਂ ਜਿਸ ਕਿਤਾਬ ‘ਤੇ ਸਵਾਲ ਚੁੱਕ ਰਹੇ ਹੋ, ਇਸ ਤੋਂ ਕੁਝ ਸਾਲ ਪਹਿਲਾਂ ਕਾਲਾ ਅਫ਼ਗਾਨਾ ਜੀ ਨੇ ਦਸਮ ਗ੍ਰੰਥ ‘ਤੇ ਸਵਾਲ ਚੁੱਕੇ ਸਨ ਪਰ ਜਦੋਂ ਸਪੋਕਸਮੈਨ ਨੇ ਉਹਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਕਾਲਾ ਅਫ਼ਗਾਨਾ ਦੇ ਨਾਲ-ਨਾਲ ਰੋਜ਼ਾਨਾ ਸਪੋਕਸਮੈਨ ਦੇ ਜੋਗਿੰਦਰ ਸਿੰਘ ਨੂੰ ਵੀ ਪੰਥ ‘ਚੋਂ ਛੇਕ ਦਿੱਤਾ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਛੇਕਿਆ। ਪਰ ਜਦੋਂ ਇਸ ਤਰ੍ਹਾਂ ਕਿਸੇ ਨੂੰ ਛੇਕਿਆ ਜਾਂਦਾ ਹੈ ਤਾਂ ਉਹ ਕੱਲਾ ਹੋ ਜਾਂਦਾ ਹੈ। ਅੱਜ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਸਾਡੇ ਵਿਚ ਪੰਥਕ ਏਕਤਾ ਘੱਟ ਹੋ ਗਈ ਹੈ?

ਜਵਾਬ- ਇਹ ਤਾਂ ਠੀਕ ਹੈ ਕਿ ਜਦੋਂ ਕੋਈ ਪੂਜਾਰੀ ਦਾ ਸ਼ਿਕਾਰ ਹੁੰਦਾ ਹੈ, ਪੂਜਾਰੀ ਹੱਥੋਂ ਬਦਨਾਮ ਹੁੰਦਾ ਹੈ ਜਾਂ ਪੁਜਾਰੀ ਹੱਥੋਂ ਮਾਰਿਆ ਜਾਂਦਾ ਹੈ ਤਾਂ ਉਸ ਸਮੇਂ ਸਾਰਿਆਂ ਨੂੰ ਚਾਹੀਦਾ ਹੈ ਕਿ ਇਕੱਠੇ ਹੋਣ। ਉਸ ਸਮੇਂ ਅਤੇ ਅੱਜ ਦੇ ਸਮੇਂ ਵਿਚ ਫਰਕ ਹੈ, ਜਿਹੜੀ ਗੱਲ ਉਸ ਵੇਲੇ ਹੋਈ ਹੈ ਉਹ ਪੜ੍ਹੇ ਲਿਖੇ ਲੋਕਾਂ ਤੱਕ ਗਈ ਸੀ। ਹੁਣ ਸਮੱਸਿਆ ਇਸ ਲਈ ਆ ਰਹੀ ਹੈ ਕਿ ਜਿਹੜੀ ਗੱਲ ਮੈਂ ਕੀਤੀ ਹੈ ਉਹ ਆਮ ਲੋਕਾਂ ਤੱਕ ਪਹੁੰਚ ਗਈ ਹੈ। ਇਸ ਵੇਲੇ ਲੱਗਦਾ ਹੈ ਕਿ ਕੁਝ ਕੁ ਬੰਦੇ ਨਾਲ ਖੜ੍ਹੇ ਹੋ ਸਕਦੇ ਹਨ।

