ਸ਼੍ਰੋਮਣੀ ਕਮੇਟੀ ਨੂੰ ਇਕ ਪ੍ਰਵਾਰ ਦੀ ਪਕੜ ਤੋਂ ਆਜ਼ਾਦ ਕਰਵਾਉਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ, ਬਾਦਲ ਦਲ ਦਾ ਚੋਣ ਦਫ਼ਤਰ ਬਣ ਕੇ ਰਹਿ ਗਿਆ

Shiromani Akali Dal and SGPC

ਬਾਦਲਾਂ ਦੇ ਘਰਾਂ ਵਿਚ ਨੌਕਰੀਆਂ ਕਰਨ ਵਾਲਿਆਂ ਨੂੰ ਤਨਖ਼ਾਹਾਂ ਸ਼੍ਰੋਮਣੀ ਕਮੇਟੀ ਦੇਂਦੀ ਹੈ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ-ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪ੍ਰਧਾਨ ਪੰਥਕ ਲਹਿਰ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਬਾਅਦ ਸ੍ਰ. ਅਵਤਾਰ ਸਿੰਘ ਘੁੱਲਾ ਦੇ ਘਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ 15 ਦਸੰਬਰ ਨੂੰ ਛੋਟਾ ਘੱਲੂਘਾਰਾ ਛੰਬ ਗੁਰਦਾਸਪੁਰ ਵਿਖੇ ,ਭਵਿਖ ਦੀ ਰਣਨੀਤੀ ਉਲੀਕੀ ਜਾਵੇਗੀ ਤਾਂ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਈ ਜਾ ਸਕੇ।

ਉਨਾ ਇਸ ਪੰਥਕ ਇਕੱਠ ਚ ਸਿੱਖ ਕੌਮ ਨੂੰ ਵੱਡੀ ਗਿਣਤੀ ਚ ਪੁਜਣ ਦੀ ਅਪੀਲ ਕਰਦਿਆਂ ਕਿਹਾ ਕਿ  ਜਿੰਨਾ ਚਿਰ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਰਿਵਾਰਵਾਦ ਤੋਂ ਮੁਕਤ ਨਹੀ ਕਰਵਾਇਆ ਜਾਂਦਾ ਤਦ ਤਕ ਸਿਖ ਕੌਮ ਨੂੰ ਸੇਧ ਨਹੀ ਮਿਲ ਸਕਦੀ ।ਉਨਾ ਮੁਤਾਬਕ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਨੂੰ ਤੁਰੰਤ ਬਦਲਣਾ  ਖਾਲਸਾ ਪੰਥ ਲਈ ਜਰੂਰੀ ਹੈ।

ਸ਼੍ਰੋਮਣੀ ਕਮੇਟੀ ਅਕਾਲੀ ਦਲ  ਬਾਦਲ ਦਾ ਚੋਣ ਦਫਤਰ ਬਣ ਕੇ ਰਹਿ ਗਿਆ ਹੈ ।ਗੁਰੂ ਦੀ ਗੋਲਕ ਦੇ ਸਰਮਾਏ ਨੂੰ ਇਹ ਪਰਵਾਰ ਬੜੀ ਬੇਦਰਦੀ ਨਾਲ ਵਰਤ ਰਿਹਾ ਹੈ। ਇਥੋਂ ਬਾਦਲ ਦਲ ਦੀਆ ਰੈਲੀਆਂ ਲਈ ਗੁਰੂ ਦਾ ਲੰਗਰ ਜਾਂਦਾ ਹੈ। ਗੁਰੂ ਘਰ ਦੇ ਸੇਵਾਦਾਰ ਲੀਡਰਾਂ ਦੇ ਘਰਾਂ ਵਿਚ ਲਾਂਗਰੀ, ਡਰਾਈਵਰ, ਗੰਨ ਮੈਨ,ਸੇਵਾਦਾਰ ਦੇ ਰੂਪ ਵਿਚ ਕੰੰਮ ਕਰਦੇ ਹਨਪਰ ਤਨਖ਼ਾਹ ਗੁਰੂ ਦੇ ਖਜਾਨੇ ਚੋਂ ਲੈਂਦੇ ਹਨ।

ਗ਼ਰੀਬ ਸਿਖਾਂ ਨੂੰ ਨੌਕਰੀ ਦੇਣ ਦੀ ਥਾਂ ਸ਼ੋਮਣੀ ਕਮੇਟੀ ਪ੍ਰਬੰਧ ਵਿਚ ਲੀਡਰਾਂ ਦੇ ਚਹੇਤੇ ਤਨਖਾਹਾਂ ਪ੍ਰਾਪਤ ਕਰਦੇ ਹਨ । ਗੁਰੂ ਘਰ ਦੇ ਸੇਵਾਦਾਰ, ਬਾਦਲ ਦਲ ਦੀਆਂ ਰੈਲੀਆਂ ਚ  ਖਾਲੀ ਕੁਰਸੀਆਂ ਭਰਨ ਲਈ ਵਰਤੇ ਜਾਦੇ ਹਨ । ਮੌਜੂਦਾ ਸ਼੍ਰੋਮਣੀ ਕਮੇਟੀ ਸਿਖ ਸਿਧਾਤਾਂ ਅਤੇ ਸਿੱਖ ਮਾਨਸਿਕਤਾ ਨਾਲ ਲਗਾਤਾਰ ਖਿਲਵਾੜ ਕਰ ਰਹੀ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਣਾਏ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦਾ ਮਤਾ ਪਾ ਕੇ ਵਿਰੋਧ ਕਰਦੀ ਹੈ । ਬਾਦਲਾਂ ਦੀ ਸੌਦਾ ਸਾਧ ਨਾਲ  ਹਮਦਰਦੀ  ਹੈ।

ਉਨਾ ਦਾਅਵੇ ਨਾਲ ਕਿਹਾ ਕਿ ਕੁਝ ਸ਼ੋਮਣੀ ਕਮੇਟੀ ਮੈਬਰ  ਬਾਦਲ ਪਰਿਵਾਰ ਦੇ ਪੈਰੋਕਾਰ ਬਣ ਕੇ ਉਨਾਂ ਦੇ ਬਜਰ ਗਨਾਹਾਂ ਤੇ ਪਰਦਾ ਪਾਉਣ ਲਈ  ਹਰ ਸੰਭਵ ਯਤਨ ਕਰ ਰਹੇ ਹਨ।ਉਨਾ ਮੁਤਾਬਕ ਸ਼੍ਰੋਮਣੀ ਕਮੇਟੀ ਦੀਆ ਬੇਸ਼ ਕੀਮਤੀ ਜਾਇਦਾਦਾਂ ਬਚਾਉਣ ਲਈ ਪਰਿਵਾਰ ਦੀ ਪੰਥਕ ਹਿਤੈਸ਼ੀਆਂ ਨੂੰ ਅੱਗੇ ਲਿਆਉਣ ਦੀ ਜਰੂਰਤ ਹੈ। ਇਸ ਮੌਕੇ ਮਾ. ਹਰਪਾਲ ਸਿੰਘ ਵੇਰਕਾ,ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਦਲਜੀਤ ਸਿੰਘ ਸੰਧੂ, ਪਰੀਤ ਇੰਦਰ ਸਿੰਘ ਢਿਲੌਂ, ਡਾ. ਕੰਵਲਜੀਤ ਸਿੰਘ ਜੌਲੀ, ਪਰਗਟ ਸਿੰਘ ਚੋਗਾਵਾਂ, ਹਰਜਿੰਦਰ ਸਿੰਘ ਰੂਪੋਵਾਲੀ,ਪ੍ਰਦੀਪ ਸਿੰਘ ਵਾਲੀਆ, ਹਰਪ੍ਰੀਤ ਸਿੰਘ ਕਲਕੱਤਾ ਤੇ ਹੋਰ ਮੌਜੂਦ ਸਨ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।