ਮੋਦੀ ਦੇ ਹਿੰਦੁਤਵ ਤੋਂ ਕਾਂਗਰਸ ਵੱਲ ਕਿਉਂ ਮੁੜੀ ਪੰਜਾਬ ਦੀ ਬਹੁਗਿਣਤੀ?
ਪਿਛਲੇ ਸਾਲ ਇਹ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਿਆਸਤ ਲਈ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕੀਤੀ ਹੈ।
ਜੋ ਕੋਈ ਇਨਸਾਨ ਲੋਕ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੇ ਸਿਰ ‘ਤੇ ਸਿਹਰਾ ਬੰਨ ਰਹੇ ਹਨ, ਜਿਸ ਵਿਚ ਕਾਂਗਰਸ ਨੇ 13 ਵਿਚੋਂ 8 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ ਤਾਂ ਉਹਨਾਂ ਨੂੰ ਇਸ ਜਿੱਤ ਨੂੰ ਹੋਰ ਨਜ਼ਦੀਕੀ ਨਾਲ ਦੇਖਣ ਦੀ ਲੋੜ ਹੈ। ਅਸਲ ਵਿਚ ਕਾਂਗਰਸ ਨੂੰ ਭਾਜਪਾ ਦੇ ਹਿੰਦੁਤਵ ਏਜੰਡੇ ਨੂੰ ਧੰਨਵਾਦ ਕਹਿਣਾ ਚਾਹੀਦਾ ਹੈ ਕਿਉਂਕਿ ਇਸ ਏਜੰਡੇ ਨੇ ਹੀ ਸਿੱਖ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਹੈ।
ਨਰਿੰਦਰ ਮੋਦੀ-ਅਮਿਤ ਸ਼ਾਹ ਬ੍ਰਾਂਡ ਦੀ ਪ੍ਰਮੁੱਖ ਰਾਜਨੀਤੀ ਦਾ ਚੋਣਾਂ ਦੌਰਾਨ ਪੰਜਾਬ ‘ਤੇ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਰਵਾਇਤੀ ਵੋਟਿੰਗ ਦੇ ਢੰਗ ਨੂੰ ਖਤਮ ਕੀਤਾ ਜਾ ਰਿਹਾ ਹੈ। ਪੰਜਾਬ ਭਾਰਤ ਦਾ ਇਕੱਲਾ ਅਜਿਹਾ ਸੂਬਾ ਹੈ ਜਿੱਥੇ ਸਿੱਖ ਜ਼ਿਆਦਾ ਗਿਣਤੀ ਵਿਚ ਹਨ। ਇਥੇ ਭਾਜਪਾ ਵੱਲੋਂ ਦੇਸ਼ ਨੂੰ ਹਿੰਦੁਤਵ ਦਿੱਤੇ ਜਾਣ ਤੋਂ ਬਹੁਤ ਪਹਿਲਾਂ ਹੀ ਧਰਮ ਅਤੇ ਸਿਆਸਤ ਕੰਮ ਕਰ ਰਹੇ ਹਨ। ਕਾਫੀ ਲੰਬੇ ਸਮੇਂ ਤੱਕ ਅਕਾਲੀ-ਭਾਜਪਾ ਗਠਜੋੜ ਨੇ ਚੰਗੀ ਤਰ੍ਹਾਂ ਕੰਮ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਵੋਟਾਂ ਹਾਸਿਲ ਕਰਨ ਲਈ ਸਿੱਖਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੀ ਰਹਿੰਦੀ ਹੈ। ਸ਼ਹਿਰਾਂ ਵਿਚ ਰਹਿਣ ਵਾਲੇ ਹਿੰਦੂ ਜ਼ਿਆਦਾਤਰ ਭਾਜਪਾ ਨੂੰ ਹੀ ਵੋਟ ਕਰਦੇ ਹਨ।
ਸਾਬਕਾ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ ਸਾਰੀਆਂ ਧਾਰਮਿਕ ਸੰਸਥਾਵਾਂ ‘ਤੇ ਕੰਟਰੋਲ ਰੱਖਿਆ। ਪਰ ਪਿਛਲੇ ਕੁਝ ਸਾਲਾਂ ਵਿਚ ਸਿੱਖ ਵੋਟਰਾਂ ਨੇ ਇਹਨਾਂ ਸੰਸਥਾਵਾਂ ‘ਤੇ ਪਾਰਟੀ ਦਾ ਕੰਟਰੋਲ ਹੋਣ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਕਹਿ ਰਹੇ ਹਨ ਕਿ ਧਾਰਮਿਕ ਸੰਸਥਾਵਾਂ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ ਜਾ ਰਹੀ ਹੈ। ਇਕ ਸਦੀ ਤੋਂ ਜ਼ਿਆਦਾ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਸਿੱਖ ਸਿਆਸਤ ਦੀ ਨੁਮਾਇੰਦਗੀ ਕੀਤੀ, ਜੋ ਕਿ ਮੀਰੀ-ਪੀਰੀ ਦੇ ਸਿਧਾਂਤ ਦੇ ਅਨੁਸਾਰ ਸੀ। ਜਿਸ ਵਿਚ ਸਿਆਸਤ ਦੀ ਵਰਤੋਂ ਧਾਰਮਿਕ ਹਿੱਤਾਂ ਲਈ ਕੀਤੀ ਜਾਂਦੀ ਰਹੀ ਜਦਕਿ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਹਾਨੀ ਪਹਿਲੂਆਂ ਦੀ ਦੇਖਭਾਲ ਕੀਤੀ।
ਪਿਛਲੇ ਸਾਲ ਇਹ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਿਆਸਤ ਲਈ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕੀਤੀ ਹੈ। ਪਿਛਲੇ ਸਾਲ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਇਆ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀ ਕਾਂਡ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸਦੇ ਚਲਦੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪਾਰਟੀ ਤੋਂ ਅਸਤੀਫਾ ਵੀ ਦਿੱਤਾ ਸੀ।
ਸਿੱਖ ਆਰਐਸਐਸ ਤੋਂ ਸਾਵਧਾਨ ਰਹਿੰਦੇ ਹਨ ਕਿਉਂਕਿ ਆਰਐਸਐਸ ਅਨੁਸਾਰ ਸਿੱਖ ਹਿੰਦੂਆਂ ਦਾ ਹਿੱਸਾ ਹਨ। ਭਾਈਚਾਰੇ ਵਿਚ ਕੱਟੜਪੰਥੀ ਤੱਥਾਂ ਨੇ ਅਕਸਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਰਐਸਐਸ-ਭਾਜਪਾ ਗਠਜੋੜ ਨੂੰ ਸੂਬੇ ਦੀ ਅਗਵਾਈ ਮਿਲ ਜਾਂਦੀ ਹੈ ਤਾਂ ਇਕ ਅਲੱਗ ਧਰਮ ਦੇ ਰੂਪ ਵਿਚ ਇਸਦੀ ਸਥਿਤੀ ਖਤਰੇ ਵਿਚ ਪੈ ਸਕਦੀ ਹੈ। ਇਸ ਕਰਕੇ ਆਰਐਸਐਸ ਨੇ ਸਿੱਖਾਂ ਅਤੇ ਪੰਜਾਬ ਵਿਚ ਪੈਰ ਜਮਾਉਣ ਲਈ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਕੀਤਾ ਸੀ ਜੋ ਕਿ ਪੰਜਾਬ ਵਿਚ ਪੈਰ ਨਹੀਂ ਜਮਾਂ ਸਕੀ ਪਰ ਫਿਰ ਵੀ ਰਾਸ਼ਟਰੀ ਸਿੱਖ ਸੰਗਤ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਤੋਂ ਕੰਮ ਕਰ ਰਹੀ ਹੈ। ਇਸੇ ਕਰਕੇ ਕੱਟੜ ਪੰਥੀ ਸਿੱਖਾਂ ਨੇ ਪੰਜਾਬ ਦੇ ਪ੍ਰਸਿੱਧ ਆਰਐਸਐਸ ਆਗੂ ਬ੍ਰਿਜ ਜਗਦੀਸ਼ ਗਗਨੇਜਾ ਸਮੇਤ ਕਈਆਂ ਦੀ 2016 ਵਿਚ ਹੱਤਿਆ ਕਰ ਦਿੱਤੀ ਸੀ। ਬੇਅਦਬੀ ਦੇ ਮੁੱਦੇ ਨੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਬੇਅਦਬੀ ਦਾ ਮੁੱਦਾ ਜ਼ਿਆਦਾਤਰ ਪੰਥਕ ਸੀਟਾਂ ‘ਤੇ ਭਾਰੂ ਰਿਹਾ ਹੈ ਜਿਨ੍ਹਾਂ ਵਿਤ ਖਡੂਰ ਸਾਹਿਬ, ਫਰੀਦਕੋਟ ਅਤੇ ਅੰਮ੍ਰਿਤਸਰ ਪੰਥਕ ਸੀਟਾਂ ਸ਼ਾਮਿਲ ਹਨ , ਜਿਥੇ ਸਿੱਖਾਂ ਨੇ ਜਸਬੀਰ ਸਿੰਘ ਡਿੰਪਾ, ਮੁਹੰਮਦ ਸਦੀਕ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ ਵੋਟਾਂ ਪਾਈਆਂ ਹਨ। ਔਜਲਾ ਨੇ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਕਰੀਬ ਇਕ ਲੱਖ ਵੋਟਾਂ ਨਾਲ ਹਰਾਇਆ ਹੈ। ਅਕਾਲੀਆਂ ਨੂੰ ਸਿਰਫ ਦੋ ਸੀਟਾਂ ਹੀ ਮਿਲੀਆਂ ਹਨ। ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਸੀਟਾਂ ਮਿਲੀਆਂ। ਇਹਨਾਂ ਦੋ ਸੀਟਾਂ ‘ਤੇ ਜਿੱਤ ਦਾ ਕਾਰਨ ਜ਼ਿਆਦਾਤਰ ਹਿੰਦੂ ਹੀ ਹਨ।
ਸਿੱਖ ਵੋਟਰ ਨੇ ਅਪਣੀ ਰਵਾਇਤੀ ਪਾਰਟੀ ਨੂੰ ਛੱਡਣ ਤੋਂ ਬਾਅਦ ਕਾਂਗਰਸ ਵੱਲ ਰੁੱਖ ਕੀਤਾ ਹੈ। ਜਲੰਧਰ ਵਿਚ ਉਤਰੀ ਜਲੰਧਰ ਅਤੇ ਕੇਂਦਰੀ ਜਲੰਧਰ ਦਾ ਜ਼ਿਆਦਾਤਰ ਵਿਧਾਨ ਸਭਾ ਖੇਤਰ ਜ਼ਿਆਦਾ ਹਿੰਦੂ ਗਿਣਤੀ ਵਾਲਾ ਹੈ। ਇਹਨਾਂ ਖੇਤਰਾਂ ਦੇ ਹਿੰਦੂਆਂ ਨੇ ਕਦੀ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਇਥੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ 19,491 ਵੋਟਾਂ ਦੇ ਘੱਟ ਅੰਤਰ ਨਾਲ ਉਹ ਹਾਰ ਗਏ ਹਨ।
ਗੁਰਦਾਸਪੁਰ ਦੀ ਹਿੰਦੂ ਗਿਣਤੀ ਵਾਲੀ ਲੋਕ ਸਭਾ ਸੀਟ ‘ਤੇ ਭਾਜਪਾ ਉਮੀਦਵਾਰ ਅਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਜਿੱਤ ਹਾਸਿਲ ਕਰਕੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾ ਦਿੱਤਾ ਜੋ ਕਿ ਹਿੰਦੂ ਹਨ। ਪੰਜਾਬ ਦੇ ਦੋਆਬਾ ਖੇਤਰ ਵਿਚ ਦਲਿਤ ਵੋਟਾਂ ਦੀ ਜ਼ਿਆਦਾ ਮਜ਼ਬੂਤੀ ਹੈ। ਹਾਲਾਂਕਿ ਬਸਪਾ ਦਾ ਸੂਬੇ ਵਿਚ ਅਧਾਰ ਨਹੀਂ ਹੈ ਅਤੇ ਨਾ ਹੀ ਉਸਨੇ ਕੋਈ ਸੀਟ ਜਿੱਤੀ ਹੈ ਪਰ ਬਸਪਾ ਦੇ ਉਮੀਦਵਾਰਾਂ ਨੂੰ ਜਲੰਧਰ, ਆਦਮਪੁਰ ਅਤੇ ਅਨੰਦਪੁਰ ਸਾਹਿਬ ਵਿਚ ਇਕ ਲੱਖ ਤੋਂ ਵੀ ਜ਼ਿਆਦਾ ਵੋਟਾਂ ਮਿਲੀਆਂ। ਇਹਨਾਂ ਵੋਟਾਂ ਨੂੰ ਭਾਜਪਾ ਵਿਰੋਧੀ ਵੋਟਾਂ ਮੰਨਿਆ ਜਾ ਰਿਹਾ ਹੈ।
ਪਿਛਲੀਆਂ ਦੋ ਲੋਕ ਸਭਾ ਚੋਣਾਂ ਨਾਲ ਪੰਜਾਬ ਨੇ ਰਾਸ਼ਟਰੀ ਰੁਝਾਨ ਨੂੰ ਤੋੜਿਆ ਹੈ। ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੇ 4 ਮੈਂਬਰਾਂ ਨੂੰ ਲੋਕ ਸਭਾ ਵਿਚ ਭੇਜਿਆ ਸੀ। ਅਜਿਹਾ ਉਸ ਸਮੇਂ ਹੋਇਆ ਜਦੋਂ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿਚ ਸਨ। ਇਸ ਵਾਰ ਘੱਟ ਗਿਣਤੀ ਵਿਚ ਸਿੱਖਾਂ ਨੇ ਇਹ ਦਰਸਾਇਆ ਹੈ ਕਿ ਅਪਣੇ ਧਾਰਮਿਕ ਹਿੱਤਾਂ ਦੀ ਰਾਖੀ ਲਈ ਉਹਨਾਂ ਨੇ ਅਪਣੀ ਰਵਾਇਤੀ ਸਿੱਖ ਪਾਰਟੀ ਤੋਂ ਮੂੰਹ ਮੋੜ ਲਿਆ ਹੈ। ਦੋ ਭਾਈਚਾਰਿਆਂ ਵਿਚ ਅਜਿਹਾ ਤਣਾਅ ਇਸ ਤੋਂ ਪਹਿਲਾਂ ਕਦੀ ਨਹੀਂ ਦੇਖਿਆ ਗਿਆ।