ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੌਜੂਦਾ ਬਣੇ ਹਲਾਤ ਵਿਚ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਗਿ. ਗੁਰਬਚਨ ਸਿੰਘ  ਕਿਸੇ ਵੇਲੇ ਵੀ ਅਸਤੀਫ਼ੇ ਦੇÎਣ ਦੀ ਸੰਭਾਵਨਾ ਬਣ ਗਈ ਹੈ...........

Giani Gurbachan Singh

ਅੰਮ੍ਰਿਤਸਰ : ਮੌਜੂਦਾ ਬਣੇ ਹਲਾਤ ਵਿਚ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਗਿ. ਗੁਰਬਚਨ ਸਿੰਘ  ਕਿਸੇ ਵੇਲੇ ਵੀ ਅਸਤੀਫ਼ੇ ਦੇÎਣ ਦੀ ਸੰਭਾਵਨਾ ਬਣ ਗਈ ਹੈ। ਸਿੱਖ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਅਪਣੀਆਂ ਨਾਕਾਮੀਆਂ ਛੁਪਾਉਣ  ਲਈ 'ਜਥੇਦਾਰ' ਨੂੰ ਬਲੀ  ਦਾ ਬਕਰਾ ਬਣਾਉਣਗੇ ਜੋ ਪਿਛਲੇ 8 ਸਾਲ ਤੋਂ ਸਿੱਖ ਕੌਮ ਦੀ ਥਾਂ ਬਾਦਲ ਪਰਵਾਰ ਦੇ ਹਿਤਾਂ ਨੂੰ ਸਾਹਮਣੇ ਰੱਖ ਰਹੇ ਹਨ।  ਗਿ. ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਨੇ ਬਜਰ ਗ਼ਲਤੀ ਸੌਦਾ ਸਾਧ ਨੂੰ ਬਿਨਾਂ ਮੰਗਿਆ ਮਾਫ਼ੀ ਦੇ ਕੇ ਕੀਤੀ।

ਇਸ ਸਾਜ਼ਸ਼ ਨੂੰ ਬੇਨਕਾਬ ਉਸ ਸਮੇਂ ਦੇ ਚਰਚਿਤ ਗਿ. ਗੁਰਮੁਖ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਕੋਠੀ ਵਿਚ ਖੜਿਆ। ਉਸ ਸਮੇਂ ਪੰਜਾਬ ਵਿਚ ਬਾਦਲ ਸਰਦਾਰ ਸੀ । ਪੰਥ ਵਿਚੋਂ ਛੇਕੇ ਸੌਦਾ ਸਾਧ ਨੂੰ ਮਾਫ਼ੀ ਦੇਣ ਨਾਲ ਦੇਸ਼ ਵਿਦੇਸ਼ ਵਿਚ ਵਿਰੋਧ ਹੋਣ ਕਰ ਕੇ ਗਰਮ ਦਲੀਆਂ ਨੇ ਜਥੇਦਾਰ ਗਿ. ਗੁਰਬਚਨ ਸਿੰਘ ਦਾ ਬਾਈਕਾਟ ਕਰ ਕੇ  ਉਨ੍ਹਾਂ ਦੇ ਬਰਾਬਰ 'ਜਥੇਦਾਰ' ਬਣਾ ਦਿਤੇ। ਪਿਛਲੇ  ਤਿੰਨ  ਸਾਲਾਂ  ਤੋਂ ਸਿੱਖ ਕੌਮ ਦੁਬਿਧਾ ਵਿਚ ਹੈ ਕਿ ਕਿਸ 'ਜਥੇਦਾਰ' ਨੂੰ ਮਾਨਤਾ ਦਿਤੀ  ਜਾਵੇ?

ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਹੋਣ ਕਰ ਕੇ ਪ੍ਰਧਾਨ ਤੇ ਜਥੇਦਾਰ ਲਿਫ਼ਾਫ਼ਿਆਂ ਵਿਚੋਂ ਨਿਕਲਦੇ ਰਹੇ ਹਨ। ਅੱਜ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ 'ਜਥੇਦਾਰ' ਨੂੰ ਅਸਤੀਫ਼ਾ ਦੇਣ ਲਈ ਆਖ ਦਿਤਾ ਹੈ। ਸਿੱਖ ਹਲਕਿਆਂ ਦਾ ਮੰਨਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਸ ਸਤਿਕਾਰ ਨਾਲ ਲਿਆਂਦੇ ਜਾਂਦੇ ਹਨ, ਉਨ੍ਹਾਂ ਦੇ ਉਲਟ ਉਨ੍ਹਾਂ ਨੂੰ ਘਰ ਤੋਰ ਦਿਤਾ ਜਾਂਦਾ ਹੈ।

ਇਸ ਵੇਲੇ ਅਕਾਲੀ ਆਗੂਆਂ ਨੂੰ ਸਿੱਖ ਸੰਗਠਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਧਿਆਨ ਦੂਸਰੇ ਪਾਸੇ ਕਰਨ ਲਈ 'ਜਥੇਦਾਰ' ਨੂੰ ਘਰ ਤੋਰਨ ਤੇ ਉਸ ਦੀ ਥਾਂ ਨਵਾਂ ਜਥੇਦਾਰ ਲਿਆਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਨੂੰ ਬਾਦਲ ਪਰਵਾਰ ਨੇ ਮੁੜ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਤਾਇਨਾਤ ਕਰ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਰੁਧ ਬਿਆਨ ਜਨਤਕ ਕਰਵਾਏ ਗਏ ਹਨ। ਇਹ ਵੀ ਚਰਚਾ ਹੈ ਕਿ ਸਰਕਾਰ ਵਲੋਂ ਮੰਗਾਂ ਮੰਨੇ ਜਾਣ 'ਤੇ ਬਰਗਾੜੀ ਇਨਸਾਫ਼ ਮੋਰਚਾ ਵੀ ਇਕ ਹਫ਼ਤੇ ਤੋਂ ਪਹਿਲਾਂ ਸਮਾਪਤ ਕਰ ਦਿਤਾ ਜਾਵੇਗਾ।