ਖਾਲੜਾ ਮਿਸ਼ਨ ਦਾ ਬਿਆਨ, '84 ਵਾਲੇ ਘੋੜੇ ’ਤੇ ਚੜ੍ਹ ਕੇ ਬੇਅਦਬੀਆਂ ਦਾ ਇਨਸਾਫ਼ ਨਹੀਂ ਹੋ ਸਕਦਾ'
ਬੀਬੀ ਪਰਮਜੀਤ ਕੋਰ ਖਾਲੜਾ ਅਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ 84 ਵਾਲੇ ਤੇ ਮਨੂੰਵਾਦੀਏ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦੇ ਸਕਦੇ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਮੀਡੀਆ ਨਾਲ ਗੱਲਬਾਤ ਕਰਦਿਆਂ ਖਾਲੜਾ ਮਿਸ਼ਨ ਦੇ ਆਗੂ ਬੀਬੀ ਪਰਮਜੀਤ ਕੋਰ ਖਾਲੜਾ ਅਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ 84 ਵਾਲੇ ਤੇ ਮਨੂੰਵਾਦੀਏ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦੇ ਸਕਦੇ ਕਿਉਂਕਿ ਬੇਅਦਬੀ ਦਲ ਨੇ ਹੀ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜ ਚੜ੍ਹਾਈ ਕਰਨ ਵਾਲਿਆਂ ਦਾ ਸਾਥ ਦਿਤਾ ਅਤੇ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲਿਆਂ ਦੀ ਹਨੇਰੀ ਝੁਲਾਉਣ ਵਾਲਿਆਂ ਦਾ ਸਾਥ ਦਿਤਾ ਸੀ।
ਹੋਰ ਪੜ੍ਹੋ: ਜੇਕਰ ਕੈਪਟਨ ਭਾਜਪਾ ਵਿਚ ਜਾਂਦੇ ਹਨ ਕੀ ਕਿਸਾਨ ਇਸ ਨੂੰ ਮਾਨਤਾ ਦੇਣਗੇ?
ਖਾਲੜਾ ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ’ਤੇ ਫ਼ੌਜਾਂ 84 ਵਾਲਿਆਂ, ਬੇਅਦਬੀ ਦਲ (ਬਾਦਲਕਿਆਂ) ਭਾਜਪਾਕਿਆਂ, ਆਰ.ਐਸ. ਐਸਕਿਆਂ ਨੇ ਰਲ ਕੇ ਚੜ੍ਹਾਈਆਂ ਸਨ ,ਰਲ ਕੇ ਹੀ ਇਨ੍ਹਾਂ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲੇ ਬਣਾਏ। ਅੱਜ ਤਕ ਝੂਠੇ ਮੁਕਾਬਲੇ ਬਣਾਉਣ ਵਾਲੇ ਡੀ.ਜੀ.ਪੀ. ਲਗਾਏ। ਇਹ ਪਹਿਲੀ ਵਾਰ ਨਹੀਂ ਹੈ ਜਾਂ ਆਖ਼ਰੀ ਵਾਰ ਨਹੀਂ ਹੈ ਕਿ ਪੰਜਾਬ ਦਾ ਡੀ.ਜੀ.ਪੀ. ਸਾਰੀਆਂ ਧਿਰਾਂ ਵਲੋਂ ਰਲ ਮਿਲ ਕੇ ਲਗਾਇਆ ਗਿਆ ਹੋਵੇ ਜਿਹੜਾ ਝੂਠੇ ਮੁਕਾਬਲਿਆਂ ਦਾ ਦੋਸ਼ੀ ਹੋਵੇ ਅਤੇ ਜਿਹੜਾ ਸਿੱਖਾਂ ਨੂੰ ਵੀ ਬੇਅਦਬੀਆਂ ਦਾ ਦੋਸ਼ੀ ਠਹਿਰਾਉਂਦਾ ਰਿਹਾ ਹੋਵੇ।
ਹੋਰ ਪੜ੍ਹੋ: ਕੇਂਦਰ ਦਾ ਆਮ ਆਦਮੀ ਨੂੰ ਇਕ ਹੋਰ ਝਟਕਾ, ਕੁਦਰਤੀ ਗੈਸ ਦੀ ਕੀਮਤ 62% ਵਧੀ
ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਕਿਹਾ ਕਿ 84 ਵਾਲੇ ਘੋੜੇ ’ਤੇ ਚੜ੍ਹ ਕੇ ਬੇਅਦਬੀਆਂ ਦਾ ਇਨਸਾਫ਼ ਨਹੀਂ ਹੋ ਸਕਦਾ। ਝੂਠੇ ਮੁਕਾਬਲੇ ਬਣਾਉਣ ਵਾਲੇ ਮੁਹੰਮਦ ਮੁਸਤਫ਼ਾ ਨੂੰ ਸਲਾਹਕਾਰ ਲਗਾ ਕੇ ਪੰਜਾਬ ਮਾਡਲ ਕੀ ਗੁੱਲ ਖਿਲਾਵੇਗਾ? ਰੇਤ ਮਾਫ਼ੀਆ, ਭੂ ਮਾਫ਼ੀਆ ਮੰਤਰੀ ਮੰਡਲ ਵਿਚ ਸ਼ਾਮਲ ਕਰ ਕੇ ਭਿ੍ਰਸ਼ਟਾਚਾਰ ਮੁਕਤ ਪੰਜਾਬ ਦੀਆਂ ਗੱਲਾਂ ਨਾਲ ਠੱਗੀ ਨਹੀਂ ਵੱਜੇਗੀ।