84 ‘ਚ ਕੋਰਟ ਮਾਰਸ਼ਲ ਕੀਤੇ 309 ਫ਼ੌਜੀਆਂ ਦੇ ਬਣਦੇ ਹੱਕਾਂ ਲਈ ਸੁਖਬੀਰ ਬਾਦਲ ਨੇ ਮੋਦੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Sukhbir Badal with Pm Modi

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਰੇਸ਼ਨ ਬਲਿਊ ਸਟਾਰ ਮਗਰੋਂ ਸਦਮੇ ਵਿਚ ਬੈਰਕਾਂ ਛੱਡਣ ਵਾਲੇ 309 ਸਿੱਖ ਫ਼ੌਜੀਆਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦੇਣ। ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿਠੀ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਕਰਵਾਏ ਹਮਲੇ ਮਗਰੋਂ ਸਦਮੇਂ ਵਜੋਂ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ 309 ਸਿੱਖ ਫ਼ੌਜੀ ਆਪਣੀਆਂ ਬੈਰਕਾਂ ਛੱਡ ਕੇ ਚਲੇ ਗਏ ਸਨ।

ਤੋਪਾਂ ਅਤੇ ਟੈਂਕਾਂ ਨਾਲ ਕੀਤੇ ਗਏ। ਇਸ ਹਮਲੇ ਨੂੰ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਆਪਣੀਆਂ ਰੂਹਾਂ ਉਤੇ ਹੋਇਆ ਹਮਲਾ ਮੰਨਿਆ ਗਿਆ ਸੀ। ਇਸ ਕਾਰਵਾਈ ਲਈ ਬਾਅਦ ਵਿਚ ਸਿੱਖ ਫ਼ੌਜੀਆਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ।

ਆਓ ਤੁਹਾਨੂੰ ਦੱਸਦੇ ਹਾਂ ਸੁਖਬੀਰ ਬਾਦਲ ਨੇ ਚਿੱਠੀ ‘ਚ ਕੀ ਕਿਹਾ, 1984 ਵਿੱਚ ਕੋਰਟ ਮਾਰਸ਼ਲ ਕੀਤੇ 309 ਫੌਜੀਆਂ ਨੂੰ ਦੋਸ਼ ਮੁਕਤ ਕਰਕੇ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਲਿਖੇ ਪੱਤਰ 'ਚ ਮੈਂ ਵਰਣਨ ਕੀਤਾ, ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਵਾਏ ਹਮਲੇ ਨੇ ਸਿੱਖਾਂ ਦੀਆਂ ਰੂਹਾਂ ਤੱਕ ਝੰਜੋੜ ਦਿੱਤੀਆਂ ਸੀ, ਅਤੇ ਕਾਂਗਰਸ ਪਾਰਟੀ ਦਾ ਗੁਨਾਹ ਨਾਮਾਫ਼ੀਯੋਗ ਹੈ।

ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੁਬਾਰਕ ਮੌਕੇ ਆਪਣੇ ਧਰਮ ਅਸਥਾਨਾਂ 'ਤੇ ਧਾਰਮਿਕ ਅਕੀਦੇ ਲਈ ਨੌਕਰੀਆਂ ਨੂੰ ਖ਼ਤਰਿਆਂ 'ਚ ਪਾਉਣ ਵਾਲੇ ਇਨ੍ਹਾਂ ਧਰਮੀ ਫ਼ੌਜੀਆਂ ਨੂੰ ਦੋਸ਼ ਮੁਕਤ ਕਰਕੇ ਸਾਬਕਾ ਫ਼ੌਜੀਆਂ ਵਾਲੇ ਲਾਭ ਪ੍ਰਦਾਨ ਕੀਤੇ ਜਾਣ। ਉਮੀਦ ਹੈ ਕਿ ਸਾਰੇ ਤੱਥਾਂ ਨੂੰ ਵਿਚਾਰਦੇ ਹੋਏ, ਪ੍ਰਧਾਨ ਮੰਤਰੀ ਜੀ ਬਾਰੇ ਹਾਂ-ਪੱਖੀ ਹੁੰਗਾਰਾ ਦੇਣਗੇ।