ਗਿਆਨੀ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਨੇ ਸੰਗਤਾਂ ਨਾਲ ਸੰਪਰਕ ਤੋੜੇ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ 'ਜਥੇਦਾਰ' ਅਗਿਆਤ ਵਾਸ ਵਿਚ ਚਲੇ ਗਏ ਹਨ...........
Giani Gurbachan Singh
 		 		ਤਰਨਤਾਰਨ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ 'ਜਥੇਦਾਰ' ਅਗਿਆਤ ਵਾਸ ਵਿਚ ਚਲੇ ਗਏ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਸਿੱਖ ਸੰਗਤਾਂ ਨਾਲੋਂ ਅਪਣੇ ਸਾਰੇ ਸੰਪਰਕ ਤੋੜ ਲਏ ਹਨ। ਇਹ ਪੁਜਾਰੀ ਨਾ ਤੇ ਕਿਸੇ ਦਾ ਫ਼ੋਨ ਸੁਣ ਰਹੇ ਹਨ ਤੇ ਨਾ ਹੀ ਸੰਗਤ ਵਿਚ ਵਿਚਰ ਰਹੇ ਹਨ।
ਸਮੇਂ ਨੂੰ ਦੇਖ ਕੇ ਇਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਸੌਦਾ ਸਾਧ ਨੂੰ ਮਾਫ਼ੀ ਦੇਣ ਸਮੇਂ ਦੇ ਹਾਲਾਤ ਸਨ। ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਜੋ ਡੇਰਾ ਮਾਮਲੇ ਵਿਚ ਪ੍ਰਮੁੱਖ ਸ਼ਖ਼ਸੀਅਤ ਰਹੇ ਹਨ ਹਾਲੇ ਵੀ ਅਪਣੇ ਸਿਆਸੀ ਆਕਵਾਂ ਵਿਰੁਧ ਮੂੰਹ ਖੋਲ੍ਹਣ ਲਈ ਤਿਆਰ ਨਹੀਂ।