ਜਰਮਨੀ ਦੇ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਸਿੱਖਾਂ ਬਾਰੇ ਨਸਲੀ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਰਮਨੀ ਦੇ ਕੋਲੋਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਨਸਲੀ ਟਿੱਪਣੀ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ...

Sikh

ਕੋਲੋਨ : ਜਰਮਨੀ ਦੇ ਕੋਲੋਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਨਸਲੀ ਟਿੱਪਣੀ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਪ੍ਰੇ ਨਾਲ ਗੁਰਦੁਆਰਾ ਸਾਹਿਬ ਦੀ ਕੰਧ ਤੇ MUST GO OUT ਲਿਖਿਆ ਗਿਆ ਹੈ। ਇਸ ਨਸਲੀ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਿੱਖਾਂ ਦੀ ਇਸ ਬੇਗਾਨੇ ਮੁਲਕ ਵਿੱਚ ਸੁਰੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਦੱਸ ਦਈਏ ਕਿ ਪੁਲਵਾਮਾ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਨੇ ਔਖੀ ਘੜੀ ਵਿੱਚ ਕਸ਼ਮੀਰੀਆਂ ਦੀ ਬਾਂਹ ਫੜੀ। ਖਾਲਸਾ ਏਡ ਜਥੇਬੰਦੀ ਨੇ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਦੇ ਰਹਿਣ-ਸਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ। ਉਨ੍ਹਾਂ ਨੂੰ ਬਾਕਾਇਦਾ ਸੁਰੱਖਿਅਤ ਕਸ਼ਮੀਰ ਛੱਡਿਆ।

ਕਸ਼ਮੀਰੀ ਵਿਦਿਆਰਥੀਆਂ ਤੇ ਵਪਾਰੀਆਂ ਨੇ ਵਾਦੀ ’ਚ ਸੁਰੱਖਿਅਤ ਪੁੱਜਣ ’ਤੇ ਸਿੱਖਾਂ ਖਾਸ ਕਰ ਖਾਲਸਾ ਏਡ ਦੇ ਸੋਹਲੇ ਗਾਏ ਹਨ। ਪੁਲਵਾਮਾ ਹਮਲੇ ਮਗਰੋਂ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਨਾ ਸਿਰਫ਼ ਪੰਜਾਬ ’ਚ ਸੁਰੱਖਿਆ ਦਿੱਤੀ ਸਗੋਂ ਉਨ੍ਹਾਂ ਨੂੰ ਭੋਜਨ ਤੇ ਪਨਾਹ ਵੀ ਦਿੱਤੀ ਸੀ। ਸਿੱਖ ਚਾਹੇ ਕਿਸੇ ਵੀ ਜਗ੍ਹਾ ਤੇ ਹੋਣ ਹਮੇਸ਼ਾ ਪੀੜਤਾਂ ਦੇ ਹੱਕ ਵਿੱਚ ਖੜ੍ਹੇ ਹਨ ਪਰ ਸਿੱਖਾਂ ਬਾਵਜੂਦ ਇਸਦੇ ਕਈ ਮੁਲਕਾਂ ਚੋਂ ਸਿੱਖਾਂ 'ਤੇ ਨਸਲੀ ਟਿੱਪਣੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਚੁੱਕੇ ਹਨ।