ਸਵਾਲ-ਅੱਜ ਜਿਹੜੀ ਲੜਾਈ ਨੂੰ ਅਸੀਂ ਤਰਕਵਾਦੀ ਜਾਂ ਪ੍ਰਥਾਵਾਦੀ ਕਹਿ ਰਹੇ ਹਾਂ। ਪ੍ਰਥਾਵਾਦੀ ਨੂੰ ਅਸੀਂ ਅੰਧ ਵਿਸ਼ਵਾਸ ਦਾ ਇਕ ਮਖੌਟਾ ਪੁਆ ਦਿੱਤਾ ਹੈ। ਤੁਸੀਂ ਜਦੋਂ ਲੋਕਾਂ ਵਿਚ ਵਿਚਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਹੜੀਆਂ ਪ੍ਰਥਾਵਾਂ ਨੂੰ ਅਸੀਂ ਸਿੱਖ ਬੁਨਿਆਦ ਦਾ ਹਿੱਸਾ ਬਣਾ ਦਿੱਤਾ ਹੈ। ਉਹਨਾਂ ਦੀ ਬੁਨਿਆਦ ਹਿੱਲ ਸਕਦੀ ਹੈ।

ਜਵਾਬ- ਉਹੀ ਗੱਲ਼ ਹੈ ਕਿ ਗੁਰੂ ਸਾਹਿਬ ਦੀ ਸੋਚ ਇਕ ਪੂਜਾਰੀ ਦੀ ਸੋਚ ਹੈ। ਪੂਜਾਰੀਆਂ ਨੇ ਅਪਣੀਆਂ ਮਰਿਆਦਾਵਾਂ ਤੇ ਪ੍ਰਥਾ ਜਿਹੜੀ ਬਣਾਈ ਹੈ, ਉਹਨਾਂ ਨੇ ਇਹ ਕਿਹਾ ਕਿ ਇਹ ਗੁਰੂ ਸਾਹਿਬ ਦਾ ਹੁਕਮ ਹੈ। ਲੋਕਾਂ ਦੀ ਸ਼ਰਧਾ ਗੁਰੂ ਸਾਹਿਬ ‘ਤੇ ਹੈ ਨਾ ਕਿ ਪੁਜਾਰੀ ‘ਤੇ। ਉਹ ਇਹ ਮੰਨਦੇ ਹਨ ਕਿ ਜੋ ਅਸੀਂ ਕਰ ਰਹੇ ਹਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ। ਪਰ ਕਿਹਾ ਇਹਨਾਂ ਵਿਚੋਲਿਆਂ ਨੇ ਹੈ। ਪਰ ਹੁਣ ਲੋਕ ਥੋੜਾ ਸੁਚੇਤ ਹੋ ਰਹੇ ਹਨ ਤੇ ਉਹ ਪ੍ਰਥਾ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

ਸਵਾਲ- ਸਾਡੀ ਗੁਰਬਾਣੀ ਬੜੇ ਸਿੱਧੇ ਤਰੀਕੇ ਵਿਚ ਹਰ ਚੀਜ਼ ਸਮਝਾਉਂਦੀ ਹੈ, ਅੱਜ ਲੋਕ ਗੁਰਬਾਣੀ ਨੂੰ ਆਪ ਕਿਉਂ ਨਹੀਂ ਸਮਝਦੇ, ਉਹਨਾਂ ਨੂੰ ਪੁਜਾਰੀ ਦੀ ਲੋੜ ਕਿਉਂ ਪੈ ਰਹੀ ਹੈ।

ਜਵਾਬ- ਜਿਹੜੇ ਗੁਰਬਾਣੀ ਦੇ ਅਰਥ ਹਨ, ਸਭ ਤੋਂ ਵੱਡੀ ਗੱਲ ਹੈ ਕਿ ਗੁਰਬਾਣੀ ਦੇ ਨਾਲ ਆਪ ਜੁੜ ਜਾਣਗੇ ਤੇ ਗੁਰਬਾਣੀ ਪੜ੍ਹਨ ਲੱਗ ਜਾਣਗੇ। ਪਰ ਜਿਹੜੇ ਟੀਕੇ ਹਨ ਜਾਂ ਅਰਥ ਹਨ, ਉਸ ਵਿਚ ਸਾਰਾ ਸਿਸਟਮ ਤੁਹਾਨੂੰ ਆਪ ਉੱਥੇ ਖੜ੍ਹਾ ਕਰ ਦਿੰਦਾ ਹੈ। ਪਰ ਜਿਹਨਾਂ ਨੇ ਆਪ ਟੀਕੇ ਕੀਤੇ ਹੈ ਉਹ ਤੁਹਾਨੂੰ ਬਾਹਰ ਵਾਲੀਆਂ ਸ਼ਕਤੀਆਂ ਨਾਲ ਜੋੜ ਰਹੇ ਹਨ।

ਲੋਕ ਪ੍ਰੇਰਨਾ ਦੇਣ ਵਾਲਿਆਂ ਨੂੰ ਸੁਣਦੇ ਹਨ ਪਰ ਬਾਬੇ ਕਬੀਰ ਵਰਗਾ ਪ੍ਰੇਰਕ ਕੌਣ ਹੈ?, ਗੁਰੂ ਨਾਨਕ ਵਰਗਾ ਕੌਣ ਹੈ? ਸਾਨੂੰ ਅਪਣੀ ਫਿਲਾਸਫੀ ਆਪ ਘੜਨੀ ਪੈਣੀ ਹੈ ਕਿਉਂਕਿ ਜੋ ਅੱਜ ਫਿਲਾਸਫੀ ਹੈ ਜੋ ਅਰਥ ਹਨ ਉਹ ਸਾਨੂੰ ਬਾਕੀ ਧਰਮਾਂ ਦੇ ਢਾਂਚਿਆਂ ਵਾਂਗ ਉੱਥੇ ਹੀ ਲਿਜਾ ਕੇ ਖੜ੍ਹੇ ਕਰਨਗੇ। ਸਾਡਾ ਗੁਰਬਾਣੀ ਨੂੰ ਸਮਝਣ ਵਾਲਾ ਨਜ਼ਰੀਆ ਪ੍ਰੈਕਟੀਕਲ ਹੋਣਾ ਚਾਹੀਦਾ ਹੈ।

ਸਵਾਲ-ਹਰ ਕਿਸੇ ਦਾ ਇਕ ਨਜ਼ਰੀਆ ਹੁੰਦਾ ਹੈ। ਤੁਸੀਂ ਸੰਤ ਸਮਾਜ ਵਿਚੋਂ ਨਿਕਲ ਕੇ ਆਏ ਹੋ। 7 ਸਾਲ ਪਹਿਲਾਂ ਕੁਝ ਅਜਿਹਾ ਹੋਇਆ ਕਿ ਤੁਸੀਂ ਰਸਤਾ ਬਦਲ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਤੁਹਾਡੀਆਂ ਗੱਲਾਂ ਤੋਂ ਕਿਉਂ ਡਰ ਰਹੇ ਹਨ, ਤੁਹਾਡੇ ‘ਤੇ ਹਮਲੇ ਹੋ ਰਹੇ ਹਨ?

ਜਵਾਬ-ਉਹਨਾਂ ਨੂੰ ਲੱਗਦਾ ਹੈ ਕਿ ਇਸ ਨੂੰ ਲੋਕ ਸੁਣਦੇ ਹਨ, ਇਹ ਅਪਣੀ ਗੱਲ ਸੌਖੇ ਸ਼ਬਦਾਂ ਵਿਚ ਕਹਿ ਦਿੰਦਾ ਹੈ। ਪਿਛਲੇ ਪੰਜ ਸਾਲ ਤੋਂ ਮੈਂ ਕੋਈ ਕਿਤਾਬ ਵੀ ਨਹੀਂ ਪੜ੍ਹਦਾ। ਮੈਂ ਕੁਝ ਵੀ ਦੇਖਦਾ ਹਾਂ ਉਸ ਦੀਆਂ ਉਦਾਹਰਣਾਂ ਦੇ ਦਿੰਦਾ ਹਾਂ ਹਰ ਕਿਸੇ ਨੂੰ ਲੱਗਦਾ ਹੈ ਕਿ ਸਾਡੇ ਘਰ ਦੀਆਂ ਗੱਲਾਂ ਹੋ ਰਹੀਆਂ ਹਨ। ਸੋ ਇਸ ਗੱਲ ਦਾ ਉਹਨਾਂ ਨੂੰ ਡਰ ਹੈ ਕਿ ਲੋਕ ਇਸ ਨੂੰ ਸੁਣਦੇ ਹਨ। ਪਹਿਲਾਂ ਤਰਕ ਕਰੋ ਫਿਰ ਵਿਸ਼ਵਾਸ ਕਰੋ। ਜੇਕਰ ਮੈਨੂੰ ਸੁਣਨ ਵਾਲਾ ਕੋਈ ਇਕ ਵੀ ਬੰਦਾ ਇਹਨਾਂ ਅੱਗੇ ਜਾ ਕੇ ਬੈਠ ਜਾਵੇ ਤਾਂ ਇਹਨਾਂ ਦੀ ਕਥਾ ਹਿੱਲ ਜਾਂਦੀ ਹੈ।

ਸਵਾਲ - ਤੁਸੀਂ ਵੀਡੀਓ ਵਿਚ ਦੱਸਿਆ ਕਿ ਲੋਕ ਪ੍ਰਸ਼ਾਦ ਲੈਂਦੇ ਨੇ ਕਿ ਪੁੱਤਰ ਹੋ ਜਾਵੇਗ। ਤੁਹਾਡੇ ਨਾਲ ਵੀ ਕੁਝ ਅਜਿਹਾ ਹੋਇਆ?

ਜਵਾਬ- ਨਹੀਂ ਇੱਦਾਂ ਨਹੀਂ। ਨਾ ਮੈਂ ਪਾਠ ਰੱਖ ਕੇ ਲੜੀਆਂ ਲਾਈਆਂ। ਇਹ ਗੱਲਾਂ ਮੈਂ 20 ਸਾਲ ਪਹਿਲਾਂ ਸੁਣੀਆਂ ਸੀ ਪਰ ਅਜਿਹਾ ਕਦੀ ਨਹੀਂ ਕੀਤਾ। ਜਿਵੇਂ-ਜਿਵੇਂ ਮੈਨੂੰ ਸਮਝ ਲੱਗਦੀ ਗਈ ਮੈਂ ਬਦਲਦਾ ਗਿਆ।

ਸਵਾਲ-7 ਸਾਲ ਪਹਿਲਾਂ ਅਜਿਹਾ ਕੀ ਵਾਕਿਆ ਹੋਇਆ ਕਿ ਤੁਹਾਡੀ ਸੋਚ ਬਦਲ ਗਈ।

ਜਵਾਬ- ਉਸ ਸਮੇਂ ਸਾਡੇ ਇਕ ਬੰਦੇ ਦਾ ਰੌਲਾ ਪਿਆ ਸੀ ਕਿ ਉਸ ਦੇ ਕੇਸ ਕੱਟੇ ਗਏ। ਕਿ ਮੈਂ ਪੁਲਿਸ ਨੂੰ ਕਹਿ ਕੇ ਉਸ ਦੇ ਕੇਸ ਕਟਵਾ ਦਿੱਤੇ। ਕੁਝ ਵੈੱਬਸਾਈਟਾਂ ‘ਤੇ ਮੇਰੇ ਬਾਰੇ ਖ਼ਬਰਾਂ ਚੱਲਦੀਆਂ ਸੀ ਕਿ ਢੱਡਰੀਆਂ ਵਾਲਾ ਸਾਧ ਹੈ। ਉਸ ਨੇ ਕਿਸੇ ਦੇ ਕੇਸ ਕਟਾ ਦਿੱਤੇ। ਜਦੋਂ ਮੈਂ ਅਪਣੀਆਂ ਖ਼ਬਰਾਂ ਪੜ੍ਹਦਾ ਸੀ, ਉਹ ਬਿਲਕੁਲ ਮੇਰੇ ਉਲਟ ਸੀ। ਸੋ ਪੜ੍ਹਦਾ-ਪੜ੍ਹਦਾ ਮੈਂ ਬਦਲ ਗਿਆ। 5 ਜਾਂ 6 ਸਾਲ ਤੋਂ ਸਪੋਕਸਮੈਨ ਵੀ ਦੇਖਿਆ ਹੈ। ਜਿਵੇਂ ਰੋਜ਼ਾਨਾ ਸਪੋਕਸਮੈਨ ‘ਚ ਲੇਖ ਪੜ੍ਹਦਾ ਸੀ। ਨਿੱਜੀ ਡਾਇਰੀ ਦੇ ਪੰਨੇ ਪੜ੍ਹਦਾ ਸੀ ਤਾ ਦੇਖਿਆ ਕਿ ਅਪਣਾ ਵਿਰੋਧ ਸੀ, ਉੱਥੇ ਕੁਝ ਚੰਗਾ ਮਿਲਿਆ।

ਸਵਾਲ-ਤੁਸੀਂ ਕਹਿ ਰਹੇ ਸੀ ਕਿ ਪੁਜਾਰੀ ਨੂੰ ਚਸਕਾ ਪੈ ਜਾਂਦਾ ਹੈ, ਸੋ ਉਹ ਚਸਕਾ ਛੱਡਣਾ ਤੁਹਾਡੇ ਲਈ ਮੁਸ਼ਕਲ ਨਹੀਂ ਸੀ?

ਜਵਾਬ-ਮੈਨੂੰ ਲੋਕਾਂ ਨੇ ਬਾਬਾ ਛੱਡ ਕੇ ਪ੍ਰਚਾਰਕ ਸਵਿਕਾਰ ਕਰ ਲਿਆ। ਪਹਿਲਾਂ ਵੀ ਪਿਆਰ ਮਿਲਦਾ ਸੀ ਤੇ ਬਾਅਦ ਵਿਚ ਵੀ ਮਿਲਦਾ ਰਿਹਾ। ਇਸ ਕਰਕੇ ਬਹੁਤਾ ਫਰਕ ਨਹੀਂ ਪਿਆ।

ਸਵਾਲ- ਅੱਜ ਜਿਹੜਾ ਵਿਵਾਦ ਚੱਲ ਰਿਹਾ ਹੈ, ਕਿਤੇ ਨਾ ਕਿਤੇ ਇਸ ਕਾਰਨ ਤੁਹਾਡੀ ਤੇ ਧੂੰਮਾ ਦੀ ਲੜਾਈ ਵੀ ਮੰਨੀ ਜਾ ਰਹੀ ਹੈ। ਸੋ ਕੀ ਇਹ ਸਿਧਾਂਤਕ ਲੜਾਈ ਹੈ ਜਾਂ ਦੋ ਧੜਾਂ ਦੀ ਲੜਾਈ ਹੈ।

ਜਵਾਬ-ਅੱਜ ਮੀਡੀਏ ਵਿਚ ਫੈਲਾਇਆ ਜਾ ਰਿਹਾ ਹੈ ਕਿ ਢੱਡਰੀਆਂ ਵਾਲੇ ਦਾ ਵਿਵਾਦ ਛਿੜ ਰਿਹਾ ਹੈ, ਢੱਡਰੀਆਂ ਵਾਲਾ ਵਿਵਾਦ ਛੇੜ ਰਿਹਾ। ਕੀ ਛਬੀਲ ਲਗਾਉਣੀ ਵਿਵਾਦ ਨਹੀਂ ਸੀ? ਕੀ ਦਿਵਾਨ ਰੋਕਣੇ ਵਿਵਾਦ ਨਹੀਂ ਸੀ? ਗੁੰਡਾਗਰਦੀ ਕਰਨੀ ਵਿਵਾਦ ਨਹੀਂ ਪਰ ਗੁੰਡਿਆਂ ਨੂੰ ਗੁੰਡਾ ਕਹਿਣਾ ਵਿਵਾਦ ਹੈ।   ਇਹ ਕਾਰਨ ਇਹ ਹੈ ਕਿ ਡਰ ਲੱਗਦਾ ਉਹਨਾਂ ਨੂੰ ਕਿ ਜੇ ਅਸੀਂ ਇਕ ਧਿਰ ਨੂੰ ਟਾਰਗੇਟ ਕੀਤਾ, ਇਹ ਧਿਰ ਬਹੁਤ ਵੱਡੀ ਹੈ।

ਪੱਤਰਕਾਰ ਟਕਸਾਲ ਵਿਚ ਜਾਣ ਤੋਂ ਡਰਦੇ ਹਨ। ਉਹਨਾਂ ਦਾ ਕੀ ਪਤਾ ਕੀ ਬੋਲ ਦੇਣ। ਵੱਡੀਆਂ ਧਿਰਾਂ ਤੋਂ ਸਾਰੇ ਬੰਦੇ ਡਰਦੇ ਹਨ। ਇਕ ਹਮਲਾਵਰ ਧਿਰ ਹੈ ਤੇ ਇਕ ਪੀੜਤ ਧਿਰ ਹੈ। ਜਿਹੜੇ ਸਾਰੇ ਫਿਲਾਸਫਰ ਬਣ ਰਹੇ ਹਨ ਜੇਕਰ ਇਹਨਾਂ ‘ਚ ਜੁਅਰਤ ਹੋਵੇ, ਜਿੰਨਾ ਇਹਨਾਂ ਨੂੰ ਗਿਆਨ ਹੈ ਤਾਂ ਇਹ ਹਮਲਾਵਰ ਧਿਰ ਨੂੰ ਚੈਨਲਾਂ ‘ਤੇ ਖੁੱਲ੍ਹ ਕੇ ਹਮਲਾਵਰ ਕਹਿ ਦੇਣ ਤਾਂ ਉਹ ਸਿੱਧੇ ਹੋ ਜਾਣਗੇ।

 

ਸਵਾਲ- ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਾਂਗਰਸ ਦਾ ਬਾਬਾ ਹੈ ਕਾਂਗਰਸ ਦੀ ਮਦਦ ਨਾਲ ਲੱਗਿਆ ਆ ਰਿਹਾ ਹੈ।

ਜਵਾਬ- ਇਹ ਤਾਂ ਇਹਨਾਂ ਦਾ ਕਹਿਣਾ ਹੈ। ਜਾ ਤਾਂ ਇਹ ਦੱਸਣ ਕਿ ਮੈਂ ਲੋਕਾਂ ਨੂੰ ਕਿਹਾ ਕਿ ਕਾਂਗਰਸ ਨੂੰ ਵੋਟਾਂ ਪਾਉਣ।

ਸਵਾਲ-ਤੁਸੀਂ ਸੰਤ ਸਮਾਜ ਦੇ ਅੰਦਰੋਂ ਨਿਕਲ ਕੇ ਆਏ ਹੋ, ਤੁਸੀਂ ਅੰਦਰ ਬੈਠ ਦੇ ਵੇਖਿਆ ਐ ਕਿ ਵੋਟਾਂ ਵਿਕਦੀਆਂ। ਹੋਰ ਕੀ-ਕੀ ਗੱਲਾਂ ਹੁੰਦੀਆਂ ਹਨ।

ਜਵਾਬ-ਅੰਦਰ ਦੀ ਗੱਲ ਛੱਡੋ ਜੇ ਬਾਹਰੋਂ ਵੀ ਦੇਖੀਏ ਤਾਂ ਲੱਗਦਾ ਜਿਵੇਂ ਕੁਝ ਬੰਦੇ ਸਾਰੇ ਸਿਰ ‘ਤੇ ਬੈਠੇ ਹੋਣ। ਇਕ ਸਮਾਜ ਹੈ ਸਿੱਖ ਸਮਾਜ, ਜਿਸ ਦਾ ਹਿੱਸਾ ਪੱਤਰਕਾਰ ਵੀ ਹਨ, ਮੀਡੀਆ ਵੀ ਹਿੱਸਾ ਹੈ, ਪ੍ਰਚਾਰਕ ਵੀ ਹਿੱਸਾ ਹੈ। ਸੰਤ ਸਮਾਜ ਕੋਈ ਵੱਖਰਾ ਨਹੀਂ ਹੈ।ਐਨੇ ਸਾਲ ਮੇਰੇ ਨਾਲ ਸੰਤ ਸ਼ਬਦ ਲੱਗਿਆ। ਮੈਂ ਨੰਬਰ ਵਨ ਬਾਬਾ ਵੀ ਬਣ ਸਕਦਾ ਸੀ।

ਇਕ ਵਾਰ ਜੋਗਿੰਦਰ ਸਿੰਘ ਨੇ ਅਪਣੇ ਮੈਗਜ਼ੀਨ ਦੇ ਕਵਰ ਪੇਜ ‘ਤੇ ਵੀ ਲਿਖਿਆ ਸੀ ਕਿ ਕੌਣ ਹੈ ਜੋ ਇਸ ਨੂੰ ਬਾਬਾ ਨੰਬਰ ਵਨ ਦੀ ਪਦਵੀ ਤੋਂ ਲਾਹੇਗਾ। ਇਹ 2003 ਦੀ ਨਿਊਜ਼ ਹੈ। ਉਸ ‘ਤੇ ਮੇਰੀ ਫੋਟੋ ਲੱਗੀ ਸੀ। ਹੁਣ ਮੈਂ ਅਪਣੇ ਨਾਂਅ ਨਾਲ ਭਾਈ ਲਗਾਇਆ। ਭਾਵ ਮੈਂ ਤੁਹਾਡੇ ਭਰਾਵਾਂ ਵਾਂਗ ਹਾਂ, ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਨੂੰ ਮਿਲਣ ਵਾਲੇ ਪੈਰਾਂ ਵਿਚ ਵੀ ਬੈਠਦੇ ਸਨ। ਪਰ ਮੈਂ ਹੁਣ ਸਭ ਦੇ ਨਾਲ ਬੈਠਦਾ ਹਾਂ।

ਸਵਾਲ-ਅੰਦਰ ਅਜਿਹਾ ਕੀ ਹੈ ਕਿ ਇਹਨਾਂ ਨੂੰ ਐਨੀ ਘਬਰਾਹਟ ਕਿਉਂ ਹੋ ਰਹੀ ਹੈ, ਜੋ ਇਹ ਸਾਹਮਣੇ ਆਉਣ ਤੋਂ ਡਰਦੇ ਹਨ?

ਜਵਾਬ- ਉਹਨਾਂ ਨੂੰ ਸਾਰਿਆਂ ਤੋਂ ਵੱਡੀ ਸੱਟ ਇਹੀ ਲੱਗ ਗਈ ਕਿ ਜੇਕਰ ਇਹ ਪ੍ਰਚਾਰ ਕਰਦਾ ਰਿਹਾ ਤਾਂ ਸਾਡੇ ਪਖੰਡ ਦੇ ਢਾਂਚੇ ‘ਤੇ ਸੱਟ ਵੱਜੇਗੀ। ਮੈਨੂੰ 20 ਸਾਲਾਂ ਤੋਂ ਲੋਕ ਪਸੰਦ ਕਰਦੇ ਆ ਰਹੇ ਹਨ। ਮੈਂ ਕਦੇ ਕਿਸੇਂ ਤੋਂ ਪੈਸੇ ਨਹੀਂ ਮੰਗੇ। ਮੈਨੂੰ ਵੀ ਲੋਕਾਂ ਨੇ ਬਹੁਤ ਕੁਝ ਦਿੱਤਾ ਹੈ, ਮੈਂ ਇੱਥੇ ਲਿਆ ਕੇ ਸੰਸਥਾ ਦੇ ਰੂਪ ਵਿਚ ਬਣਾਇਆ ਹੈ ਫਿਰ ਮੈਂ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਵੀ ਕਰਵਾਇਆ ਹੈ। ਤਾਂ ਜੋ ਮੇਰੇ ਮਰਨ ਤੋਂ ਬਾਅਦ ਇਹ ਕਿਸੇ ਦੀ ਨਿੱਜੀ ਜਾਇਦਾਦ ਨਾ ਬਣ ਜਾਵੇ। ਇਸ ਦਾ 10ਵਾਂ ਹਿੱਸਾ ਮੈਂ ਨਿੱਜੀ ਤੌਰ ‘ਤੇ ਵਰਤ ਰਿਹਾ ਹਾਂ, 9 ਹਿੱਸੇ ਸੰਗਤ ਵਰਤ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਲੋਕ ਸੁਚੇਤ ਹੋ ਜਾਣਗੇ।

ਸਵਾਲ-ਤੁਸੀਂ ਜੋ ਪ੍ਰੋਗਰਾਮ ਛੱਡਣ ਦਾ ਫੈਸਲਾ ਲਿਆ ਹੈ ਕੀ ਇਹ ਸਹੀ ਫੈਸਲਾ ਹੈ?

ਜਵਾਬ-ਹੁਣ ਕੀਤਾ ਵੀ ਕੀ ਜਾ ਸਕਦਾ ਹੈ। ਹੁਣ ਉਹ ਕਹਿ ਰਹੇ ਨੇ ਕਿ ਸਾਨੂੰ ਗੋਲੀਆਂ ਮਾਰੋ, ਜਿੰਨਾ ਚਿਰ 2-4 ਬੰਦੇ ਮਰਦੇ ਨਹੀਂ, ਓਨਾ ਚਿਰ ਦਿਵਾਨ ਬੰਦ ਨਹੀਂ ਹੋ ਸਕਦੇ। ਉਹ ਚਾਹੁੰਦੇ ਹਨ ਕਿ ਅਸੀਂ ਕਿਤੇ ਜਾਈਏ। ਅੱਕ ਕੇ ਕੀ ਹੋਣਾ ਪਾਣੀ ਦੀਆਂ ਬਛਾੜਾਂ, ਅਗਲਾ ਸਟੈੱਪ ਹੋਣਾ ਇਕ ਬੰਦੇ ਨੇ ਪੁਲਿਸ ਵਾਲੇ ਨੂੰ ਤਲਵਾਰ ਮਾਰ ਦਿੱਤੀ। ਉਸ ਨੇ ਗੋਲੀ ਚਲਾ ਦੇਣੀ ਤੇ ਇਹਨਾਂ ਨੇ ਲਾਸ਼ ਅੱਗੇ ਰੱਖ ਦੇਣੀ ਕਿ ਢੱਡਰੀਆਂ ਵਾਲਾ ਨਿਰੰਕਾਰੀ ਹੈ।

ਮੈ ਚਾਹੁੰਦਾ ਹਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਧਰਮ ਬੰਦੇ ਲਈ ਹੈ। ਕੱਲ੍ਹ ਦੇ ਮੈਨੂੰ ਹਜ਼ਾਰਾਂ ਹੀ ਮੈਸੇਜ ਆ ਗਏ, ਜਿਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ। ਪਰ ਇਸ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ। ਹੁਣ ਮੈਂ ਅਮਰੀਕ ਸਿੰਘ ਅਜਨਾਲਾ ਨੂੰ ਬੁਲਾਇਆ, ਹਰਨਾਮ ਸਿੰਘ ਧੂੰਮਾ ਨੂੰ ਬੁਲਾਇਆ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿਹਾ ਕਿ ਉਹ ਮੇਰੇ ਨਾਲ ਆ ਕੇ ਗੱਲ ਕਰਨ।