ਸ਼ਾਨਦਾਰ ਰਿਹਾ ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਸਫ਼ਰ
ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਵਿਲੱਖਣ ਇਤਿਹਾਸ ਹੈ।
ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਵਿਲੱਖਣ ਇਤਿਹਾਸ ਹੈ। ਇਕ ਉਹ ਸਮਾਂ ਸੀ ਜਦੋਂ ਕਿਸੇ ਨੇ ਪਟਰੌਲ ਨਾਲ ਚੱਲਣ ਵਾਲੇ ਵਾਹਨਾਂ ਬਾਰੇ ਸੋਚਿਆ ਵੀ ਨਹੀਂ ਸੀ ਉਸ ਸਮੇਂ ਦੱਖਣ ਏਸ਼ੀਆ ਵਿਚ ਤੇਲ ਸੋਧਕ ਕਾਰਖ਼ਾਨਿਆਂ ਦੀ ਸ਼ੁਰੂਆਤ ਹੋਈ। 1860 ਤੋਂ ਲੈ ਕੇ 1871 ਤਕ ਦਾ ਇਨ੍ਹਾਂ ਤੇਲ ਸੋਧਕ ਕੰਪਨੀਆਂ ਦਾ ਸਫ਼ਰ ਬੜਾ ਸ਼ਾਨਦਾਰ ਰਿਹਾ।
15 ਅਕਤੂਬਰ, 1932 ਵਿਚ ਭਾਰਤ ਵਿਚ ਸਿਵਲ ਐਵੀਏਸ਼ਨ (ਜਨਤਕ ਹਵਾਬਾਜ਼ੀ) ਦੀ ਸ਼ੁਰੂਆਤ ਹੋਈ। ਜਿਸ ਦੇ ਲਈ ਬਰਮਾ ਦੀ ਕੰਪਨੀ ਸ਼ੈੱਲ ਨੇ ਵਿਸ਼ੇਸ਼ ਤੌਰ 'ਤੇ ਤੇਲ ਤਿਆਰ ਕੀਤਾ। ਟਾਟਾ ਕੰਪਨੀ ਨੇ ਪਹਿਲੀ ਵਾਰ ਕਰਾਚੀ ਤੋਂ ਵਾਇਆ ਇਸਲਾਮਾਬਾਦ ਬੰਬਈ ਤਕ ਉਡਾਣ ਆਯੋਜਿਤ ਕੀਤੀ। ਇਸ ਉਡਾਣ ਦੇ ਜਹਾਜ਼ਾਂ ਲਈ ਬਰਮਾ ਸ਼ੈਲ ਕੰਪਨੀ ਲਗਾਤਾਰ ਈਧਨ ਮਹਈਆ ਕਰਵਾਉਂਦੀ ਰਹੀ।
ਅੱਜ ਇਨ੍ਹਾਂ ਕੰਪਨੀਆਂ ਨੂੰ ਕਈ ਤਰ੍ਹਾਂ ਦੇ ਚੈਲੰਜ ਹਨ ਜਿਨ੍ਹਾਂ ਵਿਚ ਇਕ ਪ੍ਰਦੂਸ਼ਣ ਰਹਿਤ ਈਧਨ ਤਿਆਰ ਕਰਨਾ ਵੀ ਹੈ। ਕੰਪਨੀਆਂ ਇਹ ਮਾਅਰਕਾ ਕਦੋਂ ਮਾਰਦੀਆਂ ਹਨ ਇਹ ਅਜੇ ਭਵਿੱਖ ਦੇ ਗਰਭ 'ਚ ਹੈ।
(ਭੋਲਾ ਸਿੰਘ ਪ੍ਰੀਤ)