ਤਿਲਮਿਲਾਏ ਗਿਆਨੀ ਇਕਬਾਲ ਸਿੰਘ ਨੇ ਕਿਹਾ, ਕਲ ਦਾ ਮੁੰਡਾ ਕੀ ਜਾਣੇ ਮਰਿਆਦਾ ਕੀ ਹੁੰਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਤਿਲਮਿਲਾਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ...

Giani Iqbal Singh

ਅੰਮ੍ਰਿਤਸਰ : ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਤਿਲਮਿਲਾਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ, ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਮੈਂਬਰ ਕਮਿਕਰ ਸਿੰਘ 'ਤੇ ਸ਼ਬਦੀ ਹਮਲੇ ਕੀਤੇ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਕਲ ਦਾ ਮੁੰਡਾ ਕੀ ਜਾਣੇ ਮਰਿਆਦਾ ਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਗਿਆਨੀ ਹਰਪ੍ਰੀਤ ਸਿੰਘ ਦੀ ਉਮਰ ਹੈ ਉਨੀ ਤਾਂ ਉਨ੍ਹਾਂ ਦੀ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਹੈ। ਉਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਤਖ਼ਤ ਦੇ ਜਥੇਦਾਰ ਤੇ ਕਮੇਟੀ ਬਣਾ ਕੇ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਕਸਰ ਉਨ੍ਹਾਂ ਨੂੰ ਬਾਪੂ ਜੀ ਕਹਿ ਕੇ ਸੰਬੋਧਨ ਹੁੰਦੇ ਸਨ ਪਰ ਅੱਜ ਪੁੱਤਰ ਨੇ ਪਿਉ ਦੀ ਦਾਹੜੀ ਨੂੰ ਹੱਥ ਪਾਇਆ ਹੈ। ਤਲਖ਼ੀ ਭਰੇ ਸ਼ਬਦ ਵਰਤਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਦਿ ਤਖ਼ਤ ਹੈ ਤੇ ਇਹ ਸਾਰੇ ਤਖ਼ਤਾਂ ਤੋਂ ਸਿਰਮੌਰ ਤਖ਼ਤ ਹੈ। ਇਸ ਦੇ ਜਥੇਦਾਰ ਦੀ ਜਾਂਚ ਕਰਨ ਦਾ ਕਿਸੇ ਕੋਲ ਅਧਿਕਾਰ ਨਹੀਂ ਹੈ।
ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿਤ ਅਤੇ ਮੈਂਬਰ ਕਮਿਕਰ ਸਿੰਘ ਬਾਰੇ ਬੋਲਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ,''ਇਹ ਦੋਵੇਂ ਬਿਹਾਰ ਵਿਚ ਅਤਿਵਾਦ (ਦਹਿਸ਼ਤ) ਫੈਲਾਉਣਾ ਚਾਹੁੰਦੇ ਹਨ ਤੇ ਦੋਵੇਂ ਵਿਅਕਤੀ ਅਪਰਾਧੀ ਹਨ। ਇਹ ਦੋਵਂੇ ਮੇਰਾ ਮੁੱਦਾ ਬਣਾ ਕੇ ਤਖ਼ਤ ਸਾਹਿਬ ਦੀ ਬਦਨਾਮੀ ਕਰ ਰਹੇ ਹਨ। ਮੈਂ ਅਪਣੀ ਅੰਤਰ ਆਤਮਾ ਦੀ ਅਵਾਜ਼ ਸੁਣ ਕੇ ਅਪਣੇ ਅਹੁਦੇ ਦਾ ਤਿਆਗ ਕਰ ਰਿਹਾ ਹਾਂ।''