ਕੇਂਦਰ ਵਿਚ ਬੀਜੇਪੀ ਦੀ ਚੜ੍ਹਤ ਨਾਲ ਪੰਜਾਬ ਦੇ ਭਾਜਪਾਈ ਬਾਗੋਬਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧਾ ਵੱਡੀ ਮਾਰ : ਗਰੇਵਾਲ

Sukhwinderpal Singh Grewal

ਚੰਡੀਗੜ੍ਹ 28 ਮਈ (ਨੀਲ ਭਲਿੰਦਰ ਸਿੰਘ): ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਨਾਲ ਪੰਜਾਬ ਦੇ ਭਾਜਪਾਈ ਵੀ ਬਾਗੋਬਾਗ ਹੋਏ ਪਏ ਹਨ। ਹਾਲਾਂਕਿ ਅੱਜ ਤੱਕ ਨਾ ਤਾਂ ਪੰਜਾਬ ਵਿਚ ਕਦੇ ਭਾਜਪਾ ਦੀ ਕੋਈ ਇਕੱਲੀ ਸਰਕਾਰ ਰਹੀ ਹੈ ਤੇ ਨਾ ਹੀ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਕਿਸੇ ਚੰਗੀ ਸਥਿਤੀ ਵਿਚ ਹੈ ਪਰ ਪੂਰੇ ਮੁਲਕ ਵਿਚ ਪਾਰਟੀ ਦੀ ਭਾਰੀ ਜਿੱਤ ਨੇ ਪੰਜਾਬ ਬੀਜੇਪੀ ਦੇ ਅੱਛੇ ਦਿਨਾਂ ਦੀ ਆਸ ਪਾਰਟੀ ਕਾਡਰ ਵਿਚ ਜਗਾ ਦਿਤੀ ਹੈ।

ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਵਿੰਦਰਪਾਲ ਸਿੰਘ ਗਰੇਵਾਲ ਅੱਜ ਉਚੇਚੇ ਤੌਰ ’ਤੇ ‘ਰੋਜ਼ਾਨਾ ਸਪੋਕਸਮੈਨ’ ਦੇ ਦਫ਼ਤਰ ਵਿਖੇ ਪੁੱਜੇ। ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕਿਹਾ ਕਿ ਹੁਣ ਪੰਜਾਬ ਵਿਚ ਬੀਜੇਪੀ ਦੇ ਦਿਨ ਬਦਲਣ  ਦਾ ਸਮਾਂ ਆ ਗਿਆ ਹੈ। ਨਰਿੰਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਰਵਾਨਾ ਹੋ ਰਹੇ ਗਰੇਵਾਲ ਨੇ ਕਿਹਾ ਕਿ ਪਾਰਟੀ ਹੁਣ ਪੰਜਾਬ ਵਿਚ ਮਜ਼ਬੂਤੀ ਉਤੇ ਕੇਂਦਰਿਤ ਹੋਵੇਗੀ।

ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤਾ ਹਟਦਿਆਂ ਹੀ ਕੀਤੇ ਗਏ ਬਿਜਲੀ ਦਰਾਂ ਵਿਚ ਵਾਧੇ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਕੇਂਦਰ ਵਿਚ ਪੰਜਾਬ ਦੇ ਹੱਕਾਂ ਅਤੇ ਪੰਜਾਬ ਸਰਕਾਰ ਲਈ ਵਿੱਤੀ ਅਤੇ ਹੋਰ ਬਣਦੇ ਸਹਿਯੋਗ ਲਈ ਸਾਰਥਕ ਭੂਮਿਕਾ ਨਿਭਾਏਗੀ